ਸਿਆਸਤਖਬਰਾਂ

ਸਿੱਧੂ ਨੇ ਭਾਜਪਾ ’ਚ ਜਾਣ ਵਾਲਿਆਂ ਨੂੰ ਚੱਲੇ ਹੋਏ ਕਾਰਤੂਸ ਦੱਸਿਆ

ਸਮਾਣਾ-ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਜੋ ਵੀ ਵਿਧਾਇਕ ਜਾਂ ਮੰਤਰੀ ਭਾਜਪਾ ’ਚ ਸ਼ਾਮਲ ਹੋ ਰਹੇ ਹਨ, ਉਹ ਚੱਲੇ ਹੋਏ ਕਾਰਤੂਸ ਹਨ। ਨਰਿੰਦਰ ਮੋਦੀ ਦੀ ਅਲੋਚਨਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਡੇਢ ਸਾਲ ਦਿੱਲੀ ਦੀਆਂ ਬਰੂਹਾਂ ’ਤੇ ਬਿਠਾ ਕੇ ਜਲੀਲ ਕੀਤਾ, ਜਿਸ ’ਚ 750 ਦੇ ਕਰੀਬ ਕਿਸਾਨ ਸ਼ਹੀਦ ਹੋ ਗਏ। ਵਿਧਾਨ ਸਭਾ ਚੋਣਾਂ ਸਿਰ ’ਤੇ ਹੋਣ ਕਰ ਕੇ ਕਿਸਾਨਾਂ ਨੂੰ ਭਰਮਾਉਣ ਲਈ ਹੁਣ ਉਸ ਨੂੰ ਪੰਜਾਬ ਦੀ ਯਾਦ ਆ ਰਹੀ ਹੈ। ਉਨ੍ਹਾਂ ਕਿਹਾ ਉਹ ਪੰਜਾਬ ਆ ਕੇ ਜਿਨ੍ਹੇ ਮਰਜ਼ੀ ਲੋਕ ਲਭਾਊ ਵਾਅਦੇ ਕਰ ਲਵੇ ਪਰ ਪੰਜਾਬ ਦੇ ਲੋਕ ਉਸ ਨੂੰ ਮੂੰਹ ਨਹੀਂ ਲਾਉਣਗੇ।
ਉਨ੍ਹਾਂ ਪੰਜਾਬ ਮਾਡਲ ਦੀ ਗੱਲ ਕਰਦਿਆਂ ਪੰਚਾਇਤੀ ਰਾਜ ਨੂੰ ਮਜ਼ਬੂਤ ਕਰਨ ਲਈ ਉਹ ਰਾਜੀਵ ਗਾਂਧੀ ਦੇ ਰਾਜ ਸਮੇਂ ਬਣਾਏ ਕਾਨੂੰਨਾਂ ਨੂੰ ਲਾਗੂ ਕਰਨਗੇ, ਜਿਸ ’ਚ ਪੰਚਾਇਤਾਂ ਨੂੰ 171 ਅਧਿਕਾਰ ਦਿੱਤੇ ਗਏ ਹਨ। ਜਿਨ੍ਹਾਂ ’ਚ 12 ਤਰ੍ਹਾਂ ਦੇ ਟੈਕਸ ਪੰਚਾਇਤਾਂ ਖੁਦ ਲਾ ਕੇ ਆਪਣੀ ਆਮਦਨ ਦੇ ਸਾਧਨ ਜੁਟਾਅ ਸਕਦੀਆਂ ਹਨ। ਉਨ੍ਹਾਂ ਪੰਚਾਇਤੀ ਨੁਮਾਇੰਦਿਆ ਨੂੰ ਖੁਦ ਮੁਖਤਿਆਰ ਕਰਨ ਲਈ ਵਿਚੋਲਿਆਂ ਨੂੰ ਲਾਂਭੇ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਰਵਾਇਤੀ ਖੇਤੀ ਤੋਂ ਕਿਸਾਨਾਂ ਦਾ ਛੁਟਕਾਰਾ ਕਰਵਾਉਣ ਲਈ ਬਦਲਵੀਆਂ ਫਸਲਾਂ ਤੇਲ ਤੇ ਦਾਲਾਂ ਆਦਿ ਦੀ ਕਾਸ਼ਤ ਕਰਨ ਲਈ ਪ੍ਰਰੇਦਿਆਂ ਕਿਹਾ 175 ਲੱਖ ਕਰੋੜ ਦਾ ਆਯਾਤ ਤੇਲਾਂ ਤੇ ਦਾਲਾਂ ਦਾ ਭਾਰਤ ਕਰਦਾ ਹੈ। ਉਨ੍ਹਾਂ ਅਗਾਮੀ ਵਿਧਾਨ ਚੋਣਾਂ ਸਬੰਧੀ ਕਿਹਾ ਕਿ ਇਹ ਚੋਣਾਂ ਪੰਜਾਬ ਲਈ ਆਮ ਨਹੀਂ ਸਗੋਂ ਨਵੀਂ ਪੀੜ੍ਹੀ ਦਾ ਭਵਿੱਖ ਤੈਅ ਕਰਨਗੀਆਂ।

Comment here