ਸਿਆਸਤਖਬਰਾਂਚਲੰਤ ਮਾਮਲੇ

ਸਿੱਖਿਆ ਮੰਤਰੀ ਨੇ ਕਲਮੋਟ ਸਕੂਲ ‘ਚ ਸਾਇੰਸ ਗਰੁੱਪ ਕਰਵਾਇਆ ਸ਼ੁਰੂ

ਰੂਪਨਗਰ-ਦੂਰ ਦਰਾਂਡੇ ਪੇਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇ ਕੇ ਸੰਸਾਰ ਭਰ ਵਿੱਚ ਚੱਲ ਰਹੇ ਮੁਕਾਬਲੇਬਾਜੀ ਦੇ ਦੋਰ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਸਿੱਖਿਆ ਮੰਤਰੀ ਹਰੋਜਤ ਬੈਂਸ ਨੇ ਵਿਸੇਸ਼ ਉਪਰਾਲੇ ਸ਼ੁਰੂ ਕਰ ਦਿੱਤੇ ਹਨ । ਸ਼ਹਿਰੀ ਖੇਤਰ ਤੋਂ ਦੂਰ ਪੇਡੂ ਇਲਾਕੇ ਵਿੱਚ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਦੇ ਵਿਦਿਆਰਥੀਆਂ ਨੂੰ ਵਿਦਿਆਕ ਸ਼ੈਸ਼ਨ 2023-24 ਤੋਂ ਸਾਇੰਸ ਗਰੁੱਪ ਦੀ ਪੜਾਈ ਮਿਲਣੀ ਆਰੰਭ ਹੋ ਗਈ ਹੈ ਜਿਸਦੀ ਇਲਾਕੇ ਵਾਸੀਆਂ ਵਲੋਂ ਭਰਭੂਰ ਸ਼ਲਾਘਾ ਕੀਤੀ ਜਾ ਰਹੀ ਹੈ । ਸਰਕਾਰੀ ਸਕੂਲ ਵਿੱਚ ਗਿਆਰਵੀ ਅਤੇ ਬਾਰਵੀਂ ਜਮਾਤ ਲਈ ਸਾਇੰਸ ਗਰੁੱਪ ਦੇ ਦਾਖਲੇ ਸ਼ੁਰੂ ਹੋ ਗਏ ਹਨ । ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਖੇੜਾ ਕਲਮੋਟ ਸਕੂਲ ਨੂੰ ਇਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ । ਪ੍ਰੇਮ ਕੁਮਾਰ ਧੀਮਾਨ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇੜਾ ਕਲਮੋਟ ਨੇ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਬੈੇਂਸ 18 ਜਨਵਰੀ ਆਪਣੇ ਵਿਧਾਨ ਸਭਾ ਹਲਕੇ ਸ੍ਰੀ ਅਨੰਦਪੁਰ ਸਾਹਿਬ ਦੇ ਦੂਰ ਦਰਾਂਡੇ ਵੱਸੇ ਪਿੰਡ ਖੇੜਾ ਕਲਮੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਲਾਨਾਂ ਸਮਾਗਮ ਵਿੱਚ ਬਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ ਸਨ ਉਸ ਸਮੇਂ ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ, ਪ੍ਰਬੰਧਕਾਂ ਤੇ ਇਲਾਕੇ ਦੇ ਪੰਤਵੱਤੇ ਲੋਕਾਂ ਨੇ ਸਿੱਖਿਆ ਮੰਤਰੀ ਤੋਂ ਸਕੂਲ ਵਿੱਚ ਸਾਇੰਸ ਗਰੁੱਪ ਸ਼ੁਰੂ ਕਰਨ ਦੀ ਮੰਗ ਕੀਤੀ ਜਿਸਨੂੰ ਸਿੱਖਿਆ ਮੰਤਰੀ ਨੇ ਤੁਰੰਤ ਪ੍ਰਵਾਨ ਕੀਤਾ ਅਤੇ ਇਸੇ ਵਿਦਿਅਕ ਸੈਸ਼ਨ ਤੋਂ ਸਾਇੰਸ ਗਰੁੱਪ ਦੇ ਦਾਖਲੇ ਸੁਰੂ ਹੋ ਗਏ ਸਨ । ਇਸ ਤੋਂ ਪਹਿਲਾਂ ਇਸ ਇਲਾਕੇ ਦੇ ਵਿਦਿਆਰਥੀ ਅਤੇ ਵਿਦਿਆਰਥਣ ਸਾਇੰਸ ਵਿਸ਼ੇ ਦੀ ਸਿੱਖਿਆ ਹਾਸਲ ਕਰਨ ਲਈ ਕਾਨਪੁਰ ਖੂਹੀ ਅਤੇ ਸੁਖਸਾਲ ਦੇ ਸਰਕਾਰੀ ਸਕੂਲਾਂ ਵਿੱਚ ਲੰਮਾ ਪੈਡਾ ਤਹਿ ਕਰਕੇ ਜਾਂਦੇ ਸਨ । ਬਹੁਤ ਪਰਿਵਾਰਾਂ ਦੀਆਂ ਬੱਚੀਆਂ ਇਹ ਸਿੱਖਿਆ ਹਾਸਲ ਕਰਨ ਤੋਂ ਵਾਝੀਆਂ ਰਹਿ ਜਾਂਦੀਆਂ ਸਨ । ਸਿੱਖਿਆ ਮੰਤਰੀ ਨੇ ਇਹ ਉਪਰਾਲਾ ਕਰਕੇ ਆਲੇ ਦੁਆਲੇ ਦੇ 6-7 ਪਿੰਡਾਂ ਦੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ । ਖੇੜਾ ਕਲਮੋਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ਿਲ੍ਹਾ ਰੂਪਨਗਰ ਦੇ ਦੂਰ ਦਰਾਂਡੇ ਇਲਾਕੇ ਵਿੱਚ ਚੱਲ ਰਿਹਾ ਇਕ ਅਜਿਹਾ ਸਕੂਲ ਹੈ ਜੋ ਹੈਡ ਕੁਆਟਰ ਤੋਂ 55 ਕਿਲੋਮੀਟਰ ਅਤੇ ਨੂਰਪੁਰ ਬੇਦੀ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਤੋਂ ਹਰ ਪਾਸਿਓ ਲਗਭਗ 25 ਕਿਲੋਮੀਟਰ ਦੀ ਦੂਰੀ ‘ਤੇ ਹੈ । ਸਿੱਖਿਆ ਮੰਤਰੀ ਦੇ ਇਸ ਫੈਸਲੇ ਨਾਲ ਇਸ ਇਲਾਕੇ ਦੇ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।

Comment here