ਅਪਰਾਧਖਬਰਾਂ

ਸੀ. ਆਈ. ਐੱਸ. ਐੱਫ. ਟ੍ਰੇਨਿੰਗ ਦੌਰਾਨ 11 ਸਾਲਾ ਬੱਚੇ ਦੇ ਸਿਰ ’ਚ ਲੱਗੀ ਗੋਲੀ

ਚੇਨਈ-ਇੱਥੋਂ ਦੇ ਪੁਡੂਕੋਟਈ ’ਚ ਸੀ. ਆਈ. ਐੱਸ. ਐੱਫ. ਦੀ ਫਾਇਰਿੰਗ ਅਭਿਆਸ ਦੌਰਾਨ ਇਕ ਕਾਮੇ ਦੀ ਰਾਈਫਲ ਤੋਂ ਨਿਕਲੀ ਗੋਲੀ ਰੇਂਜ ਤੋਂ ਕੁਝ ਹੀ ਦੂਰੀ ’ਤੇ ਖੇਡ ਰਹੇ ਇਕ 11 ਸਾਲਾ ਬੱਚੇ ਦੇ ਸਿਰ ’ਚ ਜਾ ਲੱਗ ਗਈ। ਗੰਭੀਰ ਰੂਪ ਨਾਲ ਜ਼ਖਮੀ ਬੱਚੇ ਨੂੰ ਤੰਜਾਵੁਰ ਮੈਡੀਕਲ ਕਾਲਜ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਇਹ ਘਟਨਾ ਉਦੋਂ ਵਾਪਰੀ ਜਦੋਂ ਸੀ. ਆਈ. ਐੱਸ. ਐੱਫ. ਦੇ ਕਾਮਿਆਂ ਲਈ ਅਭਿਆਸ ਸੈਸ਼ਨ ਚੱਲ ਰਿਹਾ ਸੀ। ਫਾਇਰਿੰਗ ਅਭਿਆਸ ਦੌਰਾਨ ਇਕ ਕਾਮੇ ਨੇ ਰਾਈਫਲ ਚਲਾਈ ਅਤੇ ਗੋਲੀ ਬੱਚੇ ਦੇ ਸਿਰ ’ਚ ਜਾ ਲੱਗੀ। ਅਧਿਕਾਰੀਆਂ ਨੇ ਤੁਰੰਤ ਬੱਚੇ ਨੂੰ ਪੁਡੂਕੋਟਈ ਦੇ ਸਰਕਾਰੀ ਹਸਪਤਾਲ ਪਹੁੰਚਾਇਆ। ਉੱਥੋਂ ਉਸ ਨੂੰ ਤੰਜਾਵੁਰ ਲਈ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਗੋਲੀ ਬੱਚੇ ਦੇ ਸਿਰ ’ਚ ਫਸੀ ਹੈ ਅਤੇ ਉਸ ਦੀ ਸਰਜਰੀ ਕੀਤੀ ਜਾਵੇਗੀ।
ਘਟਨਾ ਤੋਂ ਬਾਅਦ ਪੁਡੂਕੋਟਈ ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੀ. ਆਈ. ਐੱਸ. ਐੱਫ. ਦੇ ਕਾਮਿਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪੁਡੂਕੋਟਈ ਮੈਡੀਕਲ ਕਾਲਜ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਚਾ ਬੇਹੋਸ਼ ਹੈ, ਉਸ ਨੂੰ ਹੋਸ਼ ’ਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Comment here