ਸਿਆਸਤਖਬਰਾਂਚਲੰਤ ਮਾਮਲੇ

ਸੀਮਾ ਹੈਦਰ ਨੇ ਪੀਐਮ ਮੋਦੀ ਸਮੇਤ ਭਾਜਪਾ ਨੇਤਾਵਾਂ ਨੂੰ ਭੇਜੀਆਂ ਰੱਖੜੀਆਂ

ਨੋਇਡਾ-ਇਸ ਸਾਲ ਨੇਪਾਲ ਦੇ ਰਸਤਿਓਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਦਾਖ਼ਲ ਹੋਈ ਪਾਕਿਸਤਾਨ ਦੀ ਨਾਗਰਿਕ ਸੀਮਾ ਹੈਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਅਤੇ ਹੋਰਨਾਂ ਨੂੰ ਰੱਖੜੀਆਂ ਭੇਜੀਆਂ ਹਨ। ਸੀਮਾ ਨੇ ਕਿਹਾ ਕਿ ਉਨ੍ਹਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਰੱਖੜੀਆਂ ਭੇਜੀਆਂ ਹਨ। ਰੱਖੜੀ ਦਾ ਤਿਉਹਾਰ 30 ਅਗਸਤ ਨੂੰ ਮਨਾਇਆ ਜਾਵੇਗਾ।
ਹੈਦਰ ਦਾ ਇਕ ਵੀਡੀਓ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਮੈਂ ਪਹਿਲਾਂ ਹੀ ਇਹ ਰੱਖੜੀਆਂ ਭੇਜ ਦਿੱਤੀਆਂ ਹਨ, ਤਾਂ ਕਿ ਉਹ ਸਮੇਂ ‘ਤੇ ਮੇਰੇ ਪਿਆਰੇ ਭਰਾਵਾਂ ਤੱਕ ਪਹੁੰਚ ਜਾਣ, ਜਿਨ੍ਹਾਂ ਦੇ ਮੋਢਿਆਂ ‘ਤੇ ਇਸ ਦੇਸ਼ ਦੀ ਜ਼ਿੰਮੇਵਾਰੀ ਹੈ। ਜੈ ਸ਼੍ਰੀਰਾਮ, ਜੈ ਹਿੰਦ। ਹਿੰਦੋਸਤਾਨ ਜ਼ਿੰਦਾਬਾਦ। ਇਕ ਹੋਰ ਵੀਡੀਓ ਵਿਚ ਪਾਕਿਸਤਾਨ ਦੇ ਸਿੰਧ ਸੂਬੇ ਦੇ ਰਹਿਣ ਵਾਲੀ ਹੈਦਰ ਆਪਣੇ ਬੱਚਿਆਂ ਨਾਲ ਰੱਖੜੀ ਪੈਕ ਕਰਦੀ ਨਜ਼ਰ ਆ ਰਹੀ ਹੈ।
ਦੱਸਣਯੋਗ ਹੈ ਕਿ ਹੈਦਰ ਗ੍ਰੇਟਰ ਨੋਇਡਾ ਵਾਸੀ ਆਪਣੇ ਪ੍ਰੇਮੀ ਸਚਿਨ ਮੀਣਾ ਨਾਲ ਰਹਿਣ ਲਾਈ ਨੇਪਾਲ ਦੇ ਰਸਤਿਓਂ ਗੈਰ-ਕਾਨੂੰਨੀ ਰੂਪ ਨਾਲ ਭਾਰਤ ਵਿਚ ਦਾਖ਼ਲ ਹੋਈ ਸੀ। ਉਹ ਮਈ ‘ਚ ਆਪਣੇ 4 ਬੱਚਿਆਂ ਨਾਲ ਆਈ ਸੀ ਅਤੇ ਗੁਪਤ ਤਰੀਕੇ ਨਾਲ ਰਬੂਪੁਰਾ ਇਲਾਕੇ ‘ਚ ਕਿਰਾਏ ਦੇ ਮਕਾਨ ‘ਚ ਰਹਿ ਰਹੀ ਸੀ। ਹੈਦਰ ਅਤੇ ਮੀਣਾ ਨੇ 2019-20 ‘ਚ ਆਨਲਾਈਨ ਗੇਮ ਪਬਜੀ ਜ਼ਰੀਏ ਸੰਪਰਕ ‘ਚ ਆਉਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਨੂੰ ਇਸ ਸਾਲ 4 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਪਰ ਇਕ ਸਥਾਨਕ ਅਦਾਲਤ ਨੇ 7 ਜੁਲਾਈ ਨੂੰ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਸੀ।

Comment here