ਸਿਆਸਤਖਬਰਾਂ

ਸਿੱਧੂ ਦਾ ਕਰੀਅਰ ਵਿਵਾਦਾਂ ਵਾਲਾ ਹੀ ਰਿਹੈ

ਵਿਸ਼ੇਸ਼ ਰਿਪੋਰਟ-ਜਸਪਾਲ ਸਿੰਘ

ਪੰਜਾਬ ਕਾਂਗਰਸ ਚ ਜਿੰਨੇ  ਭੂਚਾਲ ਪਿਛਲੇ ਕੁਝ ਸਮੇਂ ਚ ਆਏ ਨੇ ਸ਼ਿਦ ਭੂਗੋਲਿਕ ਭੂਚਾਲ ਵੀ ਓਨੀ ਸਰਗਰਮੀ ਨਾ ਰਖਦੇ ਹੋਣ। ਕੈਪਟਨ ਅਮਰਿੰਦਰ ਦੀ ਅਗਵਾਈ ਚ ਸਰਕਾਰ ਦੀ ਕਾਰਗੁਜਾਰੀ ਤੇ ਅਕਸਰ ਸਵਾਲ ਚੁੱਕਣ ਵਾਲੇ ਨਵਜੋਤ ਸਿਧੂ ਹੁਣ ਵਾਲੀ ਚੰਨੀ ਸਰਕਾਰ ਦੇ ਮੂੰਹ ਮੁਹਾਂਦਰੇ ਤੋਂ ਵੀ ਨਾਖੁਸ਼ ਸਨ, ਆਪਣੀ ਮਰਜੀ ਨਾਲ ਸਾਰਾ ਕੁਝ ਨਾ ਚਲਦਾ ਹੋਣ ਤੇ ਉਹ ਆਪ ਹੀ ਚਲਦੇ ਹੋ ਜਾਂਦੇ ਨੇ। ਅੱਜ ਉਹਨਾਂ ਦੇ ਅਸਤੀਫੇ ਮਗਰੋਂ ਉਹਨਾਂ ਦੇ ਸਿਆਸੀ ਸਫਰ ਬਾਰੇ ਵੀ ਚਰਚਾ ਹੋ ਰਹੀ ਹੈ- ਸਿਆਸਤ ‘ਚ ਆਉਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ 17 ਸਾਲ ਕ੍ਰਿਕੇਟ ਨੂੰ ਦਿੱਤੇ। ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਸਾਲ 2004 ‘ਚ ਕੀਤੀ, ਬੀਜੇਪੀ ਦੀ ਟਿਕਟ ‘ਤੇ 2004 ‘ਚ ਅੰਮ੍ਰਿਤਸਰ ਦੀ ਲੋਕਸਭਾ ਸੀਟ ਜਿੱਤੀ, ਸਾਂਸਦ ਬਣਨ ਮਗਰੋਂ ਸਿੱਧੂ ਖ਼ਿਲਾਫ਼ ਪੁਰਾਣੇ ਕੇਸ ਦੀ ਫਾਈਲ ਖੋਲ੍ਹੀ ਗਈ, ਕੇਸ ਚੱਲਣ ਕਾਰਨ ਨਵਜੋਤ ਸਿੱਧੂ ਨੇ ਲੋਕਸਭਾ ਤੋਂ ਅਸਤੀਫ਼ਾ ਦਿੱਤਾ,  ਮਾਮਲਾ ਹੱਲ ਹੋਣ ਬਾਅਦ ਸਿੱਧੂ 2007 ‘ਚ ਲੋਕਸਭਾ ਜ਼ਿਮਨੀ ਚੋਣ ਜਿੱਤੇ, ਲੋਕ ਸਭਾ 2009 ਚੋਣਾਂ ‘ਚ ਸਿੱਧੂ ਨੇ ਕਾਂਗਰਸ ਦੇ ਓ.