ਖੇਤੀ ਕਨੂੰਨ ਰੱਦ ਕਰਨ, ਕਰਜ਼ਾ ਮਾਫ ਕਰਨ ਦਾ ਦਿੱਤਾ ਭਰੋਸਾ
ਨੋਨੀ ਗੁਰੂਹਰਸਹਾਏ ਤੋਂ ਤੀਵੀ ਵਾਰ ਚੋਣ ਮੈਦਾਨ ਚ
ਗੁਰੂਹਰਸਹਾਏ-ਪੰਜਾਬ ਦੀ ਸੌ ਦਿਨਾ ਯਾਤਰਾ ਦੇ ਦੂਜੇ ਦਿਨ ਸੁਖਬੀਰ ਬਾਦਲ ਅੱਜ ਹਲਕਾ ਗੁਰੂਹਰਸਹਾਏ ਵਿਖੇ ਪੁਜੇ, ਇਸ ਦੌਰਾਨ ਖੇਤੀ ਕਨੂਨਾਂ ਵਿਰੁਧ ਅੰਦੋਲਨ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਦੇ ਰਾਜ ‘ਚ ਵੀ ਵੱਡੇ ਬਾਦਲ ਨੇ ਕਿਸਾਨਾਂ ਦੇ ਸਾਰੇ ਕਰਜੇ ਮੁਆਫ ਕਰਨ ਦੀ ਗੱਲ ਕੀਤੀ ਸੀ, ਪਰ ਹੋਇਆ ਕੁਝ ਵੀ ਨਹੀਂ ਸੀ ਤਾਂ ਸੁਖਬੀਰ ਬਾਦਲ ਨੇ ਇਸ ਦੇ ਸਬੂਤ ਮੰਗੇ। ਕਿਸਾਨਾਂ ਨੇ ਖਬਰਾੰ ਦਿਖਾਉਣ ਦੀ ਗਲ ਆਖੀ, ਨਾਲ ਹੀ ਕਿਹਾ ਕਿ ਉਹ ਭਾਜਪਾ ਵਾਂਗ ਬਾਦਲਕਿਆੰ ਦਾ ਵਿਰੋਧ ਨਹੀਂ ਕਰ ਰਹੇ ਬਲਕਿ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਰਹੇ ਹਾਂ। ਕਿਸਾਨ ਆਗੂਆਂ ਨੂ ਸੁਖਬੀਰ ਬਾਦਲ ਨੇ ਸਰਕਾਰ ਆਉਣ ਤੇ ਖੇਤੀ ਕਨੂੰਨ ਰਦ ਕਰਨ ਤੇ ਕਰਜੇ ਮੁਆਫ ਕਰਨ ਦਾ ਭਰੋਸਾ ਦਿਤਾ ਹੈ। ਸੁਖਬੀਰ ਬਾਦਲ ਨੇ ਗੁਰੂਹਰਸਹਾਏ ਤੋਂ ਲਗਾਤਾਰ ਤੀਜੀ ਵਾਰ ਵਰਦੇਵ ਸਿੰਘ ਨੋਨੀ ਮਾਨ ਨੂੰ ਉਮੀਦਵਾਰ ਵੀ ਐਲਾਨਿਆ ਹੈ।
ਇੱਥੇ ਸੁਖਬੀਰ ਬਾਦਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੀ ਸਰਕਾਰ ਸਥਾਪਤ ਹੋਣ ਤੇ ਗੈਂਗਸਟਰ ਕਲਚਰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕਾਂ ਮੰਤਰੀਆਂ ਵੱਲੋਂ ਦਿੱਤੀ ਜਾ ਰਹੀ ਸ਼ਹਿ ਤੇ ਅੱਜ ਦਿਨ ਦਿਹਾੜੇ ਲੁੱਟਾਂ , ਖੋਹਾਂ , ਕਤਲ ਹੋ ਰਹੇ ਹਨ । ਸੱਤਾਧਾਰੀਆਂ ਦੇ ਦਬਾਅ ਹੇਠ ਆ ਕੇ ਪੰਜਾਬ ਪੁਲੀਸ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖ ਰਹੀ ਹੈ । ਸਾਡੀ ਸਰਕਾਰ ਬਣਨ ਦੇ ਬਾਅਦ ਤੁਹਾਨੂੰ ਗੁੰਡਾਗਰਦੀ ਤੋੰ ਮੁਕਤ ਪੰਜਾਬ ਦਿਖਾਈ ਦੇਵੇਗਾ । ਸਥਾਨਕ ਵਿਧਾਇਕ ਅਤੇ ਕੈਬਨਿਟ ਮੰਤਰੀ ਪੰਜਾਬ ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦਾ ਨਜ਼ਦੀਕੀ ਸਾਥੀ ਹੋਣ ਦੇ ਬਾਵਜੂਦ ਅਪਨੇ ਹਲਕੇ ਦੇ ਲੋਕਾਂ ਦਾ ਸਾਰ ਨਾ ਲੈ ਕੇ ਰਾਣਾ ਸੋਢੀ ਨੇ ਦਰਸਾਇਆ ਹੈ ਕਿ ਉਹ ਦਿਲੋਂ ਸਾਫ ਨਹੀਂ ਹੈ ।
ਉਨ੍ਹਾਂ ਕਿਹਾ ਕਿ ਝੂਠੇ ਲੋਕ ਸਹੁੰ ਖਾ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ । ਕੈਪਟਨ ਅਮਰਿੰਦਰ ਸਿੰਘ ਨੇ ਪਵਿੱਤਰ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸ਼ਘਾਤ ਕੀਤਾ ।
ਭਗਵੰਤ ਮਾਨ ਨੇ ਸਟੇਜ ਉੱਪਰ ਆਪਣੀ ਮਾਂ ਦੀ ਝੂਠੀ ਸਹੁੰ ਕੇ ਸ਼ਰਾਬ ਛੱਡਣ ਦੀ ਗੱਲ ਕੀਤੀ ਪਰ ਵੋਟ ਲੈਣ ਤੋਂ ਬਾਅਦ ਉਹ ਫਿਰ ਸ਼ਰਾਬ ਨਾਲ ਡੱਕਿਆ ਰਹਿੰਦਾ ਹੈ । ਅਰਵਿੰਦ ਕੇਜਰੀਵਾਲ ਨੇ ਆਪਣੇ ਬੱਚੇ ਦੀ ਸਹੁੰ ਖਾਧੀ ਪਰ ਉਸ ਤੇ ਪੂਰਾ ਨਹੀਂ ਉਤਰਿਆ । ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਜੋ ਵੀ ਕਿਹਾ ਉਹ ਪੂਰਾ ਕਰਕੇ ਦਿਖਾਇਆ ਤੇ ਹੁਣ ਵੀ ਕੀਤਾ ਹੋਇਆ ਇਕ ਇਕ ਵਾਅਦਾ ਇਕ ਸਾਲ ਅੰਦਰ ਪੂਰਾ ਕਰਨਗੇ ।
Comment here