ਸਿਆਸਤਖਬਰਾਂ

ਸੀ ਪੀ ਐੱਮ ਆਪਣੇ ਸੇਵਾਮੁਕਤ ਕਾਰਕੁੰਨਾਂ ਨੂੰ ਦੇਵੇਗੀ ਪੈਨਸ਼ਨ

ਕੋਲਕਾਤਾ- ਸੀਪੀਐੱਮ ਦੇ ਪੂਰਨਕਾਲੀ ਮੈਂਬਰਾਂ ਨੂੰ ਪਾਰਟੀ ਵੱਲੋਂ ਰੈਗੂਲਰ ਤੌਰ ’ਤੇ ਭੱਤਾ ਦਿੱਤਾ ਜਾਂਦਾ ਹੈ। ਹੁਣ ਉਨ੍ਹਾਂ ਨੂੰ ਪੈਨਸ਼ਨ ਦੀ ਸਹੂਲਤ ਵੀ ਮਿਲੇਗੀ। ਏਨਾ ਹੀ ਨਹੀਂ ਉਨ੍ਹਾਂ ਦੇ ਇਲਾਜ ਦੀ ਵੀ ਪਾਰਟੀ ਵੱਲੋਂ ਵਿਵਸਥਾ ਕੀਤੀ ਜਾਵੇਗੀ।ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ। ਪਾਰਟੀ ਦੇ ਨਿਯਮਾਂ ਮੁਤਾਬਕ 75 ਸਾਲ ਦੀ ਉਮਰ ’ਚ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਪਾਰਟੀ ਦੀ ਕੇਰਲ ਇਕਾਈ ਤਾਂ ਇਸ ਨੂੰ ਅਪਲਾਈ ਕਰਨ ’ਚ ਵੀ ਜੁਟ ਗਈ ਹੈ। ਬੰਗਾਲ ਸਮੇਤ ਹੋਰ ਸੂਬਿਆਂ ਤੋਂ ਇਸ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ। ਕੇਰਲ ਦੀ ਹਰੇਕ ਜ਼ਿਲ੍ਹਾ ਕਮੇਟੀ ਨੂੰ ਇਸ ਬਾਰੇ ਫੰਡ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪਾਰਟੀ ਦੇ ਸਾਬਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ। ਬੰਗਾਲ ਵਿਧਾਨ ਸਭਾ ਚੋਣਾਂ ’ਚ ਖੱਬੀਆਂ ਪਾਰਟੀਆਂ ਦੀ ਕਰਾਰੀ ਹਾਰ ਤੋਂ ਬਾਅਦ ਸੀਪੀਐੱਮ ਦੀ ਸੂਬਾਈ ਲੀਡਰਸ਼ਿਪ ’ਤੇ ਸਵਾਲ ਉੱਠਣ ਲੱਗੇ ਸਨ। ਉਮਰ ਦਾ ਮਾਮਲਾ ਵੀ ਉਠਿਆ ਸੀ। ਉਸ ਤੋਂ ਬਾਅਦ ਸੂਬਾ, ਜ਼ਿਲੇ ਤੇ ਏਰੀਆ ਕਮੇਟੀ ਲਈ ਮੈਂਬਰਾਂ ਦੀ ਵੱਧ ਤੋਂ ਵੱਧ ਉਮਰ ਲੜੀਵਾਰ 72, 70 ਤੇ 65 ਕੀਤੀ ਗਈ ਸੀ। ਕੇਰਲ ਤੋਂ ਬਾਅਦ ਬੰਗਾਲ ਇਕਾਈ ਵੀ ਪੈਨਸ਼ਨ ’ਤੇ ਛੇਤੀ ਵਿਚਾਰ ਕਰ ਸਕਦੀ ਹੈ। ਬੰਗਾਲ ’ਚ ਕਮਜ਼ੋਰ ਹੋਣ ’ਤੇ ਵੀ ਸੀਪੀਐੱਮ ਦਾ ਚੰਗਾ ਵੱਡਾ ਸੰਗਠਨ ਹੈ। ਸੀਪੀਐੱਮ ’ਚ ਉਮਰਦਰਾਜ਼ ਨੇਤਾਵਾਂ, ਵਰਕਰਾਂ ਤੇ ਮੈਂਬਰਾਂ ਦੀ ਗਿਣਤੀ ਦੂਜੀਆਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ, ਜਿਨ੍ਹਾਂ ’ਚੋਂ ਕਈਆਂ ਦੀ ਮਾਲੀ ਹਾਲਤ ਬਹੁਤ ਖ਼ਰਾਬ ਹੈ। ਇਸੇ ਨੂੰ ਧਿਆਨ ’ਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ।

Comment here