ਪੀ ਸੋਨੀ ਨੂੰ ਹਰਾਇਆ, ਅੰਮ੍ਰਿਤਸਰ ਸੀਟ 3 ਵਾਰ ਜਿੱਤਣ ਬਾਅਦ ਸਿੱਧੂ ਨੂੰ 2014 ‘ਚ ਟਿਕਟ ਨਾ ਮਿਲੀ, ਬੀਜੇਪੀ ਨੇ ਅੰਮ੍ਰਿਤਸਰ ਤੋਂ ਅਰੁਣ ਜੇਟਲੀ ਨੂੰ ਚੋਣ ਮੈਦਾਨ ‘ਚ ਉਤਾਰਿਆ, ਜੇਤਲੀ ਚੋਣ ਹਾਰ ਗਏ, ਟਿਕਟ ਨਾ ਮਿਲਣ ਕਾਰਨ ਨਵਜੋਤ ਸਿੱਧੂ ਬੀਜੇਪੀ ਨਾਲ ਨਾਰਾਜ਼ ਹੋ ਗਿਆ, ਬੀਜੇਪੀ ਨੇ ਨਵਜੋਤ ਸਿੱਧੂ ਨੂੰ ਰਾਜਸਭਾ ਭੇਜਿਆ ਪਰ ਉਹ ਖੁਸ਼ ਨਹੀਂ ਹੋਏ, ਨਾਰਾਜ਼ ਸਿੱਧੂ ਨੇ 2016 ‘ਚ ਬੀਜੇਪੀ ਦੀ ਮੈਂਬਰਸ਼ਿਪ ਤਿਆਗ ਦਿੱਤੀ, ਬੀਜੇਪੀ ਤੋਂ ਅਸਤੀਫ਼ੇ ਤੋਂ ਬਾਅਦ ਸਿੱਧੂ ਨੇ ‘ਆਵਾਜ਼-ਏ-ਪੰਜਾਬ’ ਪਾਰਟੀ ਦਾ ਗਠਨ ਕੀਤਾ, ਫੇਰ ਨਵਜੋਤ ਸਿੱਧੂ ਦੀਆਂ ‘AAP’ ਵਿੱਚ ਸ਼ਾਮਲ ਹੋਣ ਦੀਆਂ ਚਰਚਾਵਾਂ ਹੋਈਆਂ, ਸਿਰੇ ਨਹੀਂ ਚੜ੍ਹੀ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਨੇ ਜਨਵਰੀ 2017 ‘ਚ ਕਾਂਗਰਸ ਜੁਆਇਨ ਕੀਤੀ, ਕਾਂਗਰਸ ਦੀ ਟਿਕਟ ‘ਤੇ ਅੰਮ੍ਰਿਤਸਰ ਪੂਰਬੀ ਤੋਂ  ਜਿੱਤੇ, ਕੈਪਟਨ ਨੇ ਸਿੱਧੂ ਨੂੰ ਕੈਬਿਨਟ ‘ਚ ਸ਼ਾਮਲ ਕੀਤਾ ਤੇ ਸਥਾਨਕ ਸਰਕਾਰਾਂ ਵਿਭਾਗ ਦਿੱਤਾ, ਸਿੱਧੂ ਨੇ ਐਡਵਰਟਾਈਜ਼ਮੈਂਟ ਪਾਲਿਸੀ, ਮਾਈਨਿੰਗ ਮਾਫੀਆ ਸਮੇਤ ਕਈ ਮੁੱਦੇ ਚੁੱਕੇ, ਲੋਕਸਭਾ 2019 ਦੀਆਂ ਚੋਣਾਂ ਸਿੱਧੂ ਆਪਣੀ ਪਤਨੀ ਨੂੰ ਚੰਡੀਗੜ੍ਹ ਤੋਂ ਲੜਾਉਨਾ ਚਾਹੁੰਦੇ ਸਨ,ਪਤਨੀ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਮਿਲਣ ’ਤੇ ਵੀ ਨਵਜੋਤ ਸਿੱਧੂ ਖਫ਼ਾ ਹੋ ਗਏ, ਟਿਕਟ ਵੰਡ ਤੋਂ ਨਾਰਾਜ਼ ਸਿੱਧੂ ਨੇ ਪੰਜਾਬ ਛੱਡ ਕੇ ਹੋਰਾਂ ਸੂਬਿਆਂ ‘ਚ ਖੂਬ ਚੋਣ ਪ੍ਰਚਾਰ ਕੀਤਾ, ਪੰਜਾਬ ‘ਚ ਪ੍ਰਚਾਰ ਲਈ ਆਖਿਰਕਾਰ ਪ੍ਰਿਅੰਕਾ ਗਾਂਧੀ ਨਵਜੋਤ ਸਿੱਧੂ ਨੂੰ ਲੈ ਕੇ ਆਏ, ਪਰ ਸਿਧੂ ਨੇ ਕੈਪਟਨ ਤੇ ਬਾਦਲਾਂ ਨਾਲ ਫਰੈਂਡਲੀ ਮੈਚ ਦਾ ਚੋਣ ਪ੍ਰਚਾਰ ਦਰਮਿਆਨ ਬਿਆਨ ਦੇ ਕੇ ਪਾਰਟੀ ਚ ਭੂਚਾਲ ਲੈ ਆਂਦਾ। ਕੈਪਟਨ ਨੇ ਇਲਜ਼ਾਮ ਲਾਇਆ ਕਿ ਸਿੱਧੂ ਸੀ.