ਅਪਰਾਧਸਿਆਸਤਖਬਰਾਂ

ਸਿੱਧੂ ਨੀਂ ਟਲਦਾ, ਆਪਣੀ ਹੀ ਸਰਕਾਰ ਨੂੰ ਲਾਈ ਜਾਂਦਾ ਰਗੜੇ…

ਜਾਖੜ ਨੂੰ ਸ਼ੇਅਰੋ ਸ਼ਾਇਰੀ ਕਰਦਿਆਂ ਪੰਜਾਬ ਮੁੱਦਿਆਂ ’ਤੇ ਘੇਰਿਆ
ਅੰਮ੍ਰਿਤਸਰ-ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਏ ਦਿਨ ਸਰਕਾਰ ਦੀਆਂ ਖਾਮੀਆਂ ਦੀ ਨਿੰਦਾ ਕਰਦੇ ਆ ਰਹੇ ਹਨ। ਇਸ ਵਾਰ ਉਨ੍ਹਾਂ ਨੇ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਸੁਨੀਲ ਜਾਖੜ ਵੱਲ ਵੀ ਉਂਗਲ ਉਠਾ ਦਿੱਤੀ। ਅੰਮ੍ਰਿਤਸਰ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਸਿੱਧੂ ਨੇ ਕਿਹਾ, ‘ਜੋ ਪਹਿਲਾਂ ਪ੍ਰਧਾਨ ਸਨ, ਅੱਜ-ਕੱਲ੍ਹ ਬੜੇ ਜ਼ੋਰ-ਸ਼ੋਰ ਨਾਲ ਟਵੀਟ ’ਤੇ ਟਵੀਟ ਪਾ ਰਹੇ ਹਨ। ਉਨ੍ਹਾਂ ਨੇ ਪਹਿਲਾਂ ਕਦੇ ਨਸ਼ੇ ਤੇ ਬੇਅਦਬੀ ਦਾ ਮਾਮਲੇ ਉਠਾਏ? ਉਦੋਂ ਉਹ ਕਿੱਥੇ ਸਨ? ਸਿੱਧੂ ਦਾ ਇਸ਼ਾਰਾ ਇਹ ਸੀ ਕਿ ਕੈਪਟਨ ਦੇ ਸੀਐੱਮ ਰਹਿੰਦਿਆਂ ਜਾਖੜ ਨੇ ਕਦੇ ਟਵੀਟ ਕਰ ਕੇ ਇਨ੍ਹਾਂ ਮੁੱਦਿਆਂ ’ਤੇ ਗੱਲ ਨਹੀਂ ਕੀਤੀ। ਉਧਰ ਜਾਖੜ ਵੀ ਚੁੱਪ ਨਹੀਂ ਬੈਠੇ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਸ਼ਾਇਰੀ ਜ਼ਰੀਏ ਹੀ ਸਿੱਧੂ ਨੂੰ ਕਰਾਬਾ ਜਵਾਬ ਦਿੱਤਾ। ਉਨ੍ਹਾਂ ਨੇ ਸਿੱਧੂ ਦੇ 11 ਸਕਿੰਟ ਦੇ ਵੀਡੀਓ ਦਾ ਇਕ ਅੰਸ਼ ਸ਼ੇਅਰ ਕੀਤਾ। ਇਸ ਦੀ ਪ੍ਰਤੀਕਿਰਿਆ ’ਚ ਉਨ੍ਹਾਂ ਨੇ ਦੋ ਸ਼ਿਅਰ ਲਿਖੇ। ਪਹਿਲਾ ਸ਼ਿਅਰ ਸੀ, ‘ਬੁਤ ਹਮ ਕੋ ਕਹੇ ਕਾਫ਼ਿਰ, ਅਲਾਹ ਕੀ ਮਰਜ਼ੀ ਹੈ, ਸੂਰਜ ਮੇਂ ਲਗੇ ਧੱਬਾ, ਫ਼ਿਤਰਤ ਕੇ ਕਰਿਸ਼ਮੇਂ ਹੈਂ।’
