ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਸਿੱਧੂ ਵੱਲੋਂ ਪੁਲਿਸ ਵਿਵਾਦਿਤ ਬਿਆਨ ਦੀ ਸੁਣਵਾਈ 12 ਅਪ੍ਰੈਲ ਨੂੰ 

ਚੰਡੀਗੜ੍ਹ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਪੁਲਿਸ ਖਿਲਾਫ਼ ਦਿੱਤੇ ਵਿਵਾਦਿਤ ਬਿਆਨ ਕੀਤਾ ਗਿਆ ਸੀ। ਜਿਸ ਨੂੰ ਲੈ ਕੇ ਦਾਇਰ ਪਟੀਸ਼ਨ ਉੱਤੇ ਅੱਜ ਜ਼ਿਲ੍ਹਾ ਅਦਾਲਤ ਵਿਚ ਸੁਣਵਾਈ ਹੋਈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੇ ਸਮਾਂ ਲੰਚ ਤੋਂ ਬਾਅਦ ਲਈ ਰੱਖਿਆ ਸੀ। ਹਾਲਾਂਕਿ ਆਪਣੀ ਡਿਊਟੀ ਦੇ ਚੱਲਦੇ ਮਾਮਲੇ ਵਿਚ ਪਟੀਸ਼ਨਕਰਤਾ ਦਿਲਸ਼ੇਰ ਸਿੰਘ ਚੰਦੇਲ ਨਹੀਂ ਆ ਸਕੇ। ਅਜਿਹੇ ਵਿਚ ਹੁਣ ਮਾਮਲੇ ਦੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਪਟੀਸ਼ਨਕਰਤਾ ਦੇ ਪੱਖ ਵਲੋਂ ਡਾ. ਸੂਰਜ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਸਬੰਧੀ ਸ਼ੁਰੂਆਤੀ ਸਬੂਤਾਂ ਨਾਲ ਜੇਕਰ ਅਦਾਲਤ ਸਹਿਮਤ ਹੁੰਦੀ ਹੈ ਤਾਂ ਨਵਜੋਤ ਸਿੰਘ ਸਿੱਧੂ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਜਾ ਸਕਦਾ ਹੈ। ਯੂਟੀ ਪੁਲਿਸ ਦੇ ਡੀਐੱਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਇਹ ਕੇਸ ਦਾਇਰ ਕੀਤਾ ਹੈ। ਉਨ੍ਹਾਂ ਨੇ ਸਿੱਧੂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਦੀ ਮੰਗ ਕਰਦੇ ਹੋਏ ਉਹਨਾਂ ਕਿਹਾ ਕਿ ਸਿੱਧੂ ਨੇ ਆਈਪੀਸੀ ਦੀ ਧਾਰਾ 500 ਦੇ ਤਹਿਤ ਅਪਰਾਧ ਕੀਤਾ ਹੈ। ਇਸ ਦੇ ਤਹਿਤ ਹੀ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਦੀ ਕੋਰਟ ਵਿਚ ਇਹ ਕੇਸ ਦਾਇਰ ਕੀਤਾ ਗਿਆ ਹੈ। ਸਿੱਧੂ ਇਸ ਸਮੇਂ ਅੰਮ੍ਰਿਤਸਰ ਈਸਟ ਤੋਂ ਵਿਧਾਇਕ ਹਨ। ਉਥੇ ਹੀ 58 ਸਾਲਾ ਦਿਲਸ਼ੇਰ ਸਿੰਘ ਚੰਦੇਲ ਚੰਡੀਗੜ੍ਹ ਪੁਲਿਸ ਵਿਚ ਡੀਐੱਸਪੀ ਹਨ। ਚੰਦੇਲ ਵਲੋਂ ਮਾਮਲੇ ਵਿਚ ਪੁਲਿਸ ਦੇ ਅਕਸ ਨੂੰ ਖ਼ਰਾਬ ਕਰਨ ਦਾ ਕੋਈ ਹਰਜਾਨਾ ਨਹੀਂ ਮੰਗਿਆ ਗਿਆ ਸੀ, ਜਿਸ ਦੇ ਪਿੱਛੇ ਕਿਹਾ ਗਿਆ ਕਿ ਪੁਲਿਸ ਦੇ ਅਕਸ ਦੀ ਭਰਪਾਈ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ। ਚੰਦੇਲ ਨੇ ਸਿੱਧੂ ਨੂੰ ਕਿਹਾ ਸੀ ਕਿ ਜੇਕਰ ਉਹ ਜਨਤਕ ਤੌਰ ਉੱਤੇ ਬਿਨਾਂ ਸ਼ਰਤ ਆਪਣੇ ਇਤਰਾਜ਼ਯੋਗ ਬਿਆਨ ਨੂੰ ਲੈ ਕੇ ਮੁਆਫੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ਼ ਅਪਰਾਧਿਕ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਹੀ ਚੰਦੇਲ ਨੇ ਇਹ ਕੇਸ ਦਾਇਰ ਕੀਤਾ ਹੈ।

Comment here