ਅਪਰਾਧਸਿਆਸਤਖਬਰਾਂ

ਸੀਮਾ ਸੁਰੱਖਿਆ ਬਲ ਵੱਲੋਂ  ਤਿੰਨ ਘੁਸਪੈਠੀਏ ਢੇਰ

ਜੰਮੂ : ਜੰਮੂ ਡਿਵੀਜ਼ਨ ਦੇ ਸਾਂਬਾ ਜ਼ਿਲ੍ਹੇ ’ਚ ਸੀਮਾ ਸੁਰੱਖਿਆ ਬਲ ਵੱਲੋਂ ਅੰਤਰਰਾਸ਼ਟਰੀ ਸਰਹੱਦ ’ਤੇ ਤਿੰਨ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ ਗਿਆ ਹੈ। ਦਰਅਸਲ ਇਹ 3 ਘੁਸਪੈਠੀਏ ਪਾਕਿਸਤਾਨ ਵਾਲੇ ਪਾਸਿਓਂ  ਘੁਸਪੈਠ ਕਰਕੇ ਭਾਰਤੀ ਖੇਤਰ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਜਦੋਂ ਨਾਈਟ ਵਿਜ਼ਨ ਦੂਰਬੀਨ ਰਾਹੀਂ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਪਾਕਿਸਤਾਨ ਵਾਲੇ ਪਾਸੇ ਤੋਂ ਤਿੰਨ ਘੁਸਪੈਠੀਏਂ ਭਾਰਤੀ ਸਰਹੱਦ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਵੇਂ ਹੀ ਤਿੰਨਾਂ ਨੇ ਭਾਰਤੀ ਖੇਤਰ ’ਚ ਦਾਖ਼ਲ ਹੋਏ, ਉਨ੍ਹਾਂ ਨੂੰ ਆਤਮ ਸਮਰਪਣ ਕਰਨ ਦੀ ਚੇਤਾਵਨੀ ਦਿੱਤੀ ਗਈ। ਜਿਸ ਨੂੰ ਨਜ਼ਰ-ਅੰਦਾਜ਼ ਕਰਦਿਆਂ ਉਹ ਤਿੰਨੇ ਝਾੜੀਆਂ ’ਚ ਲੁਕਦੇ ਹੋਏ ਪਾਕਿਸਤਾਨੀ ਸਰਹੱਦ ਵੱਲ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਚੌਕਸ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਉਨ੍ਹਾਂ ਨੂੰ ਉੱਥੇ ਢੇਰ ਕਰ ਦਿੱਤਾ। ਮਾਰੇ ਗਏ ਘੁਸਪੈਠੀਆਂ ਕੋਲੋਂ 36 ਕਿਲੋ ਨਸ਼ੀਲਾ ਪਦਾਰਥ ਵੀ ਬਰਾਮਦ ਹੋਇਆ ਹੈ। ਇਸਤੋਂ ਬਾਅਦ ਸੀਮਾ ਸੁਰੱਖਿਆ ਬਲ ਵੱਲੋਂ ਇਲਾਕੇ ’ਚ ਤਲਾਸ਼ੀ ਮੁਹਿੰਮ ਜਾਰੀ ਕਰ ਦਿੱਤੀ ਗਈ।

 ਦੱਸਣਯੋਗ ਹੈ ਕਿ ਕੁਝ ਕੁ ਦਿਨ ਪਹਿਲਾਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਅਰਨੀਆ ਸੈਕਟਰ ਦੇ ਭੁੱਲੇਚਕ ਚੌਕੀ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਸੀ। ਇਸ ਦੌਰਾਨ ਇੱਕ ਪਾਕਿਸਤਾਨੀ ਘੁਸਪੈਠੀਆ ਮਾਰਿਆ ਗਿਆ। ਇਸਤੋਂ ਇਲਾਵਾ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਲੱਗਦੇ ਅੱਲ੍ਹਾ ਮਾਈ ਦੇ ਕੋਠੇ ਦੇ ਪੋਸਟਰ ’ਤੇ ਇੱਕ ਪਾਕਿਸਤਾਨੀ ਮਹਿਲਾ ਘੁਸਪੈਠੀਏ ਨੂੰ ਮਾਰ ਦਿੱਤਾ ਸੀ। ਮਾਰੀ ਗਈ ਔਰਤ ਅੱਤਵਾਦੀਆਂ ਦੀ ਗਾਈਡ ਦੱਸੀ ਜਾਂਦੀ ਹੈ।

Comment here