ਸ਼ਾਹਕੋਟ – ਪਿੰਡਾਂ ਤੇ ਸ਼ਹਿਰਾਂ ‘ਚ ਡੋਰ ਟੂ ਡੋਰ ਪ੍ਰਚਾਰ ਕਰਨ ਲਈ ਚਲਾਈ ਗਈ ਵਾਤਾਵਰਣ ਜਾਗਰੂਕਤਾ ਵੈੱਨ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸਿੰਘ ਦੇ ਪਿੰਡ ਸੀਚੇਵਾਲ ਪਹੁੰਚੀ। ਪਿੰਡ ਸੀਚੇਵਾਲ ਵਲੋਂ ਪ੍ਰਚਾਰ ਕਰਨ ਆਈ ਇਸ ਵੈੱਨ ਦਾ ਸੀਚੇਵਾਲ ਵਾਸੀਆਂ ਵਲੋਂ ਖੱਲ੍ਹ ਕੇ ਸੁਆਗਤ ਕੀਤਾ ਗਿਆ। ਪਿੰਡ ‘ਚ ਡੌਰ ਟੂ ਡੋਰ ਪ੍ਰਚਾਰ ਕਰਨ ਲਈ ਇਸ ਵੈੱਨ ਦੇ ਨਾਲ ਭਾਰੀ ਮਾਤਰਾ ‘ਚ ਮਾਈਆਂ ਭੈਣਾਂ ਦੇ ਨਾਲ- ਨਾਲ, ਬੱਚੇ ਤੇ ਬਜ਼ੁਰਗ ਵੀ ਸ਼ਾਮਲ ਰਹੇ। ਵਾਤਾਵਰਣ ਪ੍ਰਚਾਰਕ ਗੱਤਕਾ ਕੋਚ ਗੁਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿ ਪੰਜਾਬ ਦੇ ਕਈ ਹਲਕਿਆਂ ‘ਚ ਇਸ ਵੈੱਨ ਰਾਹੀਂ ਹੁਣ ਤੱਕ ਲੋਕਾਂ ਨੂੰ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ, ਪਰ ਸੀਚੇਵਾਲ ਪਿੰਡ ‘ਚ ਇਹ ਇਕੱਠ ਆਪਣੇ ਆਪ ‘ਚ ਇਕ ਰੈਲੀ ਦਾ ਰੂਪ ਸੀ। ਉਨ੍ਹਾਂ ਕਿਹਾ ਕਿ ਘਰਾਂ ਦੇ ਬਾਹਰ ਪਹਿਲਾਂ ਤੋਂ ਹੀ ਪੋਸਟਰ ਲਗਾਏ ਗਏ ਸਨ, ਜਿਨ੍ਹਾਂ ‘ਚ ਵਾਤਾਵਰਣ ਸਬੰਧੀ ਲੀਡਰਾਂ ਤੋਂ ਸਵਾਲ ਪੁੱਛੇ ਗਏ ਸੀ। ਸੀਚੇਵਾਲ ਦੇ ਸਰਪੰਚ ਤਜਿੰਦਰ ਸਿੰਘ ਨੇ ਦੱਸਿਆ ਕਿ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਜੀ ਦੇ ਕਾਰਨ ਇਸ ਪਿੰਡ ਦੇ ਲੋਕ ਪਹਿਲਾਂ ਤੋਂ ਹੀ ਕਾਫੀ ਜਾਗਰੂਕ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਇਸ ਪਿੰਡ ਵੱਲੋਂ ਇਸੇ ਤਰ੍ਹਾਂ ਹੀ ਘਰਾਂ ਦੇ ਬਾਹਰ ਵਾਤਾਵਰਣ ਸਬੰਧੀ ਪੋਸਟਰ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਸੰਤ ਸੀਚੇਵਾਲ ਜੀ ਅਤੇ ਲੋਕਾਂ ਦੇ ਸਹਿਯੋਗ ਦੇ ਕਰਕੇ ਹੀ ਅੱਜ ਇਸ ਪਿੰਡ ਦਾ ਨਾਮ ਪੂਰੇ ਵਿਸ਼ਵ ‘ਚ ਸਨਮਾਨ ਨਾਲ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਹਰ ਵਾਰ ਚੋਣਾਂ ਦੌਰਾਨ ਸੰਤ ਸੀਚੇਵਾਲ ਜੀ ਵਲੋਂ ਵਾਤਾਵਰਣ ਨੂੰ ਲੇ ਕੇ ਕਈ ਅਹਿਮ ਉਪਰਾਲੇ ਕੀਤੇ ਜਾਂਦੇ ਹਨ ਜਿਨ੍ਹਾਂ ‘ਚ ਇਹ ਉਪਰਾਲਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹੋ ਜਿਹਾ ਉਪਰਾਲਾ ਚੋਣਾਂ ਦੌਰਾਨ ਹਰ ਇਕ ਪਿੰਡ ‘ਚ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਮੀਦਵਾਰਾਂ ਨਾਲ ਆਪਣੇ ਇਲਾਕੇ ਦੇ ਮਸਲਿਆਂ ‘ਤੇ ਖੁੱਲ੍ਹ ਕੇ ਸੰਵਾਦ ਕਰ ਸਕਣ।
ਸੀਚੇਵਾਲ ਚ ਘਰਾਂ ਦੇ ਬਾਹਰ ਲਗਾਏ ਵਾਤਾਵਰਣ ਜਾਗਰੂਕਤਾ ਦੇ ਪੋਸਟਰ

Comment here