ਸਿਆਸਤਖਬਰਾਂ

ਸਿੱਧੂ ਦਾ ਵਿਰੋਧ ਕਰਨ ਵਾਲਿਆਂ ਨੂੰ ਲੈ ਕੇ ਮੰਤਰੀ ਚੰਨੀ ਭੜਕੇ

ਚਮਕੌਰ ਸਾਹਿਬ-ਨਵਜੋਤ ਸਿੰਘ ਸਿੱਧੂ ਦਾ ਲੰਘੇ ਦਿਨ ਚਮਕੌਰ ਸਾਹਿਬ ਚ ਕਿਸਾਨਾਂ ਨੇ ਵਿਰੋਧ ਕੀਤਾ, ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਲਜ਼ਾਮ ਲਾਇਆ ਹੈ ਕਿ ਕਿਸਾਨਾਂ ਦੇ ਭੇਸ ਚ ਗੁੰਡਾ ਅਨਸਰਾਂ ਨੇ ਗੁਰਦੁਆਰਾ ਕਤਲਗੜ੍ਹ ਸਾਹਿਬ ਦੇ ਦਰਸ਼ਨ ਦੌਰਾਨ ਸਿੱਧੂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀਚੰਨੀ ਨੇ ਪੁਲਸ ਤੇ ਬਦਮਾਸ਼ਾਂ ਦੀ ਮਦਦ ਕਰਨ ਦੇ ਦੋਸ਼ ਲਾਏ, ਹਾਲਾਂਕਿ ਪੁਲਸ ਨੇ ਕਈ ਲੋਕਾਂ ਤੇ ਕੇਸ ਦਰਜ ਕੀਤਾ, ਕੇਸ ਰੱਦ ਕਰਾਉਣ ਲਈ ਕਿਸਾਨਾਂ ਨੇ ਅੱਜ ਜਾਮ ਲਾਏ, ਤਾਂ ਪੁਲਸ ਨੇ ਕੇਸ ਰਦ ਕਰਨ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਅਸਲ ਚ ਕਿਸਾਨ ਸਿਧੂ ਵਲੋਂ ਖੂਹ ਕੋਲ ਪਿਆਸੇ ਨੂੰ ਆਉਣ ਵਾਲੇ ਦਿੱਤੇ ਬਿਆਨ ਤੋਂ ਨਰਾਜ਼ ਹਨ।

Comment here