ਅਪਰਾਧਖਬਰਾਂ

ਸੁਕਮਾ ਚ ਸਾਥੀ ਨੇ ਲਈ ਚਾਰ ਜਵਾਨਾਂ ਦੀ ਜਾਨ

ਸੀ ਆਰ ਪੀ ਐੱਫ ਕੈਂਪ ਚ ਵਾਪਰੀ ਘਟਨਾ

ਰਾਏਪੁਰ – ਅੱਜ ਛੱਤੀਸਗੜ੍ਹ ਦੇ ਸੁਕਮਾ ਤੋਂ ਦੁਖਦ ਖਬਰ ਆਈ, ਜਿਥੇ ਸੀਆਰਪੀਐੱਫ ਜਵਾਨ ਨੇ ਆਪਣੇ ਸਾਥੀਆਂ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਸੀਆਰਪੀਐੱਫ ਦੇ 4 ਜਵਾਨਾਂ ਦੀ ਮੌਤ ਹੋ ਗਈ ਜਦਕਿ 3 ਜਵਾਨ ਜ਼ਖ਼ਮੀ ਹੋ ਗਏ ਹਨ। ਰਿਪੋਰਟ ਦੀ ਮੰਨੀਏ ਤਾਂ ਘਟਨਾ ਰਾਤ ਕਰੀਬ ਇਕ ਵਜੇ ਮਰਈਗੁੜ੍ਹਾ ਥਾਣਾ ਇਲਾਕੇ ਦੇ ਲਿਗਮ ਪੱਲੀ ਸੀਆਰਪੀਐੱਫ 50 ਬਟਾਲੀਅਨ ਕੈਂਪ ਦੀ ਹੈ। ਇਸ ਘਟਨਾ ‘ਚ ਜ਼ਖਮੀ ਹੋਏ ਜਵਾਨਾਂ ਦਾ ਨੇੜਲੇ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਗੋਲ਼ੀ ਚਲਾਉਣ ਵਾਲਾ ਜਵਾਨ ਰਾਤ ਨੂੰ ਡਿਊਟੀ ‘ਤੇ ਸੀ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਗੋਲ਼ੀ ਕਿਉਂ ਚਲਾਈ। ਪਰ ਸ਼ੁਰੂਆਤੀ ਜਾਣਕਾਰੀ ਵਿੱਚ ਦੱਸਿਆ ਜਾ ਰਿਹਾ ਹੈ ਕਿ ਫ਼ੌਜੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਸੀਆਰਪੀਐਫ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਲੱਗੇ ਹੋਏ ਹਨ। ਇੱਥੇ ਕਿਸੇ ਫ਼ੌਜੀ ਵੱਲੋਂ ਆਪਣੇ ਸਾਥੀਆਂ ‘ਤੇ ਗੋਲ਼ੀ ਚਲਾਉਣ ਦੀ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਆਦਾ ਘਟਨਾਵਾਂ ਮਾਨਸਿਕ ਤਣਾਅ ਕਰਕੇ ਵਾਪਰਦੀਆੰ ਹਨ।

Comment here