ਅਪਰਾਧਸਿਆਸਤਖਬਰਾਂ

ਸੀ. ਆਰ. ਪੀ. ਐਫ਼ ’ਤੇ ਅੱਤਵਾਦੀ ਹਮਲੇ ਦੌਰਾਨ ਨੌਜਵਾਨ ਦੀ ਮੌਤ

ਸ਼੍ਰੀਨਗਰ-ਬੀਤੇ ਦਿਨੀਂ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਸੀ.ਆਰ.ਪੀ.ਐੱਫ. ਦੇ ਜਵਾਨਾਂ ’ਤੇ ਹਮਲਾ ਕਰ ਦਿੱਤਾ। ਸੀ.ਆਰ.ਪੀ.ਐੱਫ. ਦੇ ਜਾਵਨਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਕ੍ਰਾਸ ਫਾਇਰਿੰਗ ਦੀ ਲਪੇਟ ’ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਉਸ ਦੀ ਪਛਾਣ ਅਨੰਤਨਾਗ ਦੇ ਸ਼ਾਹਿਦ ਏਜਾਜ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਸਵੇਰੇ ਲਗਭਗ 10:30 ਵਜੇ ਅੱਤਵਾਦੀਆਂ ਨੇ ਸ਼ੋਪੀਆਂ ਦੇ ਬਾਬਾ ਪੋਰਾ ਇਲਾਕੇ ’ਚ ਸੀ.ਆਰ.ਪੀ.ਐੱਫ. ਦੀ 178ਵੀਂ ਬਟਾਲੀਅਨ ਦੀ ਨਾਕਾ ਪਾਰਟੀ ’ਤੇ ਹਮਲਾ ਕੀਤਾ।
ਪੁੰਛ ਵਿਚ ਅੱਤਵਾਦੀ ਢੇਰ, 3 ਜਵਾਨਾਂ ਸਮੇਤ 4 ਜ਼ਖਮੀ
ਜੰਮੂ-ਪੁੰਛ ਸੜਕ ’ਤੇ ਸਥਿਤ ਭਾਟਾਧੂੜੀਆ ਖੇਤਰ ’ਚ 24 ਘੰਟੇ ਤੱਕ ਬੰਦ ਰਹਿਣ ਪਿੱਛੋਂ ਐਤਵਾਰ ਸਵੇਰੇ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਹੋਈ ਗੋਲੀਬਾਰੀ ’ਚ ਇਕ ਅੱਤਵਾਦੀ ਅਤੇ ਸੁਰੱਖਿਆ ਫੋਰਸਾਂ ਦੇ 3 ਜਵਾਨ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਬੀਤੇ 11 ਦਿਨ ਤੋਂ ਭਾਟਾਧੂੜੀਆ ਖੇਤਰ ’ਚ ਮੁਕਾਬਲਾ ਜਾਰੀ ਹੈ। ਹੁਣ ਤੱਕ ਫੌਜ ਦੇ ਇਕ ਜੇ.ਸੀ.ਓ. ਸਮੇਤ 4 ਜਵਾਨ ਸ਼ਹੀਦ ਹੋਏ ਹਨ। ਐਤਵਾਰ ਨੂੰ ਜਦੋਂ ਫੌਜ ਦੇ ਜਵਾਨ ਲਸ਼ਕਰ ਦੇ ਗ੍ਰਿਫਤਾਰ ਕੀਤੇ ਇਕ ਪਾਕਿਸਤਾਨੀ ਅੱਤਵਾਦੀ ਜ਼ਿਆ ਮੁਸਤਾਕ ਨੂੰ ਲੈ ਕੇ ਅੱਤਵਾਦੀ ਟਿਕਾਣੇ ਦੀ ਪਛਾਣ ਲਈ ਜੰਗਲ ’ਚ ਗਏ ਸਨ ਤਾਂ ਉਥੇ ਲੁਕੇ ਹੋਏ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਦੋਰਾਨ ਜ਼ਿਆ, ਪੁਲਸ ਅਤੇ ਫੌਜ ਦੇ ਕੁਝ ਜਵਾਨ ਜ਼ਖਮੀ ਹੋ ਗਏ। ਭਿਆਨਕ ਗੋਲੀਬਾਰੀ ਹੋਣ ਕਾਰਨ ਜ਼ਖਮੀ ਅੱਤਵਾਦੀ ਨੂੰ ਬਾਹਰ ਨਹੀਂ ਕਢਿਆ ਜਾ ਸਕਿਆ। ਸੁਰੱਖਿਆ ਫੋਰਸਾਂ ਦੇ ਹੋਰ ਜਵਾਨ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਜੰਗਲ ਦੀ ਘੇਰਾਬੰਦੀ ਕਰ ਕੇ ਤਲਾਸ਼ੀਆਂ ਦੀ ਮੁਹਿੰਮ ਹੋਰ ਤੇਜ਼ ਕੀਤੀ।
ਪੁੰਛ ਦੇ ਇਤਿਹਾਸ ਦਾ ਸਭ ਤੋਂ ਲੰਬਾ ਮੁਕਾਬਲਾ ਬਣਿਆ
ਪੁੰਛ ਜ਼ਿਲੇ ਦੇ ਇਤਿਹਾਸ ਵਿਚ ਭਾਟਾਧੂੜੀਆ ਮੁਕਾਬਲਾ ਸਭ ਤੋਂ ਲੰਬਾ ਮੁਕਾਬਲਾ ਬਣ ਗਿਆ ਹੈ। ਇਸ ਤੋਂ ਪਹਿਲਾਂ 2011 ’ਚ ਜ਼ਿਲੇ ਦੀ ਮੇਂਢਰ ਤਹਿਸੀਲ ਦੇ ਭਾਟੀਧਾਰ ਇਲਾਕੇ ’ਚ 9 ਦਿਨ ਤੱਕ ਸੁਰੱਖਿਆ ਫੋਰਸਾਂ ਅਤੇ ਅੱਤਵਾਦੀਆਂ ਦਰਮਿਆਨ ਮੁਕਾਬਲਾ ਹੋਇਆ ਸੀ। ਭਾਟਾਧੂੜੀਆ ਦਾ ਮੁਕਾਬਲਾ ਐਤਵਾਰ 11ਵੇਂ ਦਿਨ ਵੀ ਜਾਰੀ ਸੀ। ਮੁਕਾਬਲੇ ਕਾਰਨ ਜੰਮੂ-ਪੁੰਛ ਸੜਕ ਪਿਛਲੇ 11 ਦਿਨ ਤੋਂ ਬੰਦ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Comment here