ਅਪਰਾਧਸਿਆਸਤਖਬਰਾਂਮਨੋਰੰਜਨ

ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਫਿਲਮ ਇੰਡਸਟਰੀ ਚ ਸੋਗ

ਮਾਨਸਾ- ਬੀਤੇ ਦਿਨ ਮਾਨਸਾ ਜਿ਼ਲੇ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਇਸ ਘਟਨਾ ਨੇ ਜਿੱਥੇ ਪੰਜਾਬ ਸਰਕਾਰ ਤੇ ਸੁਰੱਖਿਆ ਤੰਤਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਹੈ, ਓਥੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਹੈ। ਫਿਲਮ ਇੰਡਸਟਰੀ ‘ਚ ਸੋਗ ਦੀ ਲਹਿਰ ਹੈ।

ਫਿਲਮ ਅਭਨੇਤਾ ਅਜੇ ਦੇਵਗਨ ਨੇ ਟਵੀਟ ਕੀਤਾ, ‘ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਸੁਣ ਕੇ ਸਦਮਾ ਲੱਗਾ। ਵਾਹਿਗੁਰੂ ਜੀ ਆਪਣੇ ਪਿਆਰਿਆਂ ਨੂੰ ਇਸ ਦੁੱਖ ਦੀ ਘੜੀ ਵਿੱਚ ਭਾਣਾ ਮੰਨਣ ਦਾ ਬਲ ਬਖਸ਼ਣ।

ਗਾਇਕ ਗਿੱਪੀ ਗਰੇਵਾਲ ਨੇ ਟਵਿੱਟਰ ‘ਤੇ ਮੂਸੇਵਾਲਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ। ਉਸਨੇ ਵਾਹਿਗੁਰੂ ਲਿਖਿਆ ਹੈ।

ਅਭਿਨੇਤਰੀ ਸ਼ਹਿਨਾਜ਼ ਗਿੱਲ ਨੇ ਟਵਿੱਟਰ ‘ਤੇ ਲਿਖਿਆ, ‘ਕਿਸੇ ਦਾ ਜਵਾਨ ਪੁੱਤਰ ਦੁਨੀਆ ਤੋਂ ਵਿਦਾ ਹੋ ਜਾਣ ਤੋਂ ਵੱਧ ਦੁਖੀ ਕੋਈ ਨਹੀਂ ਹੋ ਸਕਦਾ।’

ਕਾਮੇਡੀਅਨ ਕਪਿਲ ਸ਼ਰਮਾ ਨੇ ਵੀ ਟਵਿੱਟਰ ‘ਤੇ ਦੁੱਖ ਪ੍ਰਗਟ ਕੀਤਾ ਅਤੇ ਲਿਖਿਆ, ‘ਸਤਿਨਾਮ ਸ਼੍ਰੀ ਵਾਹਿਗੁਰੂ। ਉਨ੍ਹਾਂ ਲਿਖਿਆ ਕਿ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਅਤੇ ਦੁਖਦ ਖ਼ਬਰ ਹੈ। ਇੱਕ ਮਹਾਨ ਕਲਾਕਾਰ ਅਤੇ ਇੱਕ ਅਦਭੁਤ ਇਨਸਾਨ ਦੀ ਮੌਤ ਦੇਖ ਕੇ ਦੁੱਖ ਹੋਇਆ। ਪ੍ਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ।

ਸੰਗੀਤਕਾਰ ਅਤੇ ਗਾਇਕ ਵਿਸ਼ਾਲ ਡਡਲਾਨੀ ਨੇ ਟਵਿਟਰ ‘ਤੇ ਲਿਖਿਆ ਕਿ ਮੈਂ ਸਿੱਧੂ ਮੂਸੇਵਾਲਾ ਨੂੰ ਸੰਗੀਤ ਰਾਹੀਂ ਜਾਣਦਾ ਹਾਂ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ। ਮੇਰੇ ਕੋਲ ਕਹਿਣ ਲਈ ਸ਼ਬਦ ਨਹੀਂ ਹਨ। ਉਹ ਇੱਕ ਦੰਤਕਥਾ ਸੀ, ਉਸਦੀ ਆਵਾਜ਼, ਉਸਦੀ ਹਿੰਮਤ ਅਤੇ ਉਸਦੇ ਸ਼ਬਦਾਂ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ। ਇਸ ਦੇ ਨਾਲ ਹੀ ਜ਼ਰੀਨ ਨੇ ਇਸ ਖਬਰ ਨੂੰ ਵਿਨਾਸ਼ਕਾਰੀ ਅਤੇ ਹੈਰਾਨ ਕਰਨ ਵਾਲੀ ਦੱਸਿਆ ਹੈ।

