ਖਬਰਾਂਚਲੰਤ ਮਾਮਲੇਦੁਨੀਆ

ਸੀਮਾ ਹੈਦਰ ਦਾ ਪਰਿਵਾਰ ਅਤੇ ਗੁਆਂਢੀਆਂ ਨੇ ਕੀਤਾ ਬਾਈਕਾਟ

ਕਰਾਚੀ-ਪੁਬਜੀ ਖੇਡਦੇ ਹੋਏ ਇੱਕ-ਦੂਜੇ ਨਾਲ ਸੰਪਰਕ ਵਿਚ ਆਈ ਪਾਕਿਸਤਾਨੀ ਔਰਤ ਸੀਮਾ ਗੁਲਾਮ ਹੈਦਰ ਦਾ ਉਸਦੇ ਪਰਿਵਾਰ ਅਤੇ ਗੁਆਂਢੀਆਂ ਨੇ ਬਾਈਕਾਟ ਕਰ ਦਿੱਤਾ ਹੈ। ਉਹ ਭਾਰਤ ’ਚ ਇਕ ਹਿੰਦੂ ਵਿਅਕਤੀ ਨਾਲ ਰਹਿਣ ਗਈ ਹੈ, ਜਿਸ ਨਾਲ ਇਕ ਆਨਲਾਈਨ ਗੇਮ ਦੌਰਾਨ ਉਸਦੀ ਦੋਸਤੀ ਹੋਈ ਸੀ। ਸੀਮਾ ਅਤੇ ਸਚਿਨ ਮੀਨਾ 2019 ਵਿੱਚ ਪੁਬਜੀ ਖੇਡਦੇ ਹੋਏ ਇੱਕ-ਦੂਜੇ ਨਾਲ ਸੰਪਰਕ ਵਿਚ ਆਏ ਅਤੇ ਦੋਵਾਂ ਵਿਰੋਧੀ ਦੇਸ਼ਾਂ ਵਿੱਚ 1,300 ਕਿਲੋਮੀਟਰ ਤੋਂ ਵੱਧ ਦੂਰੀ ‘ਤੇ ਰਹਿ ਰਹੇ ਦੋਵਾਂ ਵਿਚਕਾਰ ਇੱਕ ਨਾਟਕੀ ਪ੍ਰੇਮ ਕਹਾਣੀ ਸ਼ੁਰੂ ਹੋਈ। ਉੱਤਰ ਪ੍ਰਦੇਸ਼ ਪੁਲਸ ਮੁਤਾਬਕ ਸੀਮਾ (30) ਅਤੇ ਸਚਿਨ (22) ਦਿੱਲੀ ਦੇ ਨੇੜੇ ਗ੍ਰੇਟਰ ਨੋਇਡਾ ਦੇ ਰਬੂਪੁਰਾ ਇਲਾਕੇ ‘ਚ ਰਹਿੰਦੇ ਹਨ, ਜਿੱਥੇ ਸਚਿਨ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਸੀਮਾ ਨੂੰ 4 ਜੁਲਾਈ ਨੂੰ ਬਿਨਾਂ ਵੀਜ਼ੇ ਦੇ ਨੇਪਾਲ ਰਾਹੀਂ ਆਪਣੇ 4 ਬੱਚਿਆਂ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਦਾਖਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦਕਿ ਸਚਿਨ ਨੂੰ ਗੈਰ-ਕਾਨੂੰਨੀ ਪ੍ਰਵਾਸੀ ਨੂੰ ਪਨਾਹ ਦੇਣ ਦੇ ਦੋਸ਼ ਵਿਚ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ। ਹਾਲ ਹੀ ਵਿੱਚ ਉਹ ਜੇਲ੍ਹ ਤੋਂ ਰਿਹਾਅ ਹੋਇਆ ਹੈ। ਸੀਮਾ ਦੇ ਬੱਚਿਆਂ ਦੀ ਉਮਰ 7 ਸਾਲ ਤੋਂ ਘੱਟ ਹੈ।
ਸੀਮਾ ਦੇ ਗੁਆਂਢੀਆਂ ਅਤੇ ਇਕ ਰਿਸ਼ਤੇਦਾਰ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸੀਮਾ ਪਾਕਿਸਤਾਨ ਨਾ ਪਰਤੇ। ਸੀਮਾ ਭਾਰਤ ਆਉਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਪਿਛਲੇ 3 ਸਾਲ ਤੋਂ ਪਾਕਿਸਤਾਨ ’ਚ ਕਿਰਾਏ ਦੇ ਇਕ ਮਕਾਨ ’ਚ ਰਹਿ ਰਹੀ ਸੀ। ਉਸਦੇ ਮਕਾਨ ਮਾਲਕ ਦੇ 16 ਸਾਲਾ ਬੇਟੇ ਨੇ ਕਿਹਾ, ‘‘ਉਸ ਨੂੰ ਆਪਣੇ ਬੱਚਿਆਂ ਨੂੰ ਵਾਪਸ ਪਾਕਿਸਤਾਨ ਭੇਜਣਾ ਚਾਹੀਦਾ ਹੈ। ਉਹ ਉਥੇ ਰਹਿ ਸਕਦੀ ਹੈ।’ 4 ਬੱਚਿਆਂ ਦੀ ਮਾਂ ਅਤੇ ਨੌਕਰੀ ਕਰਨ ਵਿਦੇਸ਼ ਗਏ ਵਿਅਕਤੀ ਦੀ ਪਤਨੀ ਦੇ ਪਾਕਿਸਤਾਨ ਦੇ ਇਸ ਰੂੜ੍ਹੀਵਾਦੀ ਸਮਾਜ ’ਚ ਸਭ ਕੁਝ ਛੱਡ ਕੇ ਗੁਆਂਢੀ ਦੇਸ਼ (ਭਾਰਤ) ’ਚ ਗ਼ੈਰ-ਕਾਨੂੰਨੀ ਰੂਪ ਨਾਲ ਜਾਣ ਦੀ ਹਿੰਮਤ ਉਸਦੇ ਗੁਆਂਢ ’ਚ ਸਾਰੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣ ਗਈ ਹੈ। ਹੁਣ ਉਹ ਮੁਸਲਮਾਨ ਵੀ ਨਹੀਂ ਰਹੀ।

Comment here