ਚੰਡੀਗੜ-ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਅੱਜ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਉਹਨਾਂ ਨਾਲ ਚਾਰ ਕਾਰਜਕਾਰੀ ਪ੍ਰਧਾਨ ਅਤੇ ਕੁੱਝ ਮੰਤਰੀ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਹਾਈਕਮਾਂਡ ਵਾਲੇ ਅਠਾਰਾਂ ਏਜੰਡਿਆਂ ਦੀ ਪੂਰਤੀ ਲਈ ਗੱਲਬਾਤ ਹੋਈ। ਸਿੱਧੂ ਨੇ ਇਸ ਮੌਕੇ ਚੋਣ ਵਾਅਦੇ ਪੂਰੇ ਕਰਨ ਲਈ ਕੈਪਟਨ ਨੂੰ ਇੱਕ ਡਿਮਾਂਡ ਲੈਟਰ ਦਿੱਤੀ, ਜਿਸ ਜ਼ਰੀਏ ਖੇਤੀ ਕਨੂੰਨਾਂ ਨੂੰ ਲੈ ਕੇ ਠੋਸ ਐਕਸ਼ਨ, ਨਸ਼ੇ ਦਾ ਮੁੱਦਾ, ਵੀਹ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਦਾ ਮਸਲਾ, ਬੇਅਦਬੀ ਮੁੱਦੇ ਤੇ ਠੋਸ ਕਾਰਵਾਈ ਦੀ ਮੰਗ ਕੀਤੀ। ਇਸ ਦਾ ਜੁਆਬ ਦਿੰਦਿਆਂ ਕੈਪਟਨ ਨੇ ਕਿਹਾ ਹੈ ਕਿ ਬਹੁਤ ਸਾਰੇ ਚੋਣ ਵਾਅਦੇ ਪੂਰੇ ਕਰ ਚੁੱਕੇ ਹਾਂ, ਬਾਕੀ ਪੂਰੇ ਹੋਣ ਦੀ ਕਗਾਰ ਤੇ ਹਨ। ਇਹ ਬੈਠਕ 1.20 ਘੰਟਾ ਚੱਲੀ।
Comment here