ਕਿਹਾ-ਛੇਤੀ ਹੱਲ ਨਾ ਹੋਇਆ ਤਾਂ ਮਰਨ ਵਰਤ ’ਤੇ ਬੈਠਾਂਗੇ
ਚੰਡੀਗੜ੍ਹ-ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ-ਜੇ ਬੇਅਦਬੀ ਦੀ ਰਿਪੋਰਟ ਨਾ ਖੋਲ੍ਹੀ ਤਾਂ ਉਹ ਮਰਨ ਵਰਤ ਉੱਤੇ ਬੈਠ ਜਾਵੇਗਾ। ਸਿੱਧੂ ਨੇ ਬੇਅਦਬੀ ਦੇ ਮੁੱਦੇ ਤੇ ਫਿਰ ਚੰਨੀ ਸਰਕਾਰ ਘੇਰੀ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ’ਤੇ 7 ਲੱਖ ਕਰੋੜ ਦਾ ਕਰਜ਼ਾ ਹੈ, ਕਿਉਂ ਨਹੀਂ ਇਹ ਕਰਜ਼ਾ ਮੁੜਦਾ। ਚਾਰੇ ਪਾਸੇ ਖੁਦਕੁਸ਼ੀਆਂ ਹੋ ਰਹੀਆਂ ਹਨ। ਸਿਰਫ਼ ਕਰਜ਼ਾ ਮੋੜਨ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਕੋਈ ਨਹੀਂ ਕਹਿੰਦਾ, ਮੁੜ ਕਰਜ਼ਈ ਨਹੀਂ ਹੋਣ ਦਿਆਂਗੇ। ਸਿੱਧੂ ਨੇ ਕਿਹਾ ਕਿ ਸ਼ਰਾਬ ਨਾਲ ਸਰਕਾਰ ਨੂੰ ਮੁਨਾਫ਼ਾ ਹੋ ਸਕਦਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਬੇਅਦਬੀਆਂ ਦਾ ਇਨਸਾਫ਼ ਜ਼ਰੂਰ ਦੁਆਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਮੇਰਾ ਪ੍ਰਸਤਾਅ ਮੰਨਦੇ, ਕੇਬਲ ਤੋਂ 5 ਹਜ਼ਾਰ ਕਰੋੜ ਦਾ ਫ਼ਾਇਦਾ ਹੁੰਦਾ। ਸਿੱਧੂ ਨੇ ਦਲਿਤਾਂ ਨੂੰ ਵੰਡੇ ਪਲਾਟਾਂ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੱਸੋ ਕਿੰਨੇ ਦਲਿਤਾ ਨੂੰ ਪੰਜ ਮਰਲੇ ਪਲਾਟ ਮਿਲੇ ਹਨ।
Comment here