ਅਪਰਾਧਸਿਆਸਤਖਬਰਾਂ

ਸਿੱਖ ਜਥੇਬੰਦੀਆਂ ਵਲੋਂ ਡੇਰਾ ਸਲਾਬਤਪੁਰਾ ਦੀ ਸਤਿਸੰਗ ਦੇ ਵਿਰੋਧ ‘ਚ ਜਾਮ

ਬਠਿੰਡਾ-ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਅੱਜ ਬਠਿੰਡਾ ਦੇ ਸਲਾਬਤਪੁਰਾ ਸਥਿਤ ਡੇਰੇ ਵਿੱਚ ਸਤਿਸੰਗ ਚਲ ਰਿਹਾ ਹੈ। ਸਲਾਬਤਪੁਰਾ ਵਿਖੇ ਡੇਰਾ ਪ੍ਰੇਮੀ ਪਹੁੰਚ ਰਹੇ ਹਨ। ਸਿਰਸਾ ਤੋਂ ਬਾਅਦ ਰਾਮ ਰਹੀਮ ਦਾ ਸਲਾਬਤਪੁਰਾ ਸਭ ਤੋਂ ਵੱਡਾ ਡੇਰਾ ਹੈ। ਦੱਸ ਦਈਏ ਕਿ ਸਲਾਬਤਪੁਰਾ ਵਿਖੇ ਅੱਜ ਹੋ ਰਹੇ ਸਤਿਸੰਗ ਦੇ ਵਿਰੋਧ ਵਿਚ ਸਿੱਖ ਆਗੂਆਂ ਵਲੋਂ ਪਿੰਡ ਜਲਾਲ ਵਿਖੇ ਜਾਮ ਲਗਾਇਆ ਗਿਆ ਹੈ। ਧਰਨਾਕਾਰੀਆਂ ਵਲੋਂ ਡੇਰਾ ਮੁਖੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਸਿੱਖ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਅਤੇ ਡੇਰਾ ਮੁਖੀ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਪਿੰਡ ਜਲਾਲ ਵਿਖੇ ਧਰਨਾ ਦੇ ਰਹੇ ਦਰਜਨਾਂ ਸਿੱਖ ਆਗੂਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਿੱਖ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਪਿੰਡ ਜਲਾਲ ਵਿਖੇ ਧਰਨੇ ਦੀ ਥਾਂ ਉਪਰੋਂ ਹੀ ਡੇਰਾ ਸ਼ਰਧਾਲੂਆਂ ਦੇ ਵਹੀਕਲਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਜਲਾਲ ਵਿਖੇ ਧਰਨੇ ਨੂੰ ਲੈ ਕੇ ਵੱਡੀ ਪੱਧਰ ‘ਤੇ ਪੁਲਿਸ ਪ੍ਰਸ਼ਾਸਨ ਦੇ ਕਰਮੀ ਤਾਇਨਾਤ ਕੀਤੇ ਗਏ ਸਨ। ਜਦੋਂਕਿ ਦੂਜੇ ਪਾਸੇ ਫ਼ਰੀਦਕੋਟ ਵਿਖੇ ਬੇਅਦਬੀ ਇਨਸਾਫ਼ ਮੋਰਚਾ ਦੇ ਵਲੋਂ ਰਾਮ ਰਹੀਮ ਦੇ ਸਗਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੀਆਂ ਬੱਸਾਂ ਨੂੰ ਵਾਪਸ ਮੋੜ ਦਿੱਤਾ ਗਿਆ ਹੈ।
ਰਾਮ ਰਹੀਮ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆਉਣ ਤੋਂ ਬਾਅਦ ਸੁਰਖੀਆਂ ‘ਚ ਹੈ ਅਤੇ ਕਾਂਗਰਸ ਨੇ ਵੀ ਪੰਜਾਬ ‘ਚ ਉਨ੍ਹਾਂ ਦੇ ਪ੍ਰੋਗਰਾਮ ਦਾ ਸਖਤ ਵਿਰੋਧ ਕੀਤਾ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸੂਬਾ ਸਰਕਾਰ ਨੂੰ ਕਰਫਿਊ ਲਗਾ ਕੇ ਆਨਲਾਈਨ ਇਕੱਠ ਕਰਨਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਮ ਰਹੀਮ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ।

Comment here