ਖਬਰਾਂਦੁਨੀਆ

ਸੀ ਈ ਓ ਬੈਠਕ ਚ ਭਾਰਤੀ ਵਿਦੇਸ਼ ਮੰਤਰੀ ਨੇ ਚੀਨ ਨੂੰ ਦਿਖਾਇਆ ਸ਼ੀਸ਼ਾ

ਕਿਹਾ-ਕਿਸੇ ਵੀ ਮੁੱਦੇ ਤੇ ਇੱਕਪਾਸੜ ਪਹਿਲ ਨਹੀਂ ਹੋ ਸਕਦੀ

ਨਵੀਂ ਦਿੱਲੀ– ਭਾਰਤੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਸੀ ਈ ਓ ਬੈਠਕ ਵਿੱਚ ਚੀਨ ਨੂੰ  ਸ਼ੀਸ਼ਾ ਵਿਖਾਉਂਦਿਆਂ ਕਿਹਾ ਕਿ ਸੰਪਰਕ ਨਿਰਮਾਣ ਚ ਭਰੋਸਾ ਚਾਹੀਦਾ ਹੈ, ਕਿਉਂਕਿ ਇਹ ਇਕਪਾਸੜ ਨਹੀਂ ਹੋ ਸਕਦਾ ਤੇ ਸੰਪ੍ਰਭੂਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕੌਮਾਂਤਰੀ ਸੰਬੰਧਾਂ ਚ ਇਸ ਦੇ ਅਸਲ ਸਿਧਾਂਤ ਹਨ। ਜੈਸ਼ੰਕਰ ਨੇ ਇਹ ਵੀ ਕਿਹਾ ਕਿ ਸੰਪਰਕ ਦੇ ਯਤਨ ਆਰਥਿਕ ਵਿਵਹਾਰਕਿਤਾ ਅਤੇ ਵਿੱਤੀ ਜ਼ਮੇਵਾਰੀ ਤੇ ਅਧਾਰਿਤ ਹੋਣੇ ਚਾਹੀਦੇ ਹਨ, ਅਤੇ ਇਹਦੇ ਨਾਲ ਕਰਜੇ ਦਾ ਭਾਰ ਪੈਦਾ ਨਹੀਂ ਹੋਣਾ ਚਾਹੀਦਾ। ਜੈਸ਼ੰਕਰ ਦੀ ਇਸ ਟਿਪਣੀ ਨੂੰ ਪ੍ਰਤੱਖ ਰੂਪ ਚ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਸੰਦਰਭ ਚ ਦੇਖਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਗੰਭੀਰ ਰਿਸ਼ਤੇ ਲਈ ਪਹਿਲ ਇੱਕਪਾਸੜ ਨਹੀਂ ਹੋ ਸਕਦੀ, ਤੇ ਅਸਲ ਮੁੱਦੇ ਮਨੋਬ੍ਰਿਤੀ ਦੇ ਹਨ, ਨਾ ਕਿ ਵਿਵਾਦ ਦੇ। ਜੈਸ਼ੰਕਰ ਨੇ ਕਿਹਾ ਕਿ ਅਜਿਹੇ ਰਿਸ਼ਤੇ ਦਾ ਕਿਸੇ ਨੂੰ ਫਾਇਦਾ ਨਹੀਂ ਹੋਣ ਵਾਲਾ, ਜਿਸ ਚ  ਸਿਧਾਂਤ ਦੀ ਗੱਲ ਹੋਵੇ, ਪਰ ਆਚਰਣ ਇਸ ਦੇ ਉਲਟ ਹੋਵੇ। ਦੱਸ ਦੇਈਏ ਕਿ ਬੀ ਆਰ ਆਈ ਦੀ ਵਿਸ਼ਵ ਪੱਧਰ ਤੇ ਅਲੋਚਨਾ ਹੋ ਰਹੀ ਹੈ, ਕਿਉਂਕਿ ਇਸ ਦੀ ਵਜਾ ਕਰਕੇ ਕਈ ਦੇਸ਼ ਚੀਨ ਦੇ ਕਰਜੇ ਹੇਠ ਦੱਬੇ ਗਏ ਹਨ। ਜੈਸ਼ੰਕਰ ਨੇ ਕਿਹਾ ਕਿ ਮਧ ਏਸ਼ੀਆ ਅਤੇ ਦੱਖਣੀ ਏਸ਼ੀਆ ਚ ਕਨੈਕਟਿਵਿਟੀ ਨੂੰ ਵਿਸ਼ਾਲ ਕਰਦੇ ਸਮੇਂ ਸਿਰਫ ਭੌਤਿਕ ਪ੍ਰਸਥਿਤੀਆਂ ਨੂੰ ਹੀ ਨਹੀਂ ਬਲਕਿ ਇਸ ਦੇ ਸਾਰੇ ਨਤੀਜਿਆਂ ਨੂੰ ਵੀ ਦੇਖਣ ਦੀ ਲੋੜ ਹੈ। ਸੰਮੇਲਨ ਸੈਂਟਰਲ ਐਂਡ ਸਾਊਥ ਏਸ਼ੀਆ-ਕੁਨੈਕਟਿਵਿਟੀ ਦਾ ਆਯੋਜਨ ਦੋਵਾਂ ਹਲਕਿਆਂ ਚ ਸੰਬੰਧ ਮਜ਼ਬੂਤ ਕਰਨ ਦੇ ਉਦੇਸ਼ ਨਾਲ ਉਜ਼ਬੇਕਿਸਤਾਨ ਦੀ ਮੇਜ਼ਬਾਨੀ ਚ ਹੋਇਆ ਹੈ।

Comment here