ਅਪਰਾਧਸਿਆਸਤਖਬਰਾਂ

ਸਿੱਧੂ ਦੀ ਤਾਜਪੋਸ਼ੀ ਮੌਕੇ ਕਾਂਗਰਸੀ ਵਰਕਰਾਂ ਨੂੰ ਵੰਡੀ ਸ਼ਰਾਬ, ਵੀਡੀਓ ਵਾਇਰਲ

ਘਨੌਰ-ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਦਿੱਲੀ ਚ ਹਾਈ ਕਮਾਂਡ ਨੂੰ ਮਿਲਣ ਪਹੁੰਚੇ ਹਨ। ਇਹ ਰਸਮੀ ਧੰਨਵਾਦੀ ਮੀਟਿੰਗ ਦੱਸੀ ਜਾ ਰਹੀ ਹੈ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿਧੂ ਦੀ ਤਾਜਪੋਸ਼ੀ ਵੇਲੇ ਕਥਿਤ ਤੌਰ ਤੇ ਕਾਂਗਰਸੀ ਵਰਕਰ ਸ਼ਰਾਬ ਦੀਆਂ ਬੋਤਲਾਂ ਵੰਡਦੇ ਨਜ਼ਰ ਆ ਰਹੇ ਹਨ।ਇੱਕ ਬੱਸ ਚ ਸਵਾਰ ਘਨੌਰ ਤੇ ਬਨੂੜ ਖੇਤਰ ਦੇ ਪਿੰਡਾਂ ਦੇ ਕਾਂਗਰਸੀ ਦੱਸੇ ਜਾ ਰਹੇ ਹਨ, ਜਿਹਨਾਂ ਨੂੰ ਉਤਰਨ ਵੇਲੇ ਸ਼ਰਾਬ ਦੀਆਂ ਬੋਤਲਾਂ ਫੜਾਈਆਂ ਜਾ ਰਹੀਆਂ ਹਨ। ਡਰਾਈਵਰ ਨੂੰ ਵੀ ਸ਼ਰਾਬ ਦੀਆਂ ਬੋਤਲਾਂ ਦਿੱਤੀਆਂ ਗਈਆਂਸ਼ੰਭੂ ਬਲਾਕ ਦਾ ਮੌਜੂਦਾ ਪੰਚਾਇਤ ਸਕੱਤਰ ਥੈਲੇ ਚੋਂ ਸ਼ਰਾਬ ਦੀਆਂ ਬੋਤਲਾਂ ਕੱਢਦਾ ਦਿਸ ਰਿਹਾ ਹੈ। ਦੂਜੇ ਪਾਸੇ ਹਲਕੇ ਦੇ ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਕਿਸੇ ਨੇ ਸ਼ਰਾਬ ਨਹੀਂ ਵੰਡੀ, ਹੋ ਸਕਦਾ ਹੈ, ਵਰਕਰਾਂ ਨੇ ਖੁਦ ਰਸਤੇ ਚੋਂ ਖਰੀਦੀ ਹੋਵੇ। ਇਸ ਮਾਮਲੇ ਵਿੱਚ ਪ੍ਰਸ਼ਾਸਨ ਵਲੋਂ ਜਾਂਚ ਦੀ ਗੱਲ ਆਖੀ ਜਾ ਰਹੀ ਹੈ।ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਕਾਂਗਰਸੀਆਂ ਦੀ ਇਸ ਹਰਕਤ ਨੇ ਕੈਪਟਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿਮ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ।

Comment here