ਦਮਿਸ਼ਕ- ਸੀਰੀਆ ਦੀ ਰਾਜਧਾਨੀ ਦਮਿਸ਼ਕ ਬੰਬ ਧਮਾਕਿਆਂ ਨਾਲ ਬੁਰੀ ਤਰਾਂ ਦਹਿਲ ਗਈ। ਇਥੇ ਅੱਜ ਸਵੇਰੇ ਲੜੀਵਾਰ ਬੰਬ ਧਮਾਕੇ ਹੋਏ। ਇੱਕ ਟੀਵੀ ਚੈਨਲ ‘ਚ ਜਾਰੀ ਕੀਤੀ ਗਈ ਫ਼ੁਟੇਜ ‘ਚ ਪਤਾ ਲੱਗਿਆ ਹੈ ਕਿ ਬੰਬ ਧਮਾਕੇ ਦੀ ਚਪੇਟ ਸੀਰੀਅਨ ਫ਼ੌਜ ਦੀ ਬੱਸ ਆ ਗਈ, ਜਿਸ ਨਾਲ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ।ਸੀਰੀਆ ਦੇ ਸਰਕਾਰੀ ਟੀਵੀ ਚੈਨਲ ‘ਤੇ ਦਿਖਾਈ ਜਾ ਰਹੀ ਫ਼ੁਟੇਜ ‘ਚ ਮੱਧ ਦਮਿਸ਼ਕ ‘ਚ ਬੰਬ ਧਮਾਕੇ ‘ਚ ਹਾਦਸਾਗ੍ਰਸਤ ਬੱਸ ਨਜ਼ਰ ਆ ਰਹੀ ਹੈ। ਖ਼ਬਰ ਵਿੱਚ ਦੱਸਿਆ ਗਿਆ ਕਿ ਸਵੇਰੇ ਦੇ ਸਮੇਂ ਜਦੋਂ ਹਾਦਸਾ ਹੋਇਆ ਤਾਂ ਲੋਕਾ ਆਪਣੇ ਕੰਮ ‘ਤੇ ਅਤੇ ਬੱਚੇ ਆਪਣੇ ਸਕੂਲਾਂ ਨੂੰ ਜਾ ਰਹੇ ਸਨ। ਸਰਕਾਰ ਵੱਲੋਂ ਉੱਪਨਗਰਾਂ ‘ਤੇ ਕਬਜ਼ਾ ਕਰਨ ਤੋਂ ਬਾਅਦ ਦਮਿਸ਼ਕ ‘ਚ ਹਾਲ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਹਮਲੇ ਬਹੁਤ ਘਟ ਗਏ ਸੀ। ਜਦਕਿ ਪਹਿਲਾਂ ਇਹ ਉੱਪਨਗਰ ਅੱਤਵਾਦੀਆਂ ਦੇ ਕਬਜ਼ੇ ‘ਚ ਸਨ। ਮਾਰਚ 2011 ‘ਚ ਸ਼ੁਰੂ ਹੋਏ ਸੀਰੀਆ ਦੇ ਸੰਘਰਸ਼ ‘ਚ 3,50,000 ਤੋਂ ਵੱਧ ਲੋਕ ਮਾਰੇ ਗਏ ਅਤੇ ਦੇਸ਼ ਦੀ ਅੱਧੀ ਅਬਾਦੀ ਬੇਘਰ ਹੋਈ ਸੀ।
ਸੀਰੀਆ ਦੀ ਰਾਜਧਾਨੀ ਧਮਾਕਿਆਂ ਨਾਲ ਦਹਿਲੀ

Comment here