ਸਿਆਸਤਖਬਰਾਂ

ਸੁਖਬੀਰ ਨੇ ਗੱਲ ਪੰਜਾਬ ਦੀ ਮੁਹਿੰਮ 6 ਦਿਨਾਂ ਲਈ ਰੋਕੀ

ਮੋਗਾ-ਮੋਗਾ ਵਿੱਚ ਸੁਖਬੀਰ ਸਿੰਘ ਬਾਦਲ ਦੀ ਰੈਲੀ ਵਿੱਚ ਹੋਏ ਹੱਲੇ ਗੁੱਲੇ ਲਈ ਸੁਖਬੀਰ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਜੁ਼ਮੇਵਾਰ ਠਹਿਰਾਇਆ ਹੈ। ਸੁਖਬੀਰ ਬਾਦਲ ਨੇ ਪ੍ਰੈੱਸ ਵਾਰਤਾ ਕਰ ਕੇ ਕਿਹਾ ਗਿਆ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਰਹੀ ਹੈ ਅਤੇ ਕਾਨੂੰਨ ਵਿਵਸਥਾ ਵਿਗਾੜੀ ਜਾ ਰਹੀ ਹੈ, ਤਾਂ ਜੋ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾ ਸਕੇ| ਇਸ ਮੌਕੇ ਉਨ੍ਹਾਂ ਨੇ ਮੋਗਾ ਵਿਚ ਰੈਲੀ ਦੌਰਾਨ ਕਿਸਾਨਾਂ ‘ਤੇ ਹੋਏ ਲਾਠੀਚਾਰਜ ਲਈ ਆਪ ਅਤੇ ਕਾਂਗਰਸ ਨੂੰ ਜ਼ਿੰਮੇਵਾਰ ਦੱਸਿਆ| ਸੁਖਬੀਰ ਸਿੰਘ ਬਾਦਲ ਦਾ ਕਹਿਣਾ ਸੀ ਕਿ ਵਿਰੋਧ ਕਰਨ ਵਾਲੇ ਆਪ ਅਤੇ ਕਾਂਗਰਸ ਦੇ ਵਰਕਰ ਸਨ | ਦੂਜੇ ਪਾਸੇ ਕਿਸਾਨ ਸੁਖਬੀਰ ਬਾਦਲ ਨਾਲ ਸਖਤ ਨਰਾਜ਼ ਹਨ, ਕਿਸਾਨਾਂ ਦੀ ਨਰਾਜ਼ਗੀ ਨੂੰ ਦੇਖਦਿਆਂ ਸੁਖਬੀਰ ਬਾਦਲ ਨੇ ਸੌ ਦਿਨ ਚਲਣ ਵਾਲੀ ਗੱਲ ਪੰਜਾਬ ਦੀ ਮੁਹਿਮ ਤਹਿਤ ਆਪਣੀ ਪੰਜਾਬ ਯਾਤਰਾ ਛੇ ਦਿਨਾਂ ਲਈ ਰੋਕ ਦਿੱਤੀ ਹੈ ਤੇ ਅਗਲੀ ਰੈਲੀ ਅਮਲੋਹ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।

Comment here