ਦੂਜੇ ਸ਼ਿਅਰ ਦਾ ਉਨ੍ਹਾਂ ਨੇ ਇਕ ਹੀ ਮਿਸਰਾ ਲਿਖਿਆ, ‘ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ…।’ ਜਾਖੜ ਦਾ ਜਵਾਬ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਿੱਧੂ ਵੀ ਆਪਣੇ ਭਾਸ਼ਣਾਂ ’ਚ ਸ਼ਿਅਰੋ-ਸ਼ਾਇਰੀ ਦੀ ਕਾਫ਼ੀ ਵਰਤੋਂ ਕਰਦੇ ਹਨ। ਜਾਖੜ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦਿੱਤਾ। ਜਾਖੜ ਨੇ ਜਿਨ੍ਹਾਂ ਸ਼ਿਅਰਾਂ ਜ਼ਰੀਏ ਜਵਾਬ ਦਿੱਤਾ, ਉਹ ਅਕਬਰ ਇਲਾਹਾਬਾਦੀ ਦੀ ਪ੍ਰਸਿੱਧ ਗ਼ਜ਼ਲ ‘ਹੰਗਾਮਾ ਹੈ ਕਿਉਂ ਬਰਪਾ….’ ਵਿਚੋਂ ਹਨ। ਇਨ੍ਹਾਂ ਨੇ ਇਸ ਦੀਆਂ ਸਤਰਾਂ ਵੀ ਉਪਰ-ਥੱਲੇ ਕਰ ਦਿੱਤੀਆਂ ਤੇ ਜੋ ਗੱਲ ਸਭ ਤੋਂ ਵੱਧ ਚੁੱਭਣ ਵਾਲੀ ਸੀ, ਉਸ ਨੂੰ ਖ਼ਾਲੀ ਛੱਡ ਦਿੱਤਾ। ਦੂਜੇ ਸ਼ਿਅਰ ਦਾ ਜੋ ਮਿਸਰਾ (ਸਤਰ) ਜਾਖੜ ਨੇ ਨਹੀਂ ਲਿਖੀ ਉਹ ਇਸ ਤਰ੍ਹਾਂ ਹੈ, ‘ਤਾਲੀਮ ਕਾ ਸ਼ੋਰ ਐਸਾ, ਤਹਿਜ਼ੀਬ ਕਾ ਗ਼ੁਲ ਇਤਨਾ’। ਉਨ੍ਹਾਂ ਜਾਣ ਬੁਝ ਕੇ ਖ਼ਾਲੀ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਾਖੜ ਨੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਨਵੰਬਰ ਦੇ ਕੇਦਾਰਨਾਥ ਦੀ ਯਾਤਰਾ ’ਤੇ ਜਾਣ ’ਤੇ ਟਵੀਟ ਕਰਕੇ ਤਨਜ਼ ਕੀਤਾ ਸੀ ਕਿ ਮੈਂ ਤਾਂ ਪੀਰ ਮਨਾਵਣ ਚੱਲੀ ਹਾਂ।
ਜ਼ਿਕਰਯੋਗ ਹੈ ਕਿ ਜਾਖਡਨੂੰ ਮੂੰਹ ’ਤੇ ਗੱਲ ਕਹਿਣ ਵਾਲੇ ਆਗੂ ਦੇ ਰੂਪ ’ਚ ਜਾਣਿਆ ਜਾਂਦਾ ਹੈ। ਉਹ ਕਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤੇ ਕਦੇ ਸੁਖਜਿੰਦਰ ਸਿੰਘ ਰੰਧਾਵਾ ਨਾਲ ਤੇ ਕਦੇ ਕੈਪਟਨ ਅਮਰਿੰਦਰ ਸਿੰਘ ਤੇ ਕਦੇ ਸੁਖਬੀਰ ਬਾਦਲ ਨਾਲ ਉਲਝਦੇ ਰਹੇ ਹਨ।
