ਸਿਆਸਤਖਬਰਾਂਚਲੰਤ ਮਾਮਲੇ

ਸਿੱਖ ਸੰਸਥਾਵਾਂ ਨੂੰ ਗੰਭੀਰ ਹੋਣ ਦੀ ਲੋੜ-ਗਿਆਨੀ ਹਰਪ੍ਰੀਤ ਸਿੰਘ

ਸ਼੍ਰੀ ਕੀਰਤਪੁਰ ਸਾਹਿਬ-ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਗੁਰਦੁਆਰਾ ਸ਼੍ਰੀ ਸੀਸ ਮਹਿਲ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਿੱਖ ਸੰਸਥਾਵਾਂ ਏਨੀਆਂ ਕਮਜ਼ੋਰ ਹੋ ਗਈਆ ਕਿ ਬੰਦੀ ਸਿੰਘ ਦੀ ਰਿਹਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਸਿੱਖ ਆਗੂ ਮਿਲਣ ਗਏ ਹੋਣ ਤੇ ਉਹ ਨਾ ਮਿਲੇ ਬੜੇ ਅਫਸੋਸ ਦੀ ਗੱਲ ਹੈ, ਜਿਹੜੀ ਸੰਸਥਾ ਤੋਂ ਦਿੱਲੀ ਦਾ ਤਖ਼ਤ ਹਿਲਾ ਦਿੱਤਾ ਸੀ, ਉਨਾਂ ਦੀ ਅੱਜ ਇਹ ਹਾਲਤ ਬਣ ਗਈ ਹੈ।
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੇ ਹਲਾਤ ਵੇਖ ਕੇ ਲੱਗ ਰਿਹਾ ਹੈ ਕਿ ਸਾਡੀਆ ਸਿੱਖ ਸੰਸਥਾਵਾਂ ਦੀ ਹਾਲਤ ਚਰਮਰਾ ਗਈ ਹੈ ਇਹ ਉਦੋਂ ਹੁੰਦਾ ਜਦੋਂ ਸਾਡੇ ਆਪਣੇ ਗੁਰੂ ਤੋਂ ਵਿਸ਼ਵਾਸ਼ ਉੱਠ ਜਾਵੇ, ਅਸੀ ਆਪਣੇ ਗੁਰੂ ਤੋਂ ਦੂਰ ਹੋ ਜਾਈਏ ਪ੍ਰੰਤੂ ਸਿੱਖ ਕੌਮ ਦਾ ਇਤਿਹਾਸ ਲਹੂ ਭਿੱਜਾ ਇਤਿਹਾਸ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਚ ਸੀਸ ਦਿੱਤਾ, ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾਈ, ਲਾਹੌਰ ਵਿਚ ਬੀਬੀਆਂ ਨੇ ਆਪਣੇ ਜਿਗਰ ਦੇ ਟੁੱਕੜਿਆਂ ਦੇ ਟੋਟੋ ਆਪਣੇ ਗਲ੍ਹਾਂ ਵਿਚ ਹਾਰ ਪੁਆ ਕੇ ਹੌਸਲੇ ਬੁੰਲਦ ਰੱਖੇ ਪਰ ਹੁਣ ਕਿੱਧਰ ਨੂੰ ਜਾ ਰਹੀ ਹੈ ਸਾਡੀ ਕੌਮ, ਇਸ ਵਿਸ਼ੇ ਤੇ ਸਾਡੀਆ ਸਿੱਖ ਸੰਸਥਾਵਾਂ ਨੂੰ ਗੰਭੀਰ ਹੋਣ ਦੀ ਲੋੜ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਦੇਸ ਵਿਦੇਸ਼ ਵਿਚ ਵੱਸਦੇ ਸਮੂਹ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ ਸ਼ਹਿਰ ਦੇ ਗੁਰੂ ਘਰ ਦੇ ਮੁੱਖ ਗੇਟ ਕੋਲ ਬੰਦੀ ਸਿੰਘਾਂ ਦੀ ਫੋਟੋਆਂ ਵਾਲੇ ਫਲੈਕਸ ਲਵਾ ਕੇ ਪੰਜਾਬੀ ,ਹਿੰਦੀ ਤੇ ਅੰਗਰੇਜ਼ੀ ’ਚ ਲਿਖਿਆ ਜਾਵੇ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਕਿਹੜੀ ਸਰਕਾਰ ਦੀ ਕਿੰਨੀ ਭੂਮਿਕਾ ਰਹੀ ਅਤੇ ਦਿੱਲੀ ਤੇ ਪੰਜਾਬ ਦੇ ਸਕੂਲ, ਕਾਲਜਾ ਦੇ ਵਿਦਿਆਰਥੀਆਂ ਨੂੰ ਹੱਥਾ ਵਿਚ ਸਿੱਖਾਂ ਦੀ ਰਿਹਾਈ ਦੀ ਹਾਮੀ ਭਰਦੀਆਂ ਤਖ਼ਤੀਆ ਫੜਾ ਕੇ ਰੋ ਰੈਲੀਆ ਕੱਢੀਆ ਜਾਣ ਤਾਂ ਕਿ ਇੰਟਰਲੈਸ਼ਨਲ ਮੀਡੀਆ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੋਕਾਂ ਤੱਕ ਪਹੁੰਚਾ ਸਕੇ।

Comment here