ਸੁਲਤਾਨਪੁਰ ਲੋਧੀ-ਵਿਦੇਸ਼ਾਂ ਵਿਚ ਰੋਜ਼ੀ ਰੋਟੀ ਲਈ ਪੰਜਾਬੀ ਪਰਵਾਸ ਕਰ ਰਹੇ ਹਨ। ਮਸਕਟ ’ਚ ਪਿਛਲੇ 3 ਮਹੀਨਿਆਂ ਤੋਂ ਫਸੀ ਸਵਰਨਜੀਤ ਕੌਰ ਬੀਤੇ ਦਿਨ ਤੜਕੇ ਦਿੱਲੀ ਦੇ ਕੌਮਾਂਤਰੀ ਏਅਰਪੋਰਟ ਪਹੁੰਚੀ, ਜਿਸ ਨੂੰ ਲੈਣ ਲਈ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਆਪ ਦਿੱਲੀ ਏਅਰਪੋਰਟ ਪਹੁੰਚੇ। ਮੋਗੇ ਸ਼ਹਿਰ ਦੀ ਰਹਿਣ ਵਾਲੀ ਸਵਰਨਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਹੀ ਉਸ ਦੀ ਪਤਨੀ ਅੱਜ 3 ਮਹੀਨਿਆਂ ਬਾਅਦ ਆਪਣੇ ਪਰਿਵਾਰ ਵਿਚ ਪਹੁੰਚੀ ਹੈ। ਉਸ ਨੇ ਦੱਸਿਆ ਕਿ ਟ੍ਰੈਵਲ ਏਜੰਟਾਂ ਨੇ ਉਸ ਦੀ ਪਤਨੀ ਸਵਰਨਜੀਤ ਕੌਰ ਨੂੰ ਦੁਬਈ ਵਿਚ ਘਰੇਲੂ ਕੰਮ ਦੁਆਉੇਣ ਦਾ ਝਾਸਾਂ ਦੇ ਕੇ ਮਸਕਟ ਵਿਚ ਫਸਾ ਦਿੱਤਾ ਸੀ।
ਸਵਰਨਜੀਤ ਕੌਰ ਦਾ ਕਹਿਣਾ ਸੀ ਕਿ ਘਰ ਦੀਆਂ ਆਰਥਿਕ ਤੰਗੀਆਂ ਕਾਰਨ ਹੀ ਉਹ 3 ਮਹੀਨੇ ਪਹਿਲਾਂ ਮਸਕਟ ਗਈ ਸੀ, ਉਸ ਦੀਆਂ ਚਾਰ ਧੀਆਂ ਹਨ ਅਤੇ ਇਕ ਪੁੱਤਰ ਹੈ, ਉਸ ਕੋਲ ਤਾਂ ਵਾਪਸ ਘਰ ਆਉਣ ਲਈ ਟਿਕਟ ਦੇ ਪੈਸੇ ਤੱਕ ਨਹੀਂ ਸਨ। ਉਸ ਨੇ ਦੱਸਿਆ ਕਿ ਉਸ ਵੱਲੋਂ ਉੱਥੇਂ ਬੀਮਾਰ ਹੋਣ ਕਾਰਨ ਆਪਣੀ ਬੇਵੱਸੀ ਜ਼ਾਹਿਰ ਕਰਦਿਆਂ ਵਾਪਸ ਪੰਜਾਬ ਜਾਣ ਦੀ ਇੱਛਾ ਵੀ ਜਤਾਈ ਪਰ ਟ੍ਰੈਵਲ ਏਜੰਟ ਉਸ ਨੂੰ ਵਾਪਸ ਨਹੀਂ ਸੀ ਆਉਣ ਦੇ ਰਹੇ ਪਰ ਉਹ ਜਿਵੇਂ ਨਾ ਕਿਵੇਂ ਭਾਰਤੀ ਅੰਬੈਸੀ ਵਿਚ ਪਹੁੰਚਣ ਵਿਚ ਸਫ਼ਲ ਹੋ ਗਈ ਸੀ।
ਚੰਡੀਗੜ੍ਹ ਵਿਚ ਰਹਿੰਦੇ ਐਡਵੋਕੇਟ ਗੁਰਭੇਜ ਸਿੰਘ ਰਾਹੀ ਉਸ ਦੇ ਪਤੀ ਕੁਲਦੀਪ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਸੀ, ਜਿਸ ’ਤੇ ਸੰਤ ਸੀਚੇਵਾਲ ਨੇ ਜਿੱਥੇ ਵਿਦੇਸ਼ ਮੰਤਰਾਲੇ ਰਾਹੀ ਉਨ੍ਹਾਂ ਦੀ ਮਦਦ ਕੀਤੀ, ਉਥੇ ਹੀ ਹੀ ਮਸਕਟ ਵਿਚ ਭਾਰਤੀ ਦੂਤਾਵਾਸ ਦੇ ਕਹਿਣ ’ਤੇ ਟਿਕਟ ਦਾ ਸਾਰਾ ਖਰਚਾ ਚੁੱਕਿਆ ਸੀ ਅਤੇ 16 ਮਾਰਚ ਦੀ ਟਿਕਟ ਬਣਾ ਕੇ ਭੇਜੀ ਵੀ ਸੀ ਪਰ ਭਾਰਤੀ ਦੂਤਾਵਾਸ ਵੱਲੋਂ ਉਸਨੂੰ ਨਹੀਂ ਸੀ ਭੇਜਿਆ ਗਿਆ, ਜਿਸ ਦੇ ਜਵਾਬ ਵਿਚ ਭਾਰਤੀ ਦੂਤਾਵਾਸ ਦੇ ਕੁਝ ਮੁਲਾਜ਼ਮਾਂ ਨੇ ਉਸ ਨੂੰ ਪੰਜਾਬ ਵਾਪਸ ਨਾ ਭੇਜਣ ਦਾ ਕਾਰਨ ਦੱਸਦਿਆ ਕਿ ਉਹ ਉਸ ਨੂੰ ਇੱਕਲੀ ਹੋਣ ਕਾਰਨ ਨਹੀਂ ਭੇਜ ਰਹੇ ਸੀ। ਉਸ ਨੇ ਦੱਸਿਆ ਕਿ ਉਸ ਵੱਲੋਂ ਉੱਥੇਂ ਬੀਮਾਰ ਹੋਣ ਕਾਰਨ ਆਪਣੀ ਬੇਵੱਸੀ ਜ਼ਾਹਿਰ ਕਰਦਿਆਂ ਵਾਪਸ ਪੰਜਾਬ ਜਾਣ ਦੀ ਇੱਛਾ ਵੀ ਜਤਾਈ ਪਰ ਟ੍ਰੈਵਲ ਏਜੰਟ ਉਸ ਨੂੰ ਵਾਪਸ ਨਹੀਂ ਸੀ ਆਉਣ ਦੇ ਰਹੇ ਪਰ ਉਹ ਜਿਵੇਂ ਨਾ ਕਿਵੇਂ ਭਾਰਤੀ ਅੰਬੈਸੀ ਵਿਚ ਪਹੁੰਚਣ ਵਿਚ ਸਫ਼ਲ ਹੋ ਗਈ ਸੀ।
ਸੀਚੇਵਾਲ ਦੇ ਯਤਨਾਂ ਸਦਕਾ ਮਸਕਟ ’ਚ ਫਸੀ ਸਵਰਨਜੀਤ ਕੌਰ ਘਰ ਪੁੱਜੀ

Comment here