ਸਿਆਸਤਖਬਰਾਂ

ਸਿੱਧੂ ਦੀ ਤਾਜਪੋਸ਼ੀ ਮੌਕੇ ਕੈਪਟਨ ਵੀ ਹੋਣਗੇ ਹਾਜ਼ਰ

ਚੰਡੀਗੜ- ਨਵਜੋਤ ਸਿੰਘ ਸਿੱਧੂ ਬਨਾਮ ਕੈਪਟਨ ਅਮਰਿੰਦਰ ਸਿੰਘ ਵਿਵਾਦ ‘ਤੇ ਰੋਕ ਲੱਗ ਸਕਦੀ ਹੈ, ਕਿਉਂਕਿ ਸਾਫ ਹੋ ਗਿਆ ਹੈ ਕਿ ਭਲਕੇ ਸਿੱਧੂ ਦੀ ਤਾਜਪੋਸ਼ੀ ਲਈ ਕੈਪਟਨ ਨੇ ਸੱਦਾ ਕਬੂਲ ਕਰ ਲਿਆ ਹੈ। ਇਹ ਵੀ ਖਬਰ ਆਈ ਹੈ ਕਿ ਸਿੱਧੂ ਦਾ ਸਮਰਥਨ ਕਰਨ ਵਾਲੇ 48 ਵਿਧਾਇਕਾਂ ਵਿੱਚੋਂ ਕੁਝ ਵਿਧਾਇਕ ਪੰਜਾਬ ਸੀਆਈਡੀ ਦੇ ਰਾਡਾਰ ‘ਤੇ ਹਨ। ਸੀ ਆਈ ਡੀ ਦੀ ਰਾਡਾਰ ਤੇ ਉਹ ਵਿਧਾਇਕ ਹਨ, ਜੋ ਗੈਰਕਨੂੰਨੀ ਮਾਈਨਿੰਗ ਅਤੇ ਸ਼ਰਾਬ ਦੇ ਕਾਰੋਬਾਰ ਸ਼ਾਮਲ ਹਨ। ਇਸ ਦੌਰਾਨ ਸਿੱਧੂ ਲਗਾਤਾਰ ਸਰਗਰਮ ਹਨ। ਉਹ ਖੇਮਕਰਨ ਖੇਤਰ ‘ਚ ਵਰਕਰਾਂ ਨੂੰ ਮਿਲਣ ਪਹੁੰਚੇ। ਪਿੰਡ ਮਹਮੂਦਪੁਰਾ, ਭਿਖੀਵਿੰਡ ਅਤੇ  ਗੁਰਚੇਤ ਸਿੰਘ ਭੁੱਲਰ ਦੀ ਰਿਹਾਇਸ਼ ਤੇ ਵੀ ਸਿਧੂ ਦਾ ਜ਼ਰਦਾਰ ਸਵਾਗਤ ਹੋਇਆ  ਸਿੱਧੂ ਦੇ ਦੌਰੇ ਨੂੰ ਦੇਖਦਿਆਂ ਕਿਸਾਨਾਂ ਨੇ ਰੋਸ ਧਰਨਾ ਵੀ ਦਿੱਤਾ।

Comment here