ਚੰਡੀਗੜ੍ਹ-ਲੰਘੇ ਦਿਨੀਂ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ‘ਵੱਡਾ ਭਰਾ’ ਦੱਸਿਆ ਸੀ। ਸਾਬਕਾ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਸਿੱਧੂ ਦੇ ਇਸ ਬਿਆਨ ’ਤੇ ਟਵੀਟ ਕੀਤਾ, ‘ਆਪਣੇ ਬੇਟੇ ਜਾਂ ਬੇਟੀ ਨੂੰ ਬਾਰਡਰ ’ਤੇ ਭੇਜੋ ਅਤੇ ਫਿਰ ਕਿਸੇ ਅੱਤਵਾਦੀ ਦੇਸ਼ ਦੇ ਮੁਖੀ ਨੂੰ ਵੱਡਾ ਭਰਾ ਕਹੋ।’ ਹਾਲਾਂਕਿ ਗੌਤਮ ਗੰਭੀਰ ਨੇ ਆਪਣੇ ਟਵੀਟ ‘ਚ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਂ ਨਹੀਂ ਲਿਆ।
ਦਰਅਸਲ, ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਪਾਕਿ ਆਰਮੀ ਚੀਫ਼ ਬਾਜਵਾ ਨੂੰ ਜੱਫੀ ਪਾ ਕੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਆਏ ਸਿੱਧੂ ਨੇ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣਾ ਵੱਡਾ ਭਰਾ ਕਿਹਾ ਹੈ। ਸ਼ਨੀਵਾਰ ਨੂੰ ਕਰਤਾਰਪੁਰ ਦੇ ਦਰਸ਼ਨਾਂ ਲਈ ਪਹੁੰਚੇ ਸਿੱਧੂ ਦਾ ਇੱਥੇ ਪਾਕਿਸਤਾਨੀ ਵਫਦ ਨੇ ਸਵਾਗਤ ਕੀਤਾ। ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਹਾਰ ਪਹਿਨਾਏ ਗਏ। ਕਰਤਾਰਪੁਰ ਦੇ ਸੀਈਓ ਨੇ ਸਿੱਧੂ ਦਾ ਸਵਾਗਤ ਕਰਦੇ ਹੋਏ ਕਿਹਾ, ‘‘ਇਮਰਾਨ ਖਾਨ ਦੀ ਤਰਫੋਂ ਤੁਹਾਡਾ ਸੁਆਗਤ ਹੈ।” ਇਸ ’ਤੇ ਸਿੱਧੂ ਨੇ ਕਿਹਾ, ‘‘ਇਮਰਾਨ ਖਾਨ ਮੇਰੇ ਵੱਡੇ ਭਰਾ ਹਨ। ਉਸ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ।’’
Comment here