ਖਬਰਾਂ

ਸਿੱਧੂ ਦੀ ਪ੍ਰਧਾਨਗੀ ਕੈਪਟਨ ਨੂੰ ਹਾਲੇ ਹਜ਼ਮ ਨੀਂ ਆਈ

ਚੰਡੀਗੜ-ਪੰਜਾਬ ਕਾਂਗਰਸ ਨੂ ਨਵਜੋਤ ਸਿੰਘ ਸਿੱਧੂ ਨਵਾਂ ਪ੍ਧਾਨ ਮਿਲ ਗਿਆ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦਾ ਰੁਖ ਨਰਮ ਨਹੀਂ ਹੋਇਆ। ਕੈਪਟਨ ਨੇ ਸਾਰੇ ਵਿਧਾਇਕਾਂ ਤੇ ਐਮ ਪੀਜ਼ ਨੂੰ 21 ਜੁਲਾਈ ਨੂੰ ਦੁਪਹਿਰ ਦੇ ਖਾਣੇ ਲਈ ਬੁਲਾਇਆ ਹੈ। ਪਰ ਨਵਜੋਤ ਸਿੰਘ ਸਿੱਧੂ ਨੂੰ ਇਸ ਖਾਣੇ ਲਈ ਨਹੀਂ ਬੁਲਾਇਆ ਗਿਆ ਤੇ ਨਾ ਹੀ ਕੈਪਟਨ ਨੇ ਸਿਧੂ ਨੂ ਪ੍ਰਧਾਨਗੀ ਦੀ ਵਧਾਈ ਦਿਤੀ ਹੈ।ਇਸ ਸਭ ਕਾਸੇ ਤੋੰ ਬੇਪਰਵਾਹ ਨਵਜੋਤ ਸਿਧੂ ਸਰਗਰਮ ਹਨ, ਉਹ  ਬੁੱਧਵਾਰ ਨੂ 11 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਗੇ | ਪਰਧਾਨ ਬਣਨ ਤੋਂ ਬਾਅਦ ਜੋਸ਼ ਨਾਲ ਲਬਰੇਜ ਨਵਜੋਤ ਸਿੱਧੂ ਨੇ ਟਵੀਟ ਕਰਦੇ ਹੋਏ ਕਾਂਗਰਸ ਹਾਈਕਮਾਨ ਦਾ ਧੰਨਵਾਦ ਕੀਤਾ। ਕਿਹਾ ਕਿ ਮੈਂ ਮਿਸ਼ਨ ‘ਜਿੱਤੇਗਾ ਪੰਜਾਬ’ ਪੂਰਾ ਕਰਨ ਲਈ ‘ਪੰਜਾਬ ਮਾਡਲ’ ਅਤੇ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤੱਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਵਿਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ। ਮੇਰਾ ਸਫ਼ਰ ਅਜੇ ਸ਼ੁਰੂ ਹੀ ਹੋਇਆ ਹੈ। ਸਿੱਧੂ ਦੇ ਪ੍ਰਧਾਨ ਬਣਦਿਆਂ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਦੇ ਮੁੱਖ ਦਫ਼ਤਰ ਦੀ ਤਸਵੀਰ ਵੀ ਬਦਲਣ ਲੱਗੀ ਹੈ। ਇੱਥੇ ਸਿੱਧੂ ਦੇ ਸਮਰਥਕਾਂ ਨੇ ਉਨ੍ਹਾਂ ਦੇ ਨਵੇਂ ਪੋਸਟਰ ਲਾ ਦਿੱਤੇ ਹਨ। ਪ੍ਰਧਾਨਗੀ ਮਿਲਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ। ਤੇ ਮੀਡੀਆ ਨੂੰ ਕਿਹਾ ਕਿ ਸੁਨੀਲ ਜਾਖੜ ਉਨ੍ਹਾਂ ਦੇ ਵੱਡੇ ਭਰਾ ਹਨ ਅਤੇ ਵੱਡੇ ਭਰਾ ਨੇ ਵੱਡਾ ਦਿਲ ਦਿਖਾਇਆ ਹੈ। ਜਾਖੜ ਨੇ ਕਿਹਾ ਕਿ ਸਾਰਾ ਪੰਜਾਬ ਇਸ ਵੇਲੇ ਸਿੱਧੂ ਵੱਲ ਦੇਖ ਰਿਹਾ ਹੈ। ਕੈਪਟਨ ਖੇਮੇ ਦੇ ਮੰਨੇ ਜਾ ਰਹੇ ਸੁਖਪਾਲ ਸਿੰਘ ਖਹਿਰਾ ਨੇ ਸਿੱਧੂ ਨੂੰ ਵਧਾਈ ਦਿੰਦਿਆਂ ਟਵੀਟ ਕੀਤਾ ਹੈ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਸਿੱਧੂ ਚੀਫ਼ ਹੋਣ ਦੇ ਨਾਤੇ ਕੈਪਟਨ ਨਾਲ ਸਤਿਕਾਰਯੋਗ ਢੰਗ ਨਾਲ ਆਪਣੇ ਮਸਲੇ ਸੁਲਝਾਉਣਗੇ। ਇਕ ਵਾਰ ਫਿਰ ਤੋਂ ਕਾਂਗਰਸ ਸਰਕਾਰ ਬਣਾਉਣ ਲਈ ਬੇਅਦਬੀ ਅਤੇ ਬਹਿਬਲ ਕਲਾਂ ਵਰਗੇ ਭਖਦੇ ਮੁੱਦਿਆਂ ਨੂੰ ਹੱਲ ਕਰਨਗੇ। ਖਹਿਰਾ ਨੇ ਚਾਰਾਂ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਨਾਗਰਾ, ਸੰਗਤ ਗਿਲਜੀਆਂ, ਸੁਖਵਿੰਦਰ ਡੈਨੀ ਅਤੇ ਪਵਨ ਗੋਇਲ ਨੂੰ ਵੀ ਵਧਾਈ ਦਿਤੀ ਹੈ। ਸਿੱਧੂ ਦੇ ਪਰਧਾਨ ਬਣਨ ਤੇ  ਬੀ.ਜੇ.ਪੀ. ਦੇ ਰਾਸ਼ਟਰੀ ਬੁਲਾਰੇ ਆਰ.ਪੀ. ਸਿੰਘ ਨੇ ਟਵੀਟ ਕੀਤਾ, ਕਿ ਸਿੱਧੂ ਨੂੰ ਕਪਤਾਨੀ ਲਈ ਵਧਾਈ। ਪਰ ਆਪਣੇ ਦਾਦਿਆਂ ਨੂੰ ਯਾਦ ਰੱਖਣਾ ਤੇ ਨਾਲ ਨਾਲ ਬਰਗਾੜੀ ਲਈ ਨਿਆਂ, ਕੇਬਲ ਮਾਫੀਆ ਦਾ ਖਾਤਮਾ, ਟਰਾਂਸਪੋਰਟ ਮਾਫੀਆ ਦਾ ਖਾਤਮਾ, ਡਰੱਗ ਮਾਫੀਆ ਦਾ ਖਾਤਮਾ ਵੀ ਯਾਦ ਰੱਖਣਾ।

Comment here