ਪਤਾ ਨਹੀਂ ਸਰਕਾਰ ਨੂੰ ਕਿਸ ਦਾ ਡਰ ਸਤਾ ਰਿਹੈ
ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਬੇਅਦਬੀ ਤੇ ਨਸ਼ੇ ’ਤੇ ਕਾਰਵਾਈ ਨਾ ਕਰਨ ਲਈ ਕਟਹਿਰੇ ’ਚ ਖੜਾ ਕੀਤਾ। ਸਿੱਧੂ ਨੇ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਵੀ ਸਨ। ਪਰ ਹੁਣ ਸਾਡੇ ਕੋਲ ਦੋ-ਧਾਰੀ ਤਲਵਾਰ ਸੀਐੱਮ ਚੰਨੀ ਤੇ ਗ੍ਰਹਿ ਮੰਤਰੀ ਰੰਧਾਵਾ ਹਨ। ਫਿਰ ਵੀ ਮੈਨੂੰ ਸਮਝ ਨਹੀਂ ਆ ਰਹੀ ਕਿ ਸਰਕਾਰ ਨੂੰ ਕਾਰਵਾਈ ਕਰਨ ’ਚ ਕੀ ਮੁਸ਼ਕਿਲ ਹੈ। ਉਨ੍ਹਾਂ ਨੂੰ ਕਿਸ ਦਾ ਡਰ ਹੈ। ਕੌਣ ਰਿਪੋਰਟ ਪੇਸ਼ ਕਰਨ ਤੋਂ ਰੋਕ ਰਿਹਾ ਹੈ। ਸੀਐੱਮ ਬਦਲਣ ਪਿੱਛੋਂ ਨਵਾਂ ਸੀਐੱਮ ਬਣਨ ਦਾ ਆਧਾਰ ਬੇਅਦਬੀ ਤੇ ਨਸ਼ਾ ਹੀ ਸੀ। ਇਸ ਮਾਮਲੇ ਨੂੰ ਬੇਬਾਕੀ ਨਾਲ ਰੱਖਣਾ ਮੇਰਾ ਫ਼ਰਜ਼ ਵੀ ਹੈ ਤੇ ਧਰਮ ਵੀ ਹੈ। ਹਾਈ ਕੋਰਟ ਤਿੰਨ ਵਾਰ ਨਿਰਦੇਸ਼ ਦੇ ਚੁੱਕੀ ਹੈ। 2021 ’ਚ ਹਾਈ ਕੋਰਟ ਨੇ ਸਾਫ਼ ਕਿਹਾ ਸੀ ਕਿ ਨਸ਼ਾ ਮਾਫ਼ੀਏ ਨੂੰ ਸਿਆਸੀ ਸਰਪ੍ਰਸਤੀ ਹਾਸਲ ਹੈ। ਕਾਰਵਾਈ ਸਿਰਫ਼ ਛੋਟੀਆਂ ਮੱਛੀਆਂ ’ਤੇ ਹੀ ਹੋ ਰਹੀ ਹੈ। 12 ਲੱਖ ਟ੍ਰਾਮਾਡੋਲ ਦੀਆਂ ਗੋਲ਼ੀਆਂ ਫੜ ਜਾਣ ’ਤੇ ਵੀ ਹਾਈ ਕੋਰਟ ਨੇ ਕਿਹਾ ਸੀ ਕਿ ਸਿਆਸੀ ਲੋਕ ਡਰੱਗ ਮਾਫ਼ੀਏ ਨੂੰ ਸਰਪ੍ਰਸਤੀ ਦਿੰਦੇ ਹਨ।
ਕੈਪਟਨ ’ਤੇ ਵੀ ਨਿਸ਼ਾਨਾ
ਕੈਪਟਨ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ, ‘ਉਹ ਤਾਂ ਚਾਰ ਹਫ਼ਤਿਆਂ ’ਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਦੇ ਸਨ ਪਰ ਹਕੀਕਤ ਕੀ ਹੈ ਇਹ ਹਾਈ ਕੋਰਟ ਦੇ ਨਿਰਦੇਸ਼ ਦੱਸ ਰਹੇ ਹਨ। ਸਭ ਤੋਂ ਪਹਿਲਾਂ ਈਡੀ ਨੇ ਨਵੰਬਰ 2017 ’ਚ ਹਾਈ ਕੋਰਟ ਦੇ ਨਿਰਦੇਸ਼ ’ਤੇ ਨਸ਼ੇ ਦੀ ਰਿਪੋਰਟ ਐੱਸਟੀਐੱਫ ਨੂੰ ਸੌਂਪੀ ਸੀ। ਫਰਵਰੀ 2018 ’ਚ ਐੱਸਟੀਐਫ ਦੀ ਰਿਪੋਰਟ ਹਾਈ ਕੋਰਟ ’ਚ ਦਾਇਰ ਕੀਤੀ ਗਈ। ਦੋਵੇਂ ਵਾਰ ਹਾਈ ਕੋਰਟ ਦਾ ਨਿਰਦੇਸ਼ ਸੀ ਕਿ ਕਾਨੂੰਨ ਦੇ ਮੱਦੇਨਜ਼ਰ ਕਾਰਵਾਈ ਕੀਤੀ ਜਾਵੇ। ਬੇਅਦਬੀ ’ਤੇ ਕਾਰਵਾਈ ਕਿਸ ਤਰ੍ਹਾਂ ਹੋ ਸਕਦੀ ਹੈ, ਜਦੋਂ ਮੁੱਖ ਮੁਲਜ਼ਮ ਸੁਮੇਧ ਸੈਣੀ ਨੂੰ ‘ਬਲੈਂਕੇਟ ਬੇਲ’ ਦਿਵਾ ਦਿੱਤੀ ਜਾਵੇ। ਉਨ੍ਹਾਂ ਨੂੰ ‘ਬਲੈਂਕੇਟ ਬੇਲ’ ਮਿਲਿਆਂ ਤਿੰਨ ਮਹੀਨੇ ਹੋ ਗਏ ਹਨ। ਸਰਕਾਰ ਦੀ ਮਨਸ਼ਾ ਕੀ ਹੈ?
ਕਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਤੇ ਕਦੇ ਸੁਖਜਿੰਦਰ ਸਿੰਘ ਰੰਧਾਵਾ ਨਾਲ, ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਤੇ ਕਦੇ ਸੁਖਬੀਰ ਸਿੰਘ ਬਾਦਲ ਨਾਲ ਉਲਝਣ ਵਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਸਾਬਕਾ ਪ੍ਰਧਾਨ ਸੁਨੀਲ ਜਾਖਡਨਾਲ ਉਲਝ ਗਏ ਹਨ। ਜਾਖਡਨੇ ਵੀ ਆਪਣੇ ਟਵਿੱਟਰ ਹੈਂਡਲ ’ਤੇ ਸ਼ਾਇਰੀ ਜ਼ਰੀਏ ਹੀ ਜਵਾਬ ਦਿੱਤਾ ਹੈ। ਨਵਜੋਤ ਸਿੱਧੂ ਵੀ ਆਪਣੇ ਭਾਸ਼ਣਾਂ ’ਚ ਸ਼ਿਅਰੋ-ਸ਼ਾਇਰੀ ਦੀ ਕਾਫ਼ੀ ਵਰਤੋਂ ਕਰਦੇ ਹਨ ਤੇ ਅੱਜ ਜਾਖੜ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਹੀ ਭਾਸ਼ਾ ’ਚ ਜਵਾਬ ਦਿੱਤਾ ਹੈ।
