ਨਵੀਂ ਦਿੱਲੀ-ਬੱਚਿਆਂ ਨਾਲ ਦਰਿੰਦਗੀ ਕਰਨ ਵਾਲੇ ਸੀਰੀਅਲ ਕਿਲਰ ਬਾਰੇ ਸਨਸਨੀਖੇਜ਼ ਖੁਲਾਸਾ ਹੋਇਆ ਹੈ। ਸਥਾਨਕ ਅਦਾਲਤ ਨੇ ਇਕ ਬੱਚੀ ਨਾਲ ਜਬਰ ਜਨਾਹ ਤੇ ਹੱਤਿਆ ਦੇ ਮਾਮਲੇ ’ਚ ਵੀਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ 2008 ਤੋਂ 2015 ਤਕ ਕਰੀਬ 30 ਬੱਚਿਆਂ ਨਾਲ ਕੁਕਰਮ ਦੀ ਗੱਲ ਕਬੂਲੀ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਜਗਮਿੰਦਰ ਸਿੰਘ ਦਹੀਆ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ 2008 ’ਚ ਇਕ ਅੰਗਰੇਜ਼ੀ ਡਰਾਉਣੀ ਫਿਲਮ ਦੇਖਣ ਤੋਂ ਬਾਅਦ ਉਹ ਇਸ ਤਰ੍ਹਾਂ ਦਾ ਬਣ ਗਿਆ। ਇਹ ਮੁਲਜ਼ਮ ਏਨਾ ਵਹਿਸ਼ੀ ਹੈ ਕਿ ਬੱਚਿਆਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨਾਲ ਵੀ ਗ਼ਲਤ ਕੰਮ ਕਰਦਾ ਸੀ। ਉਹ ਜ਼ਿਆਦਾਤਰ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਜਿਹੜੇ ਆਮ ਤੌਰ ’ਤੇ ਸੜਕਾਂ ਕਿਨਾਰੇ ਸੌਂਦੇ ਸਨ। ਇਹ ਗੱਲ ਉਸ ਨੇ ਖ਼ੁਦ ਮੀਡੀਆ ਸਾਹਮਣੇ ਮੰਨੀ।
30 ਬੱਚਿਆਂ ਨਾਲ ਕੁਕਰਮ ਵਾਲੇ ਸੀਰੀਅਲ ਕਿਲਰ ਨੂੰ ਉਮਰ ਕੈਦ

Comment here