ਅੰਮ੍ਰਿਤਸਰ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੰਮਿਤਸਰ ਫੇਰੀ ਉੱਤੇ ਪੁੱਜੇ। ਇੱਥੇ ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਮਾਤਾ ਦੇ ਭੋਗ ਉੱਤੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਬਾਅਦ ਸੁਖਬੀਰ ਬਾਦਲ, ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਦੇ ਘਰ ਵੀ ਗਏ। ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਦਿੱਲੀ ਦੀ ਅਦਾਲਤ ਨੇ ਕਾਂਗਰਸੀ ਨੇਤਾ ਸਜੱਣ ਕੁਮਾਰ ਦੇ ਖਿਲਾਫ 302 ਧਾਰਾ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬਹੁਤ ਹੀ ਮੰਦਭਾਗਾ ਹੈ।
ਸੁਖਬੀਰ ਬਾਦਲ ਮੁਤਾਬਿਕ ਇਹ ਧਾਰਾ ਹਟਣ ਪਿੱਛੇ ਕੇਂਦਰ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਸਹੀ ਤਰੀਕੇ ਨਾਲ ਕੇਸ ਦੀ ਪੈਰਵਈ ਅਦਾਲਤ ਵਿੱਚ ਨਹੀਂ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਅੱਜ ਇਸ ਫੈਸਲੇ ਤੋਂ ਬਾਅਦ ਬਹੁਤ ਦੁੱਖ ਹੋਇਆ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨੇ ਸਿੱਖ ਪੰਥ ਨੂੰ ਵੀ ਦੁੱਖ ਪਹੁੰਚਾਇਆ ਹੈ ਕਿਉਂਕਿ ਜੋ ਸ਼ਖ਼ਸ ਹਜ਼ਾਰਾਂ ਬੇਗੁਨਾਹ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਦਾ ਕਾਤਿਲ ਹੋਵੇ ਉਸ ਤੋਂ ਧਰਾਵਾਂ ਹਟਾ ਦਿੱਤੀਆ ਗਈਆ ਹਨ, ਜੋ ਕਿਸੇ ਵੀ ਤਰੀਕੇ ਸਵੀਕਾਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਦੋ ਕਾਨੂੰਨ ਹਨ, ਜਿਹੜਾ ਕਾਨੂੰਨ ਜਿਸ ਨੂੰ ਸੂਟ ਕਰਦਾ ਹੈ, ਉਸ ਨੂੰ ਵਰਤ ਲੈਂਦੇ ਹਨ। ਬੰਦੀ ਸਿੰਘਾਂ ਨੂੰ ਜੇਲ੍ਹਾਂ ਵਿੱਚ ਡੱਕੇ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ, ਉਨ੍ਹਾਂ ਨੂੰ ਹੁਣ ਤੱਕ ਰਿਹਾਅ ਨਹੀ ਕੀਤਾ ਗਿਆ। ਜਦੋਂ ਕਿ ਉਹ ਜੇਲ੍ਹਾਂ ਵਿੱਚ ਹੀ ਮਰ ਰਹੇ ਹਨ ਪਰ ਸਰਕਾਰਾਂ ਦਾ ਉਸ ਵੱਲ ਕੋਈ ਧਿਆਨ ਨਹੀਂ। ਸੁਖਬੀਰ ਬਾਦਲ ਮੁਤਾਬਿਕ ਰਾਜੀਵ ਗਾਂਧੀ ਦੇ ਕਾਤਿਲ ਰਿਹਾਅ ਕਰ ਦਿੱਤੇ ਗਏ ਪਰ ਪੰਜਾਬੀਆਂ ਨਾਲ ਵਿਥਕਰਾ ਹੋ ਰਿਹਾ ਹੈ।
ਅਕਾਲੀ ਦਲ ਪ੍ਰਧਾਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਹੱਕੀ ਮੰਗਾਂ ਲਈ ਆਵਾਜ਼ ਚੁੱਕਣ ਵਾਲੇ ਕਿਸਾਨਾਂ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਲਾਠੀ ਚਾਰਜ ਕਰਵਾ ਰਹੇ ਹਨ ਅਤੇ ਬੇਕਸੂਰ ਕਿਸਾਨਾਂ ਦੀਆਂ ਜਾਨਾਂ ਲੈ ਰਹੇ ਹਨ। ਸੀਐੱਮ ਮਾਨ ਨੂੰ ਸਿਖ਼ਰ ਉੱਤੇ ਪਹੁੰਚ ਕੇ ਕਿਸਾਨ ਵਿਖਾਈ ਨਹੀਂ ਦੇ ਰਹੇ ਪਰ ਉਨ੍ਹਾਂ ਨੂੰ ਯਾਦ ਰੱਖਣ ਚਾਹੀਦਾ ਹੈ ਕਿ ਜਿਹੜੇ ਕਿਸਾਨਾਂ ਨੇ ਉਨ੍ਹਾਂ ਨੂੰ ਵੋਟਾਂ ਪਾਕੇ ਕੁਰਸੀਆਂ ਉੱਤੇ ਬਿਰਾਜਮਾਨ ਕੀਤਾ ਹੈ,ਇਹੀ ਕਿਸਾਨ ਹੁਣ ਤਾਨਾਸ਼ਾਹੀ ਦਾ ਵਿਰੋਧ ਕਰਦਿਆਂ ਲੋਕ ਸਭਾ ਚੋਣਾਂ ਵਿੱਚ ਬਦਲਾ ਲੈਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੀਐੱਮ ਮਾਨ ਦੀ ਸਰਕਾਰ ਮੀਡੀਆ ਦੀ ਆਵਾਜ਼ ਨੂੰ ਵੀ ਪੰਜਾਬ ਵਿੱਚ ਦਬਾ ਰਹੀ ਹੈ।
ਸੁਖਬੀਰ ਬਾਦਲ ਨੇ ਸੀਐੱਮ ਮਾਨ ਤੇ ਕੇਂਦਰ ਸਰਕਾਰ ਨੂੰ ਲਿਆ ਨਿਸ਼ਾਨੇ ‘ਤੇ

Comment here