ਅਪਰਾਧਖਬਰਾਂਦੁਨੀਆ

ਸਿੱਖਸ ਫਾਰ ਜਸਟਿਸ ਵੱਲੋਂ ਹੁਣ ਜੇਪੀ ਨੱਢਾ ਤੇ ਖੱਟਰ ਨੂੰ ਧਮਕੀ

ਨਵੀਂ ਦਿੱਲੀ– ਇੰਗਲੈਂਡ ਬੇਸਡ ਪਾਬੰਦੀਸ਼ੁਦਾ ਖ਼ਾਲਿਸਤਾਨੀ ਸਮਰਥਕ ਤੇ ਸਿੱਖਸ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਵਲੋੰ ਲਗਾਤਾਰ ਭਾਰਤ ਦੇ ਨਾਮ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਕਦੇ ਕਿਸਾਨ ਅੰਦੋਲਨ ਦਾ ਹੱਲ ਸਿਰਫ ਖਾਲਿਸਤਾਨ ਦੱਸਿਆ ਜਾ ਰਿਹਾ ਹੈ, ਤੇ ਹਾਲ ਹੀ ਵਿੱਚ ਪੱਤਰਕਾਰਾਂ ਨੂੰ ਭੇਜੀ ਰਿਕਾਰਡਿੰਗ ਕਾਲ ਜ਼ਰੀਏ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ 15  ਅਗਸਤ ਨੂੰ ਤਿਰੰਗਾ ਝੰਡਾ ਨਾ ਲਹਿਰਾਉਣ ਦੀ ਧਮਕੀ ਦਿੱਤੀ ਸੀ, ਜਿਸ ਮਾਮਲੇ ਚ ਪੁਲਸ ਨੇ ਪੰਨੂੰ ਖਿਲਾਫ ਦੇਸ਼ ਧਰੋਹ ਤੇ ਹੋਰ ਸਖਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਪਰ ਪੰਨੂੰ ਦੀ ਬਦਜ਼ੁਬਾਨੀ ਰੁਕ ਨਹੀਂ ਰਹੀ, ਹੁਣ  ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੂੰ ਵੀ ਧਮਕੀ ਦਿੱਤੀ ਹੈ। ਨੱਢਾ ਹਿਮਾਚਲ ਦੇ ਬਿਲਾਸਪੁਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਇਹ ਧਮਕੀ ਕਿਸਾਨ ਅੰਦੋਲਨ ਨੂੰ ਲੈ ਕੇ ਦਿੱਤੀ ਗਈ ਹੈ। ਇਸ ਸਬੰਧ ’ਚ ਸੂਬੇ ਦੇ ਕਈ ਪੱਤਰਕਾਰਾਂ ਨੂੰ ਅੰਤਰਰਾਸ਼ਟਰੀ ਕਾਲ ਆਈ।ਗੁਰਪਤਵੰਤ ਪੰਨੂੰ ਵਲੋੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਧਮਕੀ ਦਿਤੀ ਗਈ ਹੈ,  ਇਸ ਸੰਬੰਧੀ ਰਿਕਾਰਡ ਸੰਦੇਸ਼ ’ਚ ਕਿਹਾ ਗਿਆ ਹੈ ਕਿ ਅੰਦੋਲਨ ਦੇ ਕਾਰਨ ਕਿਸਾਨਾਂ ਦੀ ਮੌਤ ਲਈ ਨੱਢਾ ਤੇ ਖੱਟਰ ਜ਼ਿੰਮੇਵਾਰ ਹਨ ਕਿਉਂਕਿ ਉਹ ਭਾਜਪਾ ਦੇ ਵੱਡੇ ਆਗੂ  