ਅਪਰਾਧਸਿਆਸਤਖਬਰਾਂਦੁਨੀਆ

ਸੀਰੀਆ ‘ਚ ਹੋਏ ‘ਹਵਾਈ ਹਮਲਿਆਂ’ ਦੀ ਅਮਰੀਕਾ ਨੇ ਨਹੀਂ ਦਿੱਤੀ ਸਾਰੀ ਜਾਣਕਾਰੀ

ਵਾਸ਼ਿੰਗਟਨ – ਨਿਊਯਾਰਕ ਟਾਈਮਜ਼ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਹੈ ਕਿ  ਸੀਰੀਆ ‘ਚ 2019 ‘ਚ ਹੋਏ ਹਵਾਈ ਹਮਲਿਆਂ ਦੀ ਜਾਣਕਾਰੀ ਅਮਰੀਕੀ ਫੌਜ ਨੇ ਨਹੀਂ ਦਿੱਤੀ ਜਿਨ੍ਹਾਂ ‘ਚ ਇਸਲਾਮਿਕ ਸਟੇਟ ਵਿਰੁੱਧ ਲੜਾਈ ਦੌਰਾਨ 64 ਮਹਿਲਾਵਾਂ ਅਤੇ ਬੱਚਿਆਂ ਦੀ ਮੌਤ ਹੋ ਗਈ, ਇਹ ਇਕ ਤਰ੍ਹਾਂ ਦਾ ਸੰਭਾਵਿਤ ਯੁੱਧ ਅਪਰਾਧ ਹੈ। ਅਖਬਾਰ ਦੀ ਇਸ ਰਿਪੋਰਟ ਮੁਤਾਬਕ, ਅਮਰੀਕਾ ਦੀ ਸਪੈਸ਼ਲ ਆਪਰੇਸ਼ਨ ਯੂਨਿਟ ਨੇ ਬਘੂਜ ਸ਼ਹਿਰ ਨੇੜੇ ਬੈਕ-ਟੂ-ਬੈਕ ਹਵਾਈ ਹਮਲਿਆਂ ਦਾ ਹੁਕਮ ਦਿੱਤਾ ਸੀ। ਜਿਸ ‘ਚ ਇਨ੍ਹਾਂ ਲੋਕਾਂ ਦੀ ਮੌਤ ਹੋਈ। ਇਹ ਉਹ ਯੂਨਿਟ ਹੈ, ਜਿਸ ਨੂੰ ਸੀਰੀਆ ‘ਚ ਗ੍ਰਾਊਂਡ ਆਪਰੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸੀਰੀਆ ‘ਚ ਅਮਰੀਕੀ ਹਵਾਈ ਮੁਹਿੰਮਾਂ ਦੀ ਨਿਗਾਰਨੀ ਕਰਨ ਵਾਲੇ ਯੂ.ਐੱਸ. ਸੈਂਟਰਲ ਕਮਾਂਡ ਨੇ ਇਸ ਹਫ਼ਤੇ ਪਹਿਲੀ ਵਾਰ ਹਮਲਿਆਂ ਨੂੰ ਸਵੀਕਾਰ ਕੀਤਾ ਅਤੇ ਉਨ੍ਹਾਂ ਨੂੰ ਸਹੀ ਠਹਿਰਾਇਆ। ਸ਼ਨੀਵਾਰ ਨੂੰ ਇਕ ਬਿਆਨ ‘ਚ ਸੈਂਟਰਲ ਕਮਾਂਡ ਨੇ ਆਪਣੀ ਗੱਲ ਦੁਹਰਾਉਂਦੇ ਹੋਏ ਕਿਹਾ ਕਿ ਹਮਲਿਆਂ ‘ਚ 16 ਇਸਲਾਮਿਕ ਸਟੇਟ ਦੇ ਲੜਾਕਿਆਂ ਅਤੇ ਚਾਰ ਨਾਗਰਿਕਾਂ ਸਮੇਤ 80 ਲੋਕ ਮਾਰੇ ਗਏ ਸਨ। ਫੌਜ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਹੋਰ 60 ਲੋਕ ਆਮ ਨਾਗਰਿਕ ਸਨ। ਫੌਜ ਦਾ ਮੰਨਣਾ ਹੈ ਕਿ ਮਾਰੀਆਂ ਗਈਆਂ ਮਹਿਲਾਵਾਂ ਅਤੇ ਬੱਚੇ ਵੀ ਲੜਾਕੇ ਹੋ ਸਕਦੇ ਸਨ।  ਫੌਜ ਨੇ ਕਿਹਾ ਕਿ ਹਮਲੇ ‘ਕਾਨੂੰਨੀ ਰੂਪ ਨਾਲ ਸਵੈ-ਰੱਖਿਆ’ ‘ਚ ਕੀਤੇ ਗਏ। ਫੌਜ ਨੇ ਕਿਹਾ ਕਿ ਨਾਗਰਿਕਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਦੇ ਲਈ ਜ਼ਰੂਰੀ ਕਦਮ ਚੁੱਕੇ ਗਏ ਸਨ। ਸੈਂਟਰਲ ਕਮਾਂਡ ਨੇ ਕਿਹਾ ਕਿ ਅਸੀਂ ਨਿਰਦੋਸ਼ ਲੋਕਾਂ ਦੀ ਮੌਤ ਨਾਲ ਨਫ਼ਰਤ ਕਰਦੇ ਹਾਂ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਹਰ ਸੰਭਵ ਉਪਾਅ ਕਰਦੇ ਹਾਂ। ਇਸ ਮਾਮਲੇ ‘ਚ ਅਸੀਂ ਆਪਣੇ ਸਬੂਤਾਂ ਮੁਤਾਬਕ ਹਵਾਈ ਹਮਲੇ ਕੀਤੇ ਅਤੇ ਜਿਨ੍ਹਾਂ ਦੀ ਮੌਤ ਨਹੀਂ ਹੋਣੀ ਚਾਹੀਦੀ ਸੀ, ਅਜਿਹੇ ਲੋਕਾਂ ਦੀ ਮੌਤ ਦੀ ਵੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ। ਫੌਜ ਨੇ ਕਿਹਾ ਕਿ ਉਹ ਨਹੀਂ ਦੱਸ ਸਕਦੀ ਕਿ ਇਨ੍ਹਾਂ 60 ਲੋਕਾਂ ‘ਚ ਕਿੰਨੇ ਆਮ ਨਾਗਰਿਕ ਸਨ ਕਿਉਂਕਿ ਘਟਨਾਵਾਂ ਦੀਆਂ ਵੀਡੀਓ ‘ਚ ਕਈ ਮਹਿਲਾਵਾਂ ਅਤੇ ਬੱਚੇ ਨੂੰ ਹਥਿਆਰ ਨਾਲ ਦੇਖਿਆ ਗਿਆ ਸੀ। ਇਸ ਰਿਪੋਰਟ ਦੇ ਨਸ਼ਰ ਹੁੰਦਿਆਂ ਹੀ ਵਿਰੋਧੀ ਖੇਮੇ ਅਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਵਲੋਂ ਅਮਰੀਕੀ ਪ੍ਰਸ਼ਾਸਨ ਵੱਲ ਹਮਲਾਵਰ ਹੋਣ ਦੇ ਹਾਲਾਤ ਪੈਦਾ ਹੋ ਗਏ ਹਨ।

Comment here