ਅਪਰਾਧਖਬਰਾਂਚਲੰਤ ਮਾਮਲੇ

ਸੀ.ਬੀ.ਆਈ. ਨੇ ਭਰਤੀ ਪੇਪਰ ਲੀਕ ਮਾਮਲੇ ’ਚ ਕੀਤੀ ਛਾਪੇਮਾਰੀ

ਜੰਮੂ-ਇੱਥੇ ਭਰਤੀ ਪ੍ਰੀਖਿਆ ਪ੍ਰਸ਼ਨ ਪੱਤਰ ਲੀਕ ਹੋਣ ਦੀ ਖਬਰ ਆਈ ਹੈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਬੁੱਧਵਾਰ ਨੂੰ ਜੰਮੂ ਅਤੇ ਸਾਂਬਾ ਜ਼ਿਲ੍ਹਿਆਂ ’ਚ 13 ਥਾਂਵਾਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਛਾਪੇ ਵਿੱਤੀ ਲੇਖਾ ਸਹਾਇਕ (ਐੱਫ.ਏ.ਏ.) ਭਰਤੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦੀ ਸੀ.ਬੀ.ਆਈ. ਜਾਂਚ ਦਾ ਹਿੱਸਾ ਸਨ। ਭਰਤੀ ਪ੍ਰਕਿਰਿਆ ’ਚ ਪੇਪਰ ਲੀਕ ਹੋਣ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਸਰਕਾਰ ਨੇ ਪ੍ਰੀਖਿਆ ਰੱਦ ਕਰ ਦਿੱਤੀ ਸੀ। ਸੂਤਰਾਂ ਨੇ ਕਿਹਾ ਕਿ ਜਿਨ੍ਹਾਂ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ, ਉਨ੍ਹਾਂ ’ਚ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ (ਜੇ.ਕੇ.ਏ.ਐੱਸ.) ਦੇ ਇਕ ਅਧਿਕਾਰੀ ਦਾ ਘਰ ਵੀ ਸ਼ਾਮਲ ਹੈ, ਜੋ ਰੱਦ ਪ੍ਰੀਖਿਆ ਦੇ ਆਯੋਜਨ ਨਾਲ ਜੁੜਿਆ ਸੀ।

Comment here