ਗੁਰਦਾਸਪੁਰ-ਬੱਚਿਆਂ ਨੂੰ ਸਿੱਖ ਇਤਿਹਾਸ ਅਤੇ ਗੁਰਮਤਿ ਨਾਲ ਜੋੜ੍ਹਨ ਲਈ ਇਕ ਵੱਖ ਤਰ੍ਹਾਂ ਦੀ ਪਹਿਲ ਕੀਤੀ ਜਾ ਰਹੀ ਹੈ। ਦਮਦਮੀ ਟਕਸਾਲ ਜਥਾ ਰਾਜਪੁਰਾ ਵੱਲੋਂ ਇੱਕ ਧਾਰਮਿਕ ਸ਼ੋਅ ‘ਕੌਣ ਬਣੇਗਾ ਪਿਆਰੇ ਦਾ ਪਿਆਰਾ’ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ‘ਚ ਹੂ-ਬਹੂ ‘ਕੌਣ ਬਣੇਗਾ ਕਰੋੜਪਤੀ’ ਵਾਂਗ ਇਕ ਸੈੱਟ ਤਿਆਰ ਕੀਤਾ ਗਿਆ ਹੈ। ਪਰ ਇਸ ਸੈੱਟ ‘ਚ ਵੱਖ ਇਹ ਹੈ ਕਿ ਇਹ ਇੱਕ ਥਾਂ ‘ਤੇ ਨਹੀਂ ਹੈ, ਬਲਕਿ ਸੰਗਤ ਦੇ ਸਹਿਯੋਗ ਨਾਲ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਪਹੁੰਚ ਕਰਕੇ ਉੱਥੇ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਜੋ ਸਵਾਲ ਪੁੱਛੇ ਜਾਂਦੇ ਹਨ ਉਹ ਸਿਰਫ਼ ਸਿੱਖੀ ਇਤਿਹਾਸ ਅਤੇ ਗੁਰਮਤਿ ਨਾਲ ਸੰਬੰਧਤ ਹਨ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆ ਨੂੰ ਇਨਾਮ ਅਤੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।
ਬਰਜਿੰਦਰ ਸਿੰਘ ਦੱਸਦੇ ਹਨ ਕਿ ਅੱਜ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤ ਗੁਰਬਾਣੀ ਅਤੇ ਨਾਮ ਨਾਲ ਜੋੜ੍ਹਨ ਲਈ ਕਈ ਵੱਡੇ ਕੀਰਤਨ ਦਰਬਾਰ ਵੀ ਕਰਵਾ ਰਹੀਆਂ ਹਨ ਅਤੇ ਕਈ ਵੱਡੇ ਲੰਗਰ ਵੀ ਲੱਗਦੇ ਹਨ। ਪਰ ਉਹਨਾਂ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਸ ਨਾਲ ਸਿੱਧੇ ਤੌਰ ‘ਤੇ ਛੋਟੇ ਬੱਚਿਆਂ ਅਤੇ ਵਧੇਰੀ ਉਮਰ ਦੇ ਲੋਕਾਂ ਨੂੰ ਵੀ ਸਿੱਖ ਇਤਿਹਾਸ ਅਤੇ ਸਿੱਖੀ ਨਾਲ ਜੋੜਿਆ ਜਾਵੇ ਅਤੇ ਉਸ ਮਹਾਨ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਜਾਵੇ।
Comment here