ਸਿਆਸਤਖਬਰਾਂ

ਸਿੱਧੂ ਸਲਾਹਕਾਰਾਂ ਨੂੰ ਹਟਾਏ, ਨਹੀਂ ਤਾਂ ਅਸੀਂ ਹਟਾਵਾਂਗੇ-ਹਰੀਸ਼ ਰਾਵਤ

ਚੰਡੀਗੜ- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਅਤੇ ਡਾ ਪਿਆਰੇ ਲਾਲ ਗਰਗ ਦੇ ਵਿਗੜੇ ਬੋਲਾਂ ਤੇ ਹੋ ਰਹੇ ਵਿਵਾਦ ਦੇ ਦਰਮਿਆਨ ਅੱਜ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਆਪਣੇ ਸਲਾਹਕਾਰਾਂ ਨੂੰ ਬਰਖਾਸਤ ਕਰਨ ਲਈ ਕਿਹਾ ਤੇ ਆਖਿਆ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪਾਰਟੀ ਉਨ੍ਹਾਂ ਨੂੰ ਬਰਖਾਸਤ ਕਰ ਦੇਵੇਗੀ। ਉਹਨਾਂ ਕਿਹਾ ਕਿ ਅਜਿਹੇ ਲੋਕ ਸਾਨੂੰ ਨਹੀਂ ਚਾਹੀਦੇ ਜੋ ਪਾਰਟੀ ਨੂੰ ਨੁਕਸਾਨ ਪੁਚਾਉਣ।

ਇਸ ਦੌਰਾਨ ਇਹ ਵੀ ਖਬਰ ਆ ਰਹੀ ਹੈ ਕਿ ਰਾਵਤ ਨੇ ਕਿਹਾ ਕਿ ਉਹ ਪਾਰਟੀ ਵੱਲੋਂ ਉਨ੍ਹਾਂ ਨੂੰ ਦਿੱਤੀਆਂ ਗਈਆਂ ਦੋ ਜ਼ਿੰਮੇਵਾਰੀਆਂ ‘ਚੋਂ ਇਕ ਤੋਂ ਮੁਕਤ ਕਰ ਦੇਣਾ ਚਾਹੁੰਦੇ ਹਨ। ਜੇ ਪੰਜਾਬ ਦਾ ਕੇਸ ਨਾ ਆਇਆ ਹੁੰਦਾ ਤਾਂ ਉਹ ਅਗਲੇ ਕੁਝ ਦਿਨਾਂ ‘ਚ ਹਾਈਕਮਾਨ ਨੂੰ ਪੰਜਾਬ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੀ ਅਪੀਲ ਕਰ ਦਿੰਦੇ। ਪੰਜਾਬ ਦੇ ਸਮਾਗਮ ਕਾਰਨ ਕੁਝ ਦਿਨਾਂ ਲਈ ਸੇਵਾ ਐਕਸਟੈਂਸ਼ਨ ਮਿਲ ਗਿਆ। ਦਰਅਸਲ, ਉਤਰਾਖੰਡ ਤੇ ਪੰਜਾਬ, ਦੋਵੇਂ ਸੂਬਿਆਂ ‘ਚ ਅਗਲੇ ਕੁਝ ਸਾਲ ਵਿਧਾਨ ਸਭਾ ਚੋਣਾਂ ਹਨ। ਪੰਜਾਬ ਦੇ ਇੰਚਾਰਜ ਨਾਲ ਹੀ ਉਤਰਾਖੰਡ ‘ਚ ਪਾਰਟੀ ਦੇ ਚੋਣ ਮੁਹਿੰਮ ਕਮੇਟੀ ਦੇ ਪ੍ਰਧਾਨ ਦੀ ਦੋਹਰੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ। ਇਸ ਨਾਲ ਸਬੰਧਿਤ ਸਵਾਲ ‘ਤੇ ਰਾਵਤ ਨੇ ਇਹ ਗੱਲ ਕਹੀ। ਰਾਤਵ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਕੇਂਦਰੀ ਆਗੂਆਂ ਨੂੰ ਜ਼ਰੂਰ ਆਪਣੀ ਇੱਛਾ ਤੋਂ ਜਾਣੂ ਕਰਵਾ ਦਿੱਤਾ ਹੈ ਪਰ ਹੁਣ ਉਹ ਜਲਦ ਆਪਣੀ ਗੱਲ ਹਾਈਕਮਾਨ ਦੇ ਸਾਹਮਣੇ ਰੱਖਣਗੇ। ਕਾਂਗਰਸ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ, ਹੁਣ ਨਵੇਂ ਲੋਕ ਆ ਰਹੇ ਹਨ, ਉਨ੍ਹਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਪੰਜਾਬ ਕਾਂਗਰਸ ਦੇ ਚਲ ਰਹੇ ਕਲੇਸ਼ ਬਾਰੇ ਰਾਵਤ ਨੇ ਕਿਹਾ ਕਿ ਸਾਰੇ ਵਿਧਾਇਕਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦਾ ਫ਼ੈਸਲਾ ਸਵੀਕਾਰ ਹੈ। ਮਾਮਲਾ ਇੰਨਾ ਵੱਡਾ ਨਹੀਂ ਕਿ ਉਨ੍ਹਾਂ ਨੂੰ ਕਾਂਗਰਸ ਦੀ ਅਗਵਾਈ ਤੋਂ ਮੁਲਾਕਾਤ ਲਈ ਦਿੱਲੀ ਜਾਣਾ ਪਵੇ। ਉਹ ਖ਼ੁਦ ਅਗਲੇ ਇਕ-ਦੋ ਦਿਨ ‘ਚ ਦਿੱਲੀ ਜਾ ਕੇ ਹਾਈਕਮਾਨ ਨੂੰ ਸਥਿਤੀ ਤੋਂ ਜਾਣੂ ਕਰਵਾਉਣਗੇ। ਹਾਲਾਂਕਿ, ਨਾਲ ਹੀ ਉਨ੍ਹਾਂ ਕਿਹਾ ਕਿ ਜੇ ਵਿਧਾਇਕ ਫਿਰ ਵੀ ਚਾਹੁੰਣਗੇ ਤਾਂ ਉਨ੍ਹਾਂ ਦੀ ਮੁਲਾਕਾਤ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਕਰਵਾਈ ਜਾ ਸਕਦੀ ਹੈ। ਵੈਸੇ ਪਾਰਟੀ ਚ ਕੋਈ ਕਿਸੇ ਦੇ ਖਿਲਾਫ ਨਹੀਂ ਹੈ।

Comment here