ਸਿਆਸਤਸਿਹਤ-ਖਬਰਾਂਖਬਰਾਂ

ਸੀ. ਈ. ਓ. ਵਲੋਂ ਬੱਚਿਆਂ ਲਈ ਕੋਵਿਡ-19 ਟੀਕਾ ਲਿਆਉਣ ਦੀ ਯੋਜਨਾ

ਨਵੀਂ ਦਿੱਲੀ-ਸੀਰਮ ਇੰਸਟੀਚਿਊਟ ਆਫ਼ ਇੰਡੀਆ ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਦਾਰ ਪੂਨਾਵਾਲਾ ਨੇ ਦੱਸਿਆ ਕਿ ਅਗਲੇ 6 ਮਹੀਨਿਆਂ ਵਿਚ ਬੱਚਿਆਂ ਲਈ ਕੋਵਿਡ-19 ਦਾ ਟੀਕਾ ਲਿਆਉਣ ਦੀ ਯੋਜਨਾ ਹੈ। ਪੂਨਾਵਾਲਾ ਨੇ ਇਕ ਉਦਯੋਗ ਸੰਮੇਲਨ ’ਚ ਹਿੱਸਾ ਲੈਂਦੇ ਹੋਏ ਕਿਹਾ ਕਿ ‘ਕੋਵੋਵੈਕਸ’ ਟੀਕੇ ਦਾ ਪਰੀਖਣ ਚੱਲ ਰਿਹਾ ਹੈ। ਇਹ ਟੀਕਾ 3 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਹਰ ਤਰ੍ਹਾਂ ਨਾਲ ਸੁਰੱਖਿਆ ਪ੍ਰਦਾਨ ਕਰੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪਰੀਖਣ ਦੇ ਸ਼ਾਨਦਾਰ ਅੰਕੜੇ ਵੇਖਣ ਨੂੰ ਮਿਲੇ ਹਨ।
ਪੂਨਾਵਾਲਾ ਨੇ ਅੱਗੇ ਕਿਹਾ ਕਿ ਇਹ ਪ੍ਰਦਰਸ਼ਿਤ ਕਰਨ ਲਈ ਉੱਚਿਤ ਅੰਕੜੇ ਹਨ ਕਿ ਟੀਕਾ ਕੰਮ ਕਰੇਗਾ ਅਤੇ ਬੱਚਿਆਂ ਨੂੰ ਵਾਇਰਸ ਤੋਂ ਬਚਾਏਗਾ। ਮੌਜੂਦਾ ਸਮੇਂ ਵਿਚ ਕੋਵਿਸ਼ੀਲਡ ਅਤੇ ਕੋਵਿਡ ਦੇ ਹੋਰ ਟੀਕਿਆਂ ਨੂੰ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮਨਜ਼ੂਰੀ ਮਿਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਬੱਚਿਆਂ ਵਿਚ ਜ਼ਿਆਦਾ ਗੰਭੀਰ ਰੋਗ ਨਹੀਂ ਵੇਖਿਆ ਹੈ। ਖ਼ੁਸ਼ਕਿਸਮਤੀ ਨਾਲ ਬੱਚਿਆਂ ਲਈ ਦਹਿਸ਼ਤ ਦਾ ਮਾਹੌਲ ਨਹੀਂ ਹੈ। ਹਾਲਾਂਕਿ ਅਸੀਂ ਬੱਚਿਆਂ ਲਈ 6 ਮਹੀਨੇ ਦੇ ਅੰਦਰ ਇਕ ਟੀਕਾ ਲੈ ਕੇ ਆਵਾਂਗੇ। ਉਮੀਦ ਹੈ ਕਿ ਇਹ 3 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਬੱਚਿਆਂ ਲਈ ਹੋਵੇਗਾ।

Comment here