ਸਿਆਸਤਖਬਰਾਂਦੁਨੀਆ

ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਪੂਰਾ ਆਸਟ੍ਰੇਲੀਆ ਪ੍ਰਭਾਵਿਤ-ਬੈਟਨ

ਅੰਮ੍ਰਿਤਸਰ-ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੇ ਆਗੂ ਤੇ ਐੱਮਪੀ ਬਰੈਡ ਬੈਟਨ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਨ। ਉਨ੍ਹਾ ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਕੀਤੀ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਾ ਦੌਰਾ ਵੀ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਸੇਵਾ ਭਾਵਨਾ ਤੋਂ ਉਹ ਅਤੇ ਆਸਟਰੇਲਿਆ ਦੇ ਲੋਕ ਬੜੇ ਪ੍ਰਭਾਵਿਤ ਹਨ। ਆਸਟ੍ਰੇਲੀਆ ਵਿੱਚ ਜਦੋ ਜੰਗਲਾਂ ਵਿੱਚ ਅੱਗ ਲੱਗੀ ਸੀ ਤਾਂ ਸਭ ਤੋਂ ਪਹਿਲਾਂ ਸਿੱਖ ਮਦਦ ਲਈ ਅੱਗੇ ਆਏ। ਉਨ੍ਹਾਂ ਕਿਹਾ ਕਿ ਮੇਰੀ ਭਾਵਨਾ ਸੀ ਕਿ ਜਦੋਂ ਵੀ ਮੈਂ ਇੰਡੀਆ ਗਿਆ ਤਾਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਲਈ ਜ਼ਰੂਰ ਜਾਵਾਂਗਾ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਸਕੂਨ ਮਿਲਦਾ ਹੈ। ਆਸਟਰੇਲੀਆ ਅਤੇ ਭਾਰਤ ਦੇ ਸਬੰਧਾਂ ਬਾਰੇ ਬੋਲਦਿਆਂ ਐੱਮਪੀ ਬਰੈਡ ਨੇ ਕਿਹਾ ਕਿ ਦੋਨਾਂ ਮੁਲਕਾਂ ਦੇ ਸਬੰਧ ਪਹਿਲਾਂ ਨਾਲੋਂ ਹੋਰ ਗੂੜੇ ਹੋਏ ਹਨ।
ਖ਼ਾਸ ਕਰਕੇ ਖੇਤੀਬਾੜੀ, ਕਲਚਰ ਅਤੇ ਸਪੋਰਟਸ ਦੇ ਖੇਤਰ ‘ਚ ਸਬੰਧ ਹੋਰ ਮਜਬੂਤ ਹੋਏ ਹਨ। ਆਪਣੀ ਭਾਰਤ ਫੇਰੀ ਬਾਰੇ ਉਨ੍ਹਾਂ ਕਿਹਾ ਕਿ ਉਹ ਕਲਚਰ ਵਟਾਂਦਰੇ ਲਈ ਆਏ ਹਾਂ ਅਤੇ ਇਸ ਤੋਂ ਬਾਅਦ ਗੁਜਰਾਤ ਵੀ ਜਾਣਾ ਹੈ। ਅੰਮ੍ਰਿਤਸਰ ਦੇ ਖਾਣ ਪੀਣ ਦੀ ਵੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾ ਨੇ ਚਿਕਨ ਕਰੀ ਅਤੇ ਅਮ੍ਰਿਤਸਰੀ ਨਾਨ ਖਾਧੇ ਸ਼ਨ ਜੋ ਬਹੁਤ ਸਵਾਦ ਲੱਗੇ। ਉਨ੍ਹਾਂ ਪੰਜਾਬੀਆਂ ਦੀ ਪ੍ਰਾਹੁਣਚਾਰੀ ਦੀ ਬਹੁਤ ਤਰੀਫ ਕੀਤੀ ਤੇ ਕਿਹਾ ਕਿ ਇੱਥੇ ਹਰ ਕੋਈ ਬਹੁਤ ਖੁਸ਼ ਹੋ ਕੇ ਮਿਲਦਾ ਹੈ। ਉਨ੍ਹਾਂ ਕਿਹਾ ਕਿ ਖ਼ਾਸ ਤੌਰ ਤੇ ਸਿੱਖ ਧਰਮ ਵਿੱਚ ਆਉ ਭਗਤ ਬਾਰੇ ਜੋ ਸਿਖਾਇਆ ਜਾਂਦਾ ਹੈ ਉਸ ਦੀ ਝਲਕ ਇੱਥੇ ਲੋਕਾਂ ਵਿੱਚ ਸਾਫ਼ ਦਿਖਾਈ ਦੇ ਰਹੀ ਹੈ। ਉਨ੍ਹਾਂ ਨੂੰ ਇੱਥੇ ਆ ਕੇ ਬਹੁਤ ਖੁਸ਼ੀ ਹੋਈ ਹੈ ਅਤੇ ਜੇ ਮੁੜ ਤੋਂ ਮੌਕ਼ਾ ਮਿਲਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਜਰੂਰ ਆਉਣਗੇ। ਯਾਦ ਰਹੇ ਕਿ ਆਸਟ੍ਰੇਲੀਆ ਮੈਂਬਰ ਪਾਰਲੀਮੈਂਟ ਵੱਲੋਂ ਗੁਜਰਾਤ ਅਤੇ ਦਿੱਲੀ ਵਿਚ ਹੋ ਰਹੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਜਾਵੇਗੀ ਅਤੇ ਆਪਣੇ ਦੇਸ਼ ਲਈ ਵਾਪਸੀ ਕੀਤੀ ਜਾਵੇਗੀ।

Comment here