ਐੱਮ ਦੀ ਕੁਰਸੀ ਚਾਹੁੰਦੇ, ਇਸ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ, ਲੋਕਸਭਾ ਚੋਣਾਂ ਬਾਅਦ ਪੰਜਾਬ ਕੈਬਿਨੇਟ ਦਾ ਵਿਸਥਾਰ ਹੋਇਆ, ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਮੰਤਰਾਲਾ ਦਿੱਤਾ ਗਿਆ, ਸਿੱਧੂ ਨੇ ਨਵਾਂ ਮੰਤਰਾਲਾ ਲੈਣ ਦੀ ਥਾਂ 14 ਜੁਲਾਈ 2019 ਨੂੰ ਆਪਣਾ ਅਸਤੀਫ਼ਾ ਜਨਤਕ ਕੀਤਾ, ਅਸਤੀਫ਼ਾ ਮਨਜੂਰ ਹੋਣ ਬਾਅਦ ਸਿੱਧੂ ਤੇ ਕੈਪਟਨ ਆਹਮੋ ਸਾਹਮਣੇ ਹੋ ਗਏ, ਦੋਵਾਂ ਲੀਡਰਾਂ ਵਿਚਾਲੇ ਸਿਆਸੀ ਦੂਰੀਆਂ ਵਧਦੀਆਂ ਗਈਆਂ ਮਾਮਲਾ ਠੰਡਾ ਕਰਨ ਲਈ ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ ਨੂੰ ਜਿੰਮੇਵਾਰੀ ਸੌਂਪੀ, ਹਰੀਸ਼ ਰਾਵਤ ਨੂੰ ਵਿਵਾਦ ਹੱਲ ਕਰਨ ਲਈ ਭੇਜਿਆ ਗਿਆ, 4 ਅਕਤੂਬਰ 2020 ਨੂੰ ਮੋਗਾ ਰੈਲੀ ‘ਚ ਕੈਪਟਨ ਤੇ ਸਿੱਧੂ ਇਕੱਠੇ ਨਜ਼ਰ ਆਏ, ਹਰੀਸ਼ ਰਾਵਤ ਨੇ ਦੋਵਾਂ ਵਿਚਾਲੇ ਦੂਰੀਆਂ ਮਿਟਾਈਆਂ, ਕੈਪਟਨ ਨੇ ਸਿੱਧੂ ਨੂੰ ਲੰਚ ‘ਤੇ ਵੀ ਸੱਦਿਆ, ਪਰ ਮਹਾਰਾਜਾ ਸਾਹਿਬ ਦੀ ਰਸੋਈ ਦਾ ਲੂਣ ਮਸਾਲਾ ਵੀ ਕਿਸੇ ਕੰਮ ਨਾ ਆਇਆ, ਸਿਧੂ ਦਾ ਬਾਗੀ ਰਵਈਆ ਭੜਕਦਾ ਰਿਹਾ, ਬੇਅਦਬੀ ਮਾਮਲੇ ‘ਤੇ ਨਵਜੋਤ ਸਿੱਧੂ ਨੇ ਕੈਪਟਨ ਨੂੰ ਮੁੜ ਤੋਂ ਘੇਰਨਾ ਸ਼ੁਰੂ ਕੀਤਾ, ਸਿੱਧੂ ਨੇ ਕੈਪਟਨ ਸਰਕਾਰ ਖਿਲਾਫ਼ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਵਾਰ ਬਿਆਨ ਦਾਗੇ, ਸਿੱਧੂ ਵੱਲ ਦੇਖ ਕੈਪਟਨ ਦੇ ਕਰੀਬੀ ਮੰਤਰੀਆਂ ਤੇ ਵਿਧਾਇਕਾਂ ਨੇ ਵੀ ਝੰਡਾ ਚੁੱਕਿਆ, ਬੇਅਦਬੀ ਜਾਂਚ, ਸਕਾਲਰਸ਼ਿਪ ਸਕੈਮ, ਨੌਕਰੀ ਵਿਵਾਦ ਤੇ ਚੋਣ ਵਾਅਦੇ ਸਰਕਾਰ ਖਿਲਾਫ਼ ਵੱਡੇ ਮੁੱਦੇ ਬਣੇ, ਨਵਜੋਤ ਸਿੱਧੂ ਨੇ 18 ਜੁਲਾਈ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ, 18 ਸੰਤਬਰ ਨੂੰ ਮੁੱਖ ਮੰਤਰੀ ਕੈਪਟਨ ਵਲੋਂ ਅਸਤੀਫਾ ਦੇਣ ’ਤੇ ਸਿੱਧੂ ਬਾਰੇ ਖਬਰ ਹੋਈ ਕਿ ਉਹ ਸੀ ਐਮ ਬਣਨਾ ਚਾਹੁੰਦੇ ਹਨ। ਹਾਈਕਮਾਂਡ ਨੇ ਸੁਨੀਲ ਜਾਖੜ ਦਾ ਨਾਮ ਲਿਆ, ਸਿਧੂ ਦੀ ਮੈਂ ਨਾ ਮਾਨੂੰ, ਰੰਧਾਵਾ ਦਾ ਤਕਰੀਬਨ ਤਕਰੀਬਨ ਐਲਾਨ ਹੋ ਗਿਆ ਸੀ ਪਰ ਸਿਧੂ ਫੇਰ ਨਹੀਂ ਮੰਨੇ, ਫੇਰ 19 ਸੰਤਬਰ ਨੂੰ ਸਿੱਧੂ ਦੀ ਥਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਲਾਇਆ ਗਿਆ। ਜਦ ਚੰਨੀ ਦੀ ਵਜਾਰਤ ਦਾ ਫੈਸਲਾ ਹੋਣਾ ਸੀ, ਤਾਂ ਹਾਈਕਮਾਂਡ ਨੇ ਇਕੱਲੇ ਚੰਨੀ ਨੂੰ ਦਿੱਲੀ ਸੱਦਿਆ, ਕਿਉਂਕਿ ਸਿਧੂ ਦੇ ਸੁਪਰ ਸੀ ਐਮ ਵਜੋਂ ਵਿਹਾਰ ਕਰਨ ਦੇ ਚਰਚੇ ਹੋ ਰਹੇ ਸੀ। ਨਵੀਂ ਵਜਾਰਤ ਬਣੀ, ਰਾਣਾ ਗੁਰਜੀਤ ਦੇ ਨਾਮ ਤੇ ਵਿਵਾਦ ਹੋਇਆ, ਕਈ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਯੁਕਤੀ ਤੇ ਸਿਧੂ ਵਿਟਰ ਗਏ, ਤੇ ਆਖਰ ਕਲ 28 ਸੰਤਬਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੋਂ ਦਿੱਤਾ ਅਸਤੀਫਾ।

ਅਸਲ ਕਾਰਨ ਤਾਂ ਕੀ ਹਨ ਸਿੱਧੂ ਹੀ ਜਾਣੇ, ਜੋ ਸ਼ਾਇਦ ਕਦੇ ਵੀ ਨਸ਼ਰ ਨਾ ਹੋਣ… ਪਰ ਸਿੱਧੂ ਦਾ ਸਿਆਸੀ ਸਫਰ ਉਨ੍ਹਾਂ ਦੇ ਕ੍ਰਿਕਟ ਕਰੀਅਰ ਦੀ ਤਰ੍ਹਾਂ ਹੀ ਰਿਹਾ ਹੈ। ਕ੍ਰਿਕਟ ਦੇ ਮੈਦਾਨ ਵਿਚ ਸੰਨਿਆਸ ਤੋਂ ਬਾਅਦ ਵਧੀਆ ਵਾਪਸੀ ਕੀਤੀ ਤੇ ਸਿਆਸੀ ਸੰਨਿਆਸ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਕਦੇ ਵਕਾਰ ਯੂਨਿਸ ਦੀ ਗੇਂਦ ’ਤੇ ਜ਼ੀਰੋ ’ਤੇ ਆਊਟ ਹੋਣ ਤੋਂ ਬਾਅਦ ਸਿੱਧੂ ਜਿਵੇਂ ਸਿਕਸਰ ਕਿੰਗ ਬਣੇ ਉਸ ਤਰ੍ਹਾਂ ਦਾ ਹੀ ਜਜ਼ਬਾ ਉਨ੍ਹਾਂ ਨੇ ਸਿਆਸਤ ਦੀ ਪਾਰੀ ਵਿਚ ਵੀ ਦਿਖਾਇਆ। ਪਰ ਕੀ ਦੁਬਾਰਾ ਫੇਰ ਅਜਿਹੀ ਵਾਪਸੀ ਹੋ ਸਕੇਗੀ, ਇਹ ਬਹੁਤ ਵਡਾ ਸਵਾਲ ਹੈ।

ਦੂਜੇ ਪਾਸੇ ਨਵਜੋਤ  ਸਿੰਘ ਸਿੱਧੂ ਦੀ ਪਹਿਲੀ  ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ‘ਕਿਸੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ; ਮੇਰੇ ਰਾਜਨੀਤਕ ਕਰੀਅਰ ਦੇ 17 ਸਾਲ ਇੱਕ ਮਕਸਦ, ਫਰਕ ਲਿਆਉਣ, ਇੱਕ ਸਟੈਂਡ ਲੈਣ ਅਤੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਰਹੇ ਹਨ. ਇਹ ਮੇਰਾ ਇਕੋ ਧਰਮ ਹੈ …:  ‘ਮੈਂ ਆਪਣੀ ਨੈਤਿਕਤਾ, ਨੈਤਿਕ ਅਧਿਕਾਰ ਨਾਲ ਸਮਝੌਤਾ ਨਹੀਂ ਕਰ ਸਕਦਾ। ਜੋ ਮੈਂ ਵੇਖਦਾ ਹਾਂ ਉਹ ਪੰਜਾਬ ਦੇ ਮੁੱਦਿਆਂ, ਏਜੰਡੇ ਨਾਲ ਸਮਝੌਤਾ ਹੈ। ਮੈਂ ਨਾ ਤਾਂ ਹਾਈ ਕਮਾਂਡ ਨੂੰ ਗੁੰਮਰਾਹ ਕਰ ਸਕਦਾ ਤੇ ਨਹੀਂ ਗੁੰਮਰਾਹ ਹੋ ਸਕਦਾ’ ‘ਮੈਂ ਲੰਬੇ ਸਮੇਂ ਤੋਂ ਪੰਜਾਬ ਨਾਲ ਜੁੜੇ ਮੁੱਦਿਆਂ ਲਈ ਲੜਦਾ ਰਿਹਾ … ਇੱਥੇ ਦਾਗੀ ਨੇਤਾਵਾਂ, ਅਫਸਰਾਂ ਦੀ ਪ੍ਰਣਾਲੀ ਸੀ, ਹੁਣ ਤੁਸੀਂ ਉਹੀ ਪ੍ਰਣਾਲੀ ਦੁਬਾਰਾ ਨਹੀਂ ਦੁਹਰਾ ਸਕਦੇ … ਮੈਂ ਆਪਣੇ ਸਿਧਾਂਤਾਂ ‘ਤੇ ਕਾਇਮ ਰਹਾਂਗਾ’, ਸਿਧੂ ਦੀ ਪੂਰੀ ਬਿਆਨਬਾਜ਼ੀ ਹੇਠਾਂ ਦਿੱਤੇ ਲਿੰਕ ਤੇ ਸੁਣ ਸਕਦੇ ਹੋ-

 

Comment here