ਸਿਆਸਤਖਬਰਾਂਚਲੰਤ ਮਾਮਲੇ

ਸਿੱਧੂ ਦੇ ਪਿਤਾ ਦਾ ਇਕੋ ਵਿਆਹ ਹੋਇਆ ਸੀ : ਨਵਜੋਤ ਕੌਰ ਸਿੱਧੂ

ਚੰਡੀਗੜ੍ਹ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਤੇ ਤਿੱਖਾ ਹਮਲਾ ਕੀਤਾ ਸੀ। ਮਾਨ ਨੇ ਕਿਹਾ ਸੀ, ‘ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਭਗਵੰਤ ਮਾਨ ਨੇ ਦੋ ਵਿਆਹ ਕਰਵਾ ਲਏ ਪਰ ਸਿੱਧੂ ਦੇ ਪਿਤਾ ਨੇ ਵੀ ਦੋ ਵਿਆਹ ਕਰਵਾਏ ਸਨ। ਜੇਕਰ ਉਹ ਦੂਜਾ ਵਿਆਹ ਨਾ ਕਰਵਾਉਂਦੇ ਤਾਂ ਸਿੱਧੂ ਪੈਦਾ ਹੀ ਨਹੀਂ ਹੁੰਦੇ। ਹੁਣ ਨਵਜੋਤ ਸਿੰਘ ਸਿੱਧੂ ਨੇ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਸ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ”ਮੁੱਖ ਮੰਤਰੀ ਭਗਵੰਤ ਮਾਨ ਜੀ, ਮੈਨੂੰ ਨਹੀਂ ਲੱਗਦਾ ਕਿ ਨਵਜੋਤ ਨੇ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੰਭੀਰਤਾ ਨਾਲ ਟਿੱਪਣੀ ਕੀਤੀ ਹੈ ਕਿਉਂਕਿ ਸਾਨੂੰ ਇਸ ਬਾਰੇ ਗੱਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪਰ ਤੁਹਾਡੇ ਕੋਲ ਕੁਝ ਤੱਥ ਗਲਤ ਹਨ, ਨਵਜੋਤ ਸਿੱਧੂ ਦੇ ਪਿਤਾ (ਐਡਵੋਕੇਟ ਜਨਰਲ ਪੰਜਾਬ) ਸ੍ਰੀ ਭਗਵੰਤ ਸਿੰਘ ਸਿੱਧੂ ਦਾ ਸਿਰਫ਼ ਇੱਕ ਹੀ ਵਿਆਹ ਹੋਇਆ ਸੀ।
ਦੱਸ ਦਈਏ ਕਿ ਕੱਲ੍ਹ ਭਗਵੰਤ ਮਾਨ ਨੇ ਇਕ ਟਵੀਟ ਕਰਕੇ ਇਹ ਵੀ ਆਖਿਆ ਸੀ ਕਿ-”ਗੱਲ ਕਰਨੀ ਹੈ ਤਾਂ ਪੰਜਾਬ ਦੇ ਮੁੱਦਿਆਂ ‘ਤੇ ਕਰੋ…ਆਓ ਸਾਰੇ ਇਕੱਠੇ ਹੋ ਕੇ ਮੇਰੇ ਕੋਲ…ਗੱਲ ਕਰਦੇ ਹਾਂ ਪੰਜਾਬ ਦੇ ਮਸਲਿਆਂ ਦੀ…ਵਿਆਹ ਕਰਵਾਉਣੇ ਜਾਂ ਹੋਰ ਮੋਬਾਈਲ ਵਾਲਾ ਇਹ ਕੋਈ ਮੁੱਦੇ ਨੇ…ਸਾਨੂੰ ਬੋਲਣ ਤੋਂ ਪਹਿਲਾਂ ਆਪਣਾ ਪੀੜ੍ਹੀ ਥੱਲੇ ਸੋਟਾ ਫੇਰੋ..ਥੋਡੇ ‘ਚੋਂ ਕਿਸ ਨੇ ਕਿੰਨੇ ਵਿਆਹ ਕਰਵਾਏ ਇਹ ਵੀ ਦੱਸੋ ਲੋਕਾਂ ਨੂੰ..

Comment here