ਅਪਰਾਧਸਿਆਸਤਖਬਰਾਂਦੁਨੀਆ

ਸਿੱਖ ਹਕੀਮ ਕਤਲ ਮਾਮਲੇ ’ਚ 4000 ਫੋਨਾਂ ਦੀ ਫਰੋਲਾ ਫਰਾਲੀ

ਪੇਸ਼ਾਵਰ-ਸਿੱਖ ਹਕੀਮ ਸਰਦਾਰ ਸਤਨਾਮ ਸਿੰਘ ਖਾਲਸਾ ਦੇ ਕਤਲ ਮਾਮਲੇ ਵਿਚ ਪਾਕਿਸਤਾਨ ਦੀ ਪੁਲਸ ਨੇ 4000 ਵਿਅਕਤੀਆਂ ਦੀ ਪਛਾਣ ਕੀਤੀ ਹੈ ਅਤੇ ਉਹਨਾਂ ਅਪਰਾਧੀਆਂ ਦਾ ਪਤਾ ਲਗਾਉਣ ਲਈ ਮੋਬਾਈਲ ਡਾਟਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸਲਾਮਿਕ ਸਟੇਟ ਦੇ ਅੱਤਵਾਦੀ ਸੰਗਠਨ ਅਫਗਾਨਿਸਤਾਨ ਸਹਿਯੋਗੀ, ਇਸਲਾਮਿਕ ਸਟੇਟ ਖੋਰਾਸਾਨ ਨੇ ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸ਼ੁਰੂਆਤੀ ਜਾਂਚ ਦੇ ਆਧਾਰ ’ਤੇ ਪੁਲਸ ਨੇ ਟਾਰਗੇਟ ਕਿਲਿੰਗ ਦੀ ਧਾਰਨਾ ਨੂੰ ਨਕਾਰ ਦਿੱਤਾ ਹੈ ਅਤੇ ਇਸ ਮਾਮਲੇ ਦੀ ਵੱਖ-ਵੱਖ ਕੋਣਾਂ ਤੋਂ ਜਾਂਚ ਕਰ ਰਹੀ ਹੈ। ਪੁਲਸ ਨੇ ਸਿੰਘ ਦੇ ਕਲੀਨਿਕ ਵਿੱਚ ਕੰਮ ਕਰਨ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ ਕੀਤੀ ਹੈ ਅਤੇ ਉਹਨਾਂ ਦੇ ਮਰੀਜ਼ਾਂ ਦੇ ਨਾਮ ਵਾਲਾ ਡਾਟਾ ਵੀ ਇਕੱਤਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਪੇਸ਼ਾਵਰ ਵਿੱਚ ਲਗਭਗ 15,000 ਸਿੱਖ ਰਹਿੰਦੇ ਹਨ, ਇਹਨਾਂ ਵਿਚੋਂ ਜ਼ਿਆਦਾਤਰ ਸੂਬਾਈ ਰਾਜਧਾਨੀ ਦੇ ਜੋਗਨ ਸ਼ਾਹ ਇਲਾਕੇ ਵਿੱਚ ਹਨ। ਪੇਸ਼ਾਵਰ ਵਿੱਚ ਸਿੱਖ ਭਾਈਚਾਰੇ ਦੇ ਜ਼ਿਆਦਾਤਰ ਮੈਂਬਰ ਕਾਰੋਬਾਰ ਨਾਲ ਜੁੜੇ ਹੋਏ ਹਨ, ਜਦੋਂ ਕਿ ਕੁਝ ਫਾਰਮੇਸੀ ਵੀ ਚਲਾਉਂਦੇ ਹਨ।

Comment here