ਸਿਆਸਤਖਬਰਾਂ

ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਕੀਤੀ ਵਕਾਲਤ, ਵੀਡੀਓ ਵਾਇਰਲ

ਚੰਨੀ ਲਈ ਵਰਤੀ ਅਪਮਾਨਜਨਕ ਭਾਸ਼ਾ

ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਦੇ ਵਿਵਾਦਤ ਬੋਲਾਂ ਨੇ ਇਕ ਵਾਰ ਉਸ ਨੂੰ ਵਿਰੋਧੀਆਂ ਦੇ ਨਿਸ਼ਾਨੇ ਤੇ ਲੈ ਆਂਦਾ ਹੈ। ਇਕ ਵੀਡੀਓ ਵਾਇਰਲ ਹੋਈ ਹੈ ਜਿਸ ਚ ਸਿੱਧੂ ਨੇ ਖੁਦ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਵੀ ਕੀਤੀ। ਵੀਡੀਓ ਵਿੱਚ ਸਿੱਧੂ ਨੇ ਇੱਥੋਂ ਤੱਕ ਕਿਹਾ ਕਿ 2022 ਵਿੱਚ ਚੰਨੀ ਕਾਂਗਰਸ ਨੂੰ ਡੁਬੋ ਦੇਵੇਗਾ ਜਾਣਕਾਰੀ ਮੁਤਾਬਕ ਵੀਡੀਓ ਮੋਹਾਲੀ ਏਅਰਪੋਰਟ ਚੌਕ ਤੋਂ ਲਖੀਮਪੁਰ ਮਾਰਚ ਰਵਾਨਾ ਹੋਣ ਦੌਰਾਨ ਦਾ ਹੈ। ਸਿੱਧੂ ਨੇ ਆਉਣ ਤੋਂ ਪਹਿਲਾਂ ਸੀਐਮ ਚੰਨੀ ਲਈ ਅਪਸ਼ਬਦਾਂ ਦੀ ਵਰਤੋਂ ਕੀਤੀ। ਵੀਡੀਓ ਵਿੱਚ ਪ੍ਰਗਟ ਸਿੰਘ ਕਹਿੰਦੇ ਹਨ ਕਿ ਸਿਰਫ ਮਿੰਟ ਦੀ ਗੱਲ ਹੈਮੁੱਖ ਮੰਤਰੀ ਚਰਨਜੀਤ ਚੰਨੀ ਪਹੁੰਚਣ ਵਾਲੇ ਹਨ। ਇਸ ਤੋਂ ਬਾਅਦ ਸਿੱਧੂ ਕਹਿੰਦੇ ਹਨ ਕਿ ਅਸੀਂ ਇੰਨੇ ਲੰਮੇ ਸਮੇਂ ਤੋਂ ਉਸ ਦੀ ਉਡੀਕ ਕਰ ਰਹੇ ਹਾਂ। ਫਿਰ ਪਰਗਟ ਸਿੰਘ ਕਹਿੰਦੇ ਹਨ ਕਿ ਕਿੰਨੇ ਲੋਕ ਇਕੱਠੇ ਹੋਏ ਹਨਅੱਜ ਬੱਲੇਬੱਲੇ ਹੋ ਗਈ ਹੈ। ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਨਵਜੋਤ ਸਿੱਧੂ ਦੇ ਬਿਲਕੁਲ ਪਿੱਛੇ ਖੜ੍ਹੇ ਹੋ ਕੇ ਕਿਹਾ ਕਿ ਇਹ ਪ੍ਰੋਗਰਾਮ ਸਫਲ ਹੋਇਆ। ਇਸ ਤੇ ਨਵਜੋਤ ਸਿੱਧੂ ਗੁੱਸੇ ਚ ਆਉਂਦੇ ਹਨ ਤੇ ਕਹਿੰਦੇ ਹਨ, ‘ਅਜੇ ਕਿੱਥੇ ਸਕਸੈਸ। ਜੇ ਭਗਵੰਤ ਸਿੰਘ ਸਿੱਧੂ (ਨਵਜੋਤ ਸਿੰਘ ਸਿੱਧੂ ਦੇ ਪਿਤਾਦੇ ਬੇਟੇ ਨੂੰ ਸੀਐਮ ਬਣਾਇਆ ਜਾਂਦਾਤਾਂ ਉਹ ਦਿਖਾਉਂਦਾ ਸਕਸੈਸ। ਇਸ ਤੋਂ ਬਾਅਦ ਸਿੱਧੂ ਨੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਤੇ ਕਹਿੰਦੇ ਹਨ, ‘2022 ਵਿੱਚ ਇਹ ਕਾਂਗਰਸ ਨੂੰ ਡੋਬ ਦੇਵੇਗਾ।ਅਕਾਲੀ ਦਲ ਦੇ ਮੀਤ ਪ੍ਰਧਾਨ ਡਾਦਲਜੀਤ ਚੀਮਾ ਨੇ ਸਿੱਧੂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹ ਕਿਸੇ ਦਲਿਤ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਕਰਨ ਤੋਂ ਅਸਮਰੱਥ ਹਨ। ਇਸ ਲਈ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ।

 

Comment here