ਸਿਆਸਤਖਬਰਾਂ

ਸਿੱੱਧੂ ਵਲੋਂ ‘ਪੁਲਿਸ ਦੀਆਂ ਪੈਂਟਾਂ ਗਿੱਲੀਆਂ ਕਰਨ’ ਦੇ ਬਿਆਨ ਤੋਂ ਡੀ.ਐਸ.ਪੀ. ਨਰਾਜ਼

ਚੰਡੀਗੜ੍ਹ-ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਿਆਸੀ ਰੈਲੀ ਵਿਚ ਕਥਿਤ ਤੌਰ ਉਤੇ ਪਾਰਟੀ ਵਰਕਰਾਂ ਨੂੰ ‘ਪੁਲਿਸ ਦੀਆਂ ਪੈਂਟਾਂ ਗਿੱਲੀਆਂ ਕਰਨ’ ਬਾਰੇ ਕਹਿਣ ’ਤੇ ਡੀ.ਐਸ.ਪੀ. ਦਿਲਸ਼ੇਰ ਚੰਦੇਲ ਨੇ ਸਖ਼ਤ ਤਾੜਨਾ ਕੀਤੀ ਹੈ। ਚੰਦੇਲ ਨੇ ਕਿਹਾ ਕਿ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸਿੱਧੂ ਨੇ ਚੰਡੀਗੜ੍ਹ ਵਿੱਚ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੁਲਿਸ ਦਾ ਮਜ਼ਾਕ ਉਡਾਇਆ ਅਤੇ ਕਥਿਤ ਤੌਰ ’ਤੇ ਆਪਣੀ ਪਾਰਟੀ ਦੇ ਵਰਕਰਾਂ ਨੂੰ ‘‘ਪੁਲਿਸ ਵਾਲਿਆਂ ਦੀਆਂ ਪੈਂਟਾਂ ਗਿੱਲੀਆਂ ਕਰਨ” ਲਈ ਕਿਹਾ। ਸਿਆਸਤਦਾਨਾਂ ਨੂੰ ਸੁਰੱਖਿਆ ਬਲਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁੱਲਣਾ ਚਾਹੀਦਾ।
ਨਿਊਜ਼ ਏਜੰਸੀ ਏਐਨਆਈ ਮੁਤਾਬਕ ਚੰਦੇਲ ਨੇ ਸਿੱਧੂ ਨੂੰ ਤਾੜਨਾ ਕਰਦੇ ਹੋਏ ਕਿਹਾ- ‘ਪੁਲਿਸ ਸੁਰੱਖਿਆ ਤੋਂ ਬਿਨਾਂ ਰਿਕਸ਼ਾ ਚਾਲਕ ਵੀ ਉਨ੍ਹਾਂ ਦੀ ਨਹੀਂ ਸੁਣੇਗਾ।’ ਉਨ੍ਹਾਂ ਕਿਹਾ, ‘ਰਾਜਨੇਤਾਵਾਂ ਨੂੰ ਡਿਊਟੀ ‘ਤੇ ਮੌਜੂਦ ਪੁਲਿਸ ਵਾਲਿਆਂ ਦਾ ਇਸ ਤਰ੍ਹਾਂ ਮਜ਼ਾਕ ਨਹੀਂ ਬਣਾਉਣਾ ਚਾਹੀਦਾ।
ਉਹ ਸਿਰਫ਼ ਆਪਣਾ ਫਰਜ਼ ਨਿਭਾ ਰਹੇ ਹਨ ਅਤੇ ਸਿਆਸਤਦਾਨਾਂ ਨੂੰ ਅਜਿਹੇ ਬਿਆਨ ਦੇ ਕੇ ਉਨ੍ਹਾਂ ਦਾ ਮਨੋਬਲ ਨਹੀਂ ਢਾਹੁਣਾ ਚਾਹੀਦਾ।’’ ਸੁਰੱਖਿਆ ਬਲਾਂ ਦਾ ਆਪਣਾ ਮਾਣ ਹੈ। ਸਿੱਧੂ ਨੇ ਅਜਿਹੇ ਸ਼ਰਮਨਾਕ ਬਿਆਨ ਦੇ ਕੇ ਪੂਰੀ ਪੰਜਾਬ ਪੁਲਿਸ ਨੂੰ ਬਦਨਾਮ ਕੀਤਾ ਹੈ।
ਡੀਐਸਪੀ ਨੇ ਇੱਕ ਵੀਡੀਓ ਵਿੱਚ ਕਿਹਾ ਹੈ ਕਿ ‘ਪੁਲਿਸ ਕਰਮਚਾਰੀਆਂ ਕਾਰਨ ਲੋਕ ਜਨਤਕ ਤੌਰ ’ਤੇ ਸਿਆਸੀ ਨੇਤਾਵਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਪੁਲਿਸ ਤੋਂ ਬਿਨਾਂ ਕੋਈ ਰਿਕਸ਼ਾ ਚਾਲਕ ਵੀ ਸਿਆਸਤਦਾਨਾਂ ਦੀਆਂ ਹਦਾਇਤਾਂ ਨੂੰ ਨਹੀਂ ਮੰਨੇਗਾ। ਇਸ ਦੇ ਨਾਲ ਹੀ ਅੰਗਰੇਜ਼ੀ ਅਖਬਾਰ ਦਿ ਇੰਡੀਅਨ ਐਕਸਪ੍ਰੈਸ ਮੁਤਾਬਕ ਸਿੱਧੂ ਦੇ ਕਰੀਬੀ ਨੇ ਕਿਹਾ ਕਿ ਇਹ ਟਿੱਪਣੀ ਮਜ਼ਾਕ ’ਚ ਕੀਤੀ ਗਈ ਹੈ। ਉਸ ਨੇ ਕਿਹਾ-‘ਇਹ ਮਜ਼ਾਕ ਸੀ। ਉਹ ਪੁਲਿਸ ਵਾਲਿਆਂ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਸੀ।

Comment here