ਮਾਸਟਰ ਸਲੀਮ ਨੇ ਕਿਹਾ-‘‘ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਜਿੱਥੇ ਸੰਗੀਤ ਸਨਅਤ ਨੂੰ ਵੱਡਾ ਘਾਟਾ ਪਿਆ ਹੈ, ਉਥੇ ਇਕ ਮਾਂ ਤੋਂ ਉਸ ਦਾ ਪੱੁਤ ਖੋਹ ਲਿਆ ਗਿਆ ਹੈ। ਉਹ ਮਸ਼ਹੂਰ ਗਾਇਕ ਸਨ। ਉਨ੍ਹਾਂ ਨਾਲ ਸ਼ੋਅ ਵੀ ਕੀਤਾ ਸੀ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ਿਸ਼ ਕਰੇ’’।

ਜੀ ਖ਼ਾਨ ਨੇ ਕਿਹਾ-‘‘ਸਿੱਧੂ ਮੂਸੇਵਾਲਾ ਦੀ ਮੌਤ ’ਤੇ ਬੇਹੱਦ ਦੁੱਖ ਹੋਇਆ ਹੈ। ਉਨ੍ਹਾਂ ਨੂੰ ਕਈ ਵਾਰ ਮਿਲਿਆ ਸਾਂ। ਉਹ ਬਤੌਰ ਇਨਸਾਨ ਬਹੁਤ ਵਧੀਆ ਸਨ। ਇਹ ਚੰਗੀ ਗੱਲ ਨਹੀਂ ਹੈ ਕਿ ਕਿਸੇ ਇਨਸਾਨ ਨੂੰ ਇਸ ਤਰ੍ਹਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਵੇ। ਉਨ੍ਹਾਂ ਦਾ ਕਤਲ, ਸੂਬੇ ਦੀ ਸਿਆਸਤ ’ਤੇ ਸਵਾਲ ਕਰ ਰਿਹਾ ਹੈ।

ਮਾਸ਼ਾ ਅਲੀ ਨੇ ਕਿਹਾ-ਸਿੱਧੂ ਮੂਸੇਵਾਲਾ ’ਤੇ ਗੋਲੀਬਾਰੀ ਕੀਤੀ ਜਾਣੀ ਗ਼ਲਤ ਹੈ। ਉਹ ਸਾਡੇ ਪੰਜਾਬ ਦੀ ਸ਼ਾਨ ਸਨ। ਉਨ੍ਹਾਂ ਨੂੰ ਰਾਜਨੀਤੀ ਨਾਲ ਨਹੀਂ ਬਲਕਿ ਸੰਗੀਤ ਨਾਲ ਜੋਡ਼ਿਆ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਦਾ ਨਾਂ ਦੇਸ਼ ਤੇ ਵਿਦੇਸ਼ਾਂ ਵਿਚ ਹੋਰ ਰੌਸ਼ਨ ਕੀਤਾ ਸੀ। ਮਾਪਿਆਂ ਦੇ ਇਕਲੌਤੇ ਪੁੱਤਰ ਨੂੰ ਮਾਰ ਦੇਣਾ ਬਹੁਤ ਗ਼ਲਤ ਹੈ। ਹਮਲਾਵਰਾਂ ਨੇ ਬੱਬਰ ਸ਼ੇਰ ਨੂੰ ਮਾਰਿਆ ਹੈ।

 

Comment here