ਮਿਆਮੀ : ਕਹਿੰਦੇ ਹਨ ਕਿ ਨਾਚ ਦੀ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਸੀਮਾ ਨਹੀਂ ਹੁੰਦੀ। ਕਿਸੇ ਧਰਮ ਜਾਂ ਜਾਤ ਦੀ ਕੋਈ ਬੰਦਿਸ਼ ਨਹੀਂ ਹੈ। ਡਾਂਸ ਇੱਕ ਅਜਿਹੀ ਕਲਾ ਹੈ ਜਿਸ ਨਾਲ ਦੁਨੀਆ ਨੂੰ ਆਪਣਾ ਦੀਵਾਨਾ ਬਣਾਇਆ ਜਾ ਸਕਦਾ ਹੈ। ਮਿਆਮੀ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ‘ਚ ਪੱਗ ਵਾਲਾ ਨੌਜਵਾਨ ਜ਼ਬਰਦਸਤ ਹਿੱਪ-ਹਾਪ ਡਾਂਸ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਮੁਤਾਬਕ ਲੋਕ ਸੜਕ ‘ਤੇ ਹਿਪ-ਹਾਪ ਡਾਂਸ ਕਰ ਰਹੇ ਹਨ। ਫਿਰ ਅਚਾਨਕ ਇੱਕ ਦਸਤਾਰਧਾਰੀ ਸਿੱਖ ਮੁੰਡਾ ਉਨ੍ਹਾਂ ਨਾਲ ਹਿਪ-ਹਾਪ ਕਰਨਾ ਸ਼ੁਰੂ ਕਰ ਦਿੰਦਾ ਹੈ। ਕੁਝ ਹੀ ਸਕਿੰਟਾਂ ਵਿੱਚ, ਉਹ ਆਪਣੇ ਡਾਂਸ ਮੂਵ ਨਾਲ ਸਾਰਿਆਂ ਨੂੰ ਦੀਵਾਨਾ ਬਣਾ ਦਿੰਦਾ ਹੈ। ਇਹ ਵੀਡੀਓ ਇੰਸਟਾਗ੍ਰਾਮ ‘ਤੇ ਟਰਬਨ ਮੈਜੀਕ ਨਾਮ ਦੇ ਅਕਾਊਂਟ ‘ਤੇ ਸ਼ੇਅਰ ਕੀਤੀ ਗਈ ਹੈ। 5 ਦਿਨਾਂ ‘ਚ ਇਸ ਨੂੰ ਕਰੀਬ 5 ਲੱਖ ਲੋਕਾਂ ਨੇ ਦੇਖਿਆ ਹੈ। ਵੀਡੀਓ ਦੇ ਕੈਪਸ਼ਨ ‘ਚ ਲਿਖਿਆ ਹੈ ਕਿ ਇਸ ਵਿੱਚ ਨੱਚਣ ਵਾਲੇ ਵਿਅਕਤੀ ਦਾ ਨਾਂ ਸਮਿੰਦਰ ਸਿੰਘ ਢੀਂਡਸਾ ਹੈ ਅਤੇ ਇਸ ਦੀ ਸ਼ੂਟਿੰਗ ਮਿਆਮੀ ‘ਚ ਕੀਤੀ ਗਈ ਹੈ। ਇੰਸਟਾਗ੍ਰਾਮ ਯੂਜ਼ਰਸ ਸਮਿੰਦਰ ਦੇ ਹਿਪ-ਹਾਪ ਡਾਂਸ ਨੂੰ ਪਸੰਦ ਕਰ ਰਹੇ ਹਨ। ਇਸ ਵੀਡੀਓ ‘ਤੇ 51 ਹਜ਼ਾਰ ਤੋਂ ਵੱਧ ਲਾਈਕਸ ਅਤੇ ਹਜ਼ਾਰਾਂ ਸ਼ੇਅਰ ਆ ਚੁੱਕੇ ਹਨ। ਸੈਂਕੜੇ ਲੋਕਾਂ ਨੇ ਕਮੈਂਟ ਕਰਕੇ ਇਸ ਡਾਂਸ ਦੀ ਤਾਰੀਫ ਕੀਤੀ ਹੈ।
Comment here