ਸਿਹਤ-ਖਬਰਾਂਖਬਰਾਂ

ਸੀਨੀਅਰ ਸਿਟੀਜ਼ਨ ਨੂੰ ਪ੍ਰੀਕੌਸ਼ਨ ਡੋਜ਼ ਲਈ ਮੈਡੀਕਲ ਸਰਟੀਫਿਕੇਟ ਦੀ ਲੋੜ ਨਹੀਂ

ਦਿੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋੜਵੰਦ ਲੋਕਾਂ ਨੂੰ ਤੀਸਰੀ ਡੋਜ਼ ਲਗਾਉਣ ਦਾ ਐਲਾਨ ਕੀਤਾ ਸੀ। ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਕੋਮੋਰਬਿਡੀਟੀਜ਼ ਵਾਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ -19 ਵੈਕਸੀਨ ਦੀ ‘ਪ੍ਰੀਕੌਸ਼ਨਰੀ ਟੀਕੇ’ ਲਈ ਮੈਡੀਕਲ ਸਰਟੀਫਿਕੇਟ ਅਪਲੋਡ ਕਰਨ ਜਾਂ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ।
ਕੇਂਦਰੀ ਸਿਹਤ ਸਕੱਤਰ ਦੀ ਮੰਗਲਵਾਰ ਨੂੰ ਸੂਬਿਆਂ ਨਾਲ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਮੀਟਿੰਗ ’ਚ ਇਹ ਫੈਸਲਾ ਕੀਤਾ ਗਿਆ ਕਿ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਡਾਕਟਰ ਤੋਂ ਸਰਟੀਫਿਕੇਟ ਲਏ ਬਿਨਾਂ ’ਪ੍ਰੀਕੌਸ਼ਨਰੀ ਟੀਕੇ’ ਲੈ ਸਕਦੇ ਹਨ। ਹਾਲਾਂਕਿ ਟੀਕਾ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਡਾਕਟਰਾਂ ਨਾਲ ਸਲਾਹ ਕਰਨੀ ਚਾਹੀਦੀ ਹੈ।
‘ਪ੍ਰੀਕੌਨਰੀ ਟੀਕਾ’ ਲੈਣ ਸਮੇਂ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਡਾਕਟਰ ਤੋਂ ਕੋਈ ਸਰਟੀਫਿਕੇਟ ਪੇਸ਼ ਕਰਨ/ਜਮ੍ਹਾਂ ਕਰਵਾਉਣ ਦੀ ਲੋੜ ਨਹੀਂ ਹੋਵੇਗੀ। ‘ਪ੍ਰੀਕੌਸ਼ਨਰੀ ਟੀਕੇ’ ਦੀ ਖੁਰਾਕ ਸੂਬਿਆਂ ਨੂੰ ਸਿਹਤ ਸਕੱਤਰ ਰਾਕੇਸ਼ ਭੂਸ਼ਣ ਦੁਆਰਾ ਇਕ ਪੱਤਰ ’ਚ ਲਿਖਿਆ ਗਿਆ। ਪੱਤਰ ’ਚ ਕਿਹਾ ਗਿਆ ਹੈ ਚੋਣ ਡਿਊਟੀ ਵਿਚ ਤਾਇਨਾਤ ਕਰਮਚਾਰੀ ਫਰੰਟਲਾਈਨ ਵਰਕਰਾਂ ਦੀ ਸ਼੍ਰੇਣੀ ’ਚ ਗਿਣੇ ਜਾਣਗੇ ਤੇ ‘ਪ੍ਰੀਕੌਸ਼ਨਰੀ ਟੀਕੇ’ ਦੀ ਖੁਰਾਕ ਲਈ ਯੋਗ ਹੋਣਗੇ। ਕੋਵਿਨ ਐਪ ਪਲੇਟਫਾਰਮ ਦੇ ਪ੍ਰਮੁੱਖ ਡਾ. ਆਰਐੱਸ ਸ਼ਰਮਾ ਨੇ ਦੱਸਿਆ ਕਿ ਪ੍ਰੀਕੋਸ਼ਨ ਡੋਜ਼ ਲਈ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋੜਵੰਦ ਲੋਕ ਕਿਵੇਂ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਹ ਰਜਿਸਟ੍ਰੇਸ਼ਨ ਕੋਵਿਨ ਐਪ ’ਤੇ ਹੀ ਹੋਵੇਗੀ।
ਕੋਵਿਨ ਪਲੇਟਫਾਰਮ ਚੀਫ ਡਾ. ਆਰਐੱਸ ਸ਼ਰਮਾ ਅਨੁਸਾਰ, ਰਜਿਸਟ੍ਰੇਸ਼ਨ ਪ੍ਰਕਿਰਿਆ ਬਿਲਕੁਲ ਪਹਿਲਾਂ ਵਾਂਗ ਹੀ ਹੋਵੇਗੀ। ਜੇਕਰ ਤੁਸੀਂ 60 ਸਾਲ ਤੋਂ ਜ਼ਿਆਦਾ ਉਮਰ ਦੇ ਹੋ ਤੇ ਦੋਵੇਂ ਡੋਜ਼ ਲੈ ਚੁੱਕੇ ਹੋ ਤਾਂ ਦੂਸਰੀ ਖੁਰਾਕ ਅਤੇ ਜਿਸ ਦਿਨ ਤੁਸੀਂ ਕੋਵਿਨ ਐਪ ’ਤੇ ਰਜਿਸਟ੍ਰੇਸ਼ਨ ਕਰ ਰਹੇ ਹੋ, ਦੇ ਵਿਚਕਾਰਲਾ ਫ਼ਰਕ 9 ਮਹੀਨੇ (39 ਹਫ਼ਤਿਆਂ) ਤੋਂ ਜ਼ਿਆਦਾ ਹੈ ਤਾਂ ਤੁਸੀਂ ਯੋਗ ਹੋ।
ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰੋਗੇ ਤਾਂ ਕੋਵਿਨ ਐਪ ਪੁੱਛੇਗਾ ਕਿ ਤੁਹਾਨੂੰ ਕੋਈ ਗੰਭੀਰ ਬਿਮਾਰੀ ਹੈ ਜਾਂ ਨਹੀਂ। ਜੇਕਰ ਤੁਸੀਂ ਹਾਂ ਕਹਿੰਦੇ ਹੋ ਤਾਂ ਵੀ ਤੁਹਾਨੂੰ ਮੈਡੀਕਲ ਸਰਟੀਫਿਕੇਟ ਨਹੀਂ ਦੇਣਾ ਪਵੇਗਾ। ਇਸ ਤਰ੍ਹਾਂ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਡੋਜ਼ ਲੈ ਸਕਦੇ ਹਨ।

Comment here