ਸਿਆਸਤਖਬਰਾਂ

ਸਿੱਧੂ ਨੂੰ ਵਧਾਈ ਦੇ ਬੋਰਡਾਂ ਤੋਂ ਕੈਪਟਨ ਗਾਇਬ

ਮਲੋਟ-ਨਵਜੋਤ ਸਿੱਧੂ ਦੇ ਪ੍ਰਧਾਨ ਬਣਨ ਨਾਲ ਵੀ ਪੰਜਾਬ ਕਾਂਗਰਸ ਵਿੱਚ ਕਾਟੋ ਕਲੇਸ਼ ਖਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ। ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ‘ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਵਰਕਰਾਂ ਵੱਲੋਂ ਹੋਰਡਿੰਗ ਲਗਏ ਗਏ ਹਨ ਪਰ ਮਲੋਟ ਵਿੱਚ ਲੱਗੇ ਕਈ ਹੋਰਡਿੰਗਜ਼ ਉੱਪਰ ਪੰਜਾਬ ਦੇ ਮੁੱਖ ਮੰਤਰੀ ਅਤੇ ਹਲਕਾ ਮਲੋਟ ਦੇ ਵਿਧਾਇਕ ਦੀ ਵੀ ਫੋਟੋ ਗਾਇਬ ਦਿਖਾਈ ਦਿੱਤੀ , ਜਿਸ ਨਾਲ ਅਜੇ ਵੀ ਕਾਗਰਸ ਵਿਚ ਹੇਠਲੇ ਪੱਧਰ ‘ਤੇ ਆਪਸੀ ਫੁਟ ਨਜਰ ਰਹੀ ਹੈ। ਇਸ ਬਾਬਤ ਹਲਕਾ ਮਲੋਟ ਦੇ ਬਲਾਕ ਕਾਂਗਰਸ ਪ੍ਰਧਾਨ ਨੱਥੂ ਰਾਮ ਗਾਂਧੀ ਨੇ ਇਸ ਤੋਂ ਅਨਜਾਣਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਕਾਂਗਰਸ ਵਿੱਚ ਆਪਸੀ ਕੋਈ ਗੁੱਟਬੰਦੀ ਨਹੀਂ, ਰਹੀ ਗੱਲ ਹੋਰਡਿੰਗ ‘ਤੇ ਮੁੱਖ ਮੰਤਰੀ ਤੇ ਹਲਕਾ ਵਿਧਾਇਕ ਦੀ ਫੋਟੋ ਨਾ ਲਾਉਣ ਦੀ ਇਹ ਕਿਸੇ ਵਿਰੋਧੀ ਪਾਰਟੀ ਦੀ ਸਾਜਿਸ਼ ਲਗਦੀ  ਹੈ, ਜਾਂਚ ਕਰਵਾਈ ਜਾਵੇਗੀ।

Comment here