ਜਾਖੜ ਨੇ ਸਿੱਧੂ ਦਾ ਇਕ 11 ਸਕਿੰਟਾਂ ਦਾ ਵੀਡੀਓ ਸਾਂਝਾ ਕਰਕੇ ਅਕਬਰ ਇਲਾਹਾਬਾਦੀ ਦੀ ਗ਼ਜ਼ਲ ‘ਹੰਗਾਮਾ ਹੈ ਕਿਉਂ ਬਰਪਾ, ਥੋੜਸੀ ਜੋ ਪੀ ਲੀ ਹੈ’ ’ਚੋਂ ਦੋ ਸ਼ਿਅਰ ਲਏ ਹਨ ਤੇ ਜਵਾਬ ਦੇਣ ਲਈ ਉਨ੍ਹਾਂ ਦੇ ਇਨ੍ਹਾਂ ਦੀਆਂ ਸਤਰਾਂ ਜਿੱਥੇ ਉਪਰ-ਹੇਠਾਂ ਕਰ ਦਿੱਤੀਆਂ ਹਨ ਉੱਥੇ ਜੋ ਗੱਲ ਸਭ ਤੋਂ ਜ਼ਿਆਦਾ ਚੁੱਭਣ ਵਾਲੀ ਸੀ, ਉਸ ਨੂੰ ਖ਼ਾਲੀ ਛੱਡ ਦਿੱਤਾ ਹੈ।
ਸਿੱਧੂ ਆਪਣੇ ਵੀਡੀਓ ’ਚ ਇਹ ਕਹਿੰਦੇ ਦਿਸ ਰਹੇ ਹਨ ਕਿ ਸਾਬਕਾ ਪ੍ਰਧਾਨ ਜੋ ਟਵੀਟ ਕਰਦੇ ਰਹਿੰਦੇ ਹਨ ਨੇ ਕਦੇ ਕੀ ਅਜਿਹੇ ਮੁੱਦੇ ਉਠਾਏ ਹਨ, ਇਸ ਦੇ ਜਵਾਬ ’ਚ ਜਾਖਡਨੇ ਅਕਬਰ ਇਲਾਹਾਬਾਦੀ ਦੇ ਸ਼ਿਅਰ ’ਚ ਜਵਾਬ ਦਿੰਦਿਆਂ ਲਿਖਿਆ,
‘ਬੁਤ ਹਮ ਕੋ ਕਹੇ ਕਾਫ਼ਿਰ, ਅਲਾਹ ਕੀ ਮਰਜ਼ੀ ਹੈ,
ਸੂਰਜ ਮੇਂ ਲਗੇ ਧੱਬਾ, ਫ਼ਿਤਰਤ ਕੇ ਕਰਿਸ਼ਮੇਂ ਹੈਂ।’
—————————–
ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ।’
ਇਸ ਸ਼ਿਅਰ ਦਾ ਇਕ ਮਿਸਰਾ ‘ਤਾਲੀਮ ਕਾ ਸ਼ੋਰ ਐਸਾ, ਤਹਿਜ਼ੀਬ ਕਾ ਗ਼ੁਲ ਇਤਨਾ’ ਨੂੰ ਜਾਖਡਨੇ ਜਾਣ ਬੁਝ ਕੇ ਖ਼ਾਲੀ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਾਖੜ ਨੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਨਵੰਬਰ ਦੇ ਕੇਦਾਰਨਾਥ ਦੀ ਯਾਤਰਾ ’ਤੇ ਜਾਣ ’ਤੇ ਟਵੀਟ ਕਰਕੇ ਤਨਜ਼ ਕੀਤਾ ਸੀ ਕਿ ਮੈਂ ਤਾਂ ਪੀਰ ਮਨਾਵਣ ਚੱਲੀ ਹਾਂ।

Comment here