ਅਪਰਾਧਸਿਆਸਤਖਬਰਾਂਦੁਨੀਆ

ਸਿੱਖ ਫਾਰ ਜਸਟਿਸ ਹੁਣ ਪਾਕਿਸਤਾਨੀ ਸਿੱਖਾਂ ’ਤੇ ਪਾਏਗਾ ਡੋਰੇ

ਲਾਹੌਰ ’ਚ ਸੰਗਠਨ ਦਾ ਦਫ਼ਤਰ ਖੋਲਣ ਦੀ ਬਣਾਈ ਯੋਜਨਾ
ਲਾਹੌਰ-ਸਿੱਖ ਫਾਰ ਜਸਟਿਸ ਅੱਤਵਾਦੀ ਸੰਗਠਨ ਦੇ ਸੰਸਥਾਪਕ ਗੁਰਪਤਵੰਤ ਸਿੰਘ ਪਨੂੰ ਨੇ ਪਕਿ ’ਚ ਰਹਿਣ ਵਾਲੇ ਸਿੱਖਾਂ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਾਕਿ ਨਾਗਰਿਕ ਗੋਪਾਲ ਸਿੰਘ ਚਾਵਲਾ ਨਾਲ ਗੱਲਬਾਤ ਕਰਕੇ ਲਾਹੌਰ ’ਚ ਸੰਗਠਨ ਦਾ ਦਫ਼ਤਰ ਖੋਲ੍ਹਣ ਦੀ ਇੱਛਾ ਪ੍ਰਗਟ ਕੀਤੀ ਹੈ। ਗੋਪਾਲ ਸਿੰਘ ਚਾਵਲਾ ਵੀ ਲੰਮੇ ਸਮੇਂ ਤੋਂ ਗੁਰਪਤਵੰਤ ਸਿੰਘ ਪਨੂੰ ਦੇ ਸੰਪਰਕ ’ਚ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਗੋਪਾਲ ਸਿੰਘ ਚਾਵਲਾ ਜੋ ਪਾਕਿਸਤਾਨ ’ਚ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਿਹਾ ਹੈ, ਨਾਲ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਭਾਰਤੀ ਪੰਜਾਬ ਦੇ ਸਿੱਖਾਂ ਵੱਲੋਂ ਰੈਫਰੇਂਡਮ 2020 ਨੂੰ ਸਮਰਥਨ ਨਾ ਦੇਣ ਦੇ ਕਾਰਨ ਭਾਰਤੀ ਸਿੱਖਾਂ ਤੋਂ ਨਾਰਾਜ਼ ਹੋ ਕੇ ਹੁਣ ਪਾਕਿਸਤਾਨ ’ਚ ਰਹਿਣ ਵਾਲੇ ਸਿੱਖਾਂ ’ਤੇ ਡੋਰੇ ਪਾਉਣੇ ਸ਼ੁਰੂ ਕਰ ਦਿੱਤੇ ਹਨ। ਗੋਪਾਲ ਸਿੰਘ ਚਾਵਲਾ ਨੇ ਇਸ ਸਬੰਧੀ ਅਜੇ ਪਨੂੰ ਨਾਲ ਕੋਈ ਵਾਅਦਾ ਤਾਂ ਨਹੀਂ ਕੀਤਾ ਹੈ ਪਰ ਚਾਵਲਾ ਨੇ ਇਸ ਸਬੰਧੀ ਜਲਦੀ ਫ਼ੈਸਲਾ ਲੈਣ ਦੀ ਗੱਲ ਕੀਤੀ ਹੈ।
ਪਨੂੰ ਜੋ ਭਾਰਤ ’ਚ ਆਪਣੀ ਗਤੀਵਿਧੀਆਂ ਚਲਾਉਣ ’ਚ ਪੂਰੀ ਤਰਾਂ ਨਾਲ ਅਸਫਲ ਹੋ ਚੁੱਕਾ ਹੈ, ਹੁਣ ਪਾਕਿਸਤਾਨ ’ਚ ਬੈਠ ਕੇ ਪਾਕਿਸਤਾਨ ਸਰਕਾਰ ਦੀ ਮਦਦ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਚਲਾਉਣ ਦੀ ਸਾਜਿਸ਼ ਤਿਆਰ ਕਰ ਰਿਹਾ ਹੈ। ਉਹ ਸੋਚਦਾ ਹੈ ਕਿ ਜਦ ਪਾਕਿਸਤਾਨ ਦਾ ਸਹਿਯੋਗ ਮਿਲ ਜਾਵੇ ਤਾਂ ਉਹ ਆਸਾਨੀ ਨਾਲ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਸਕਦਾ ਹੈ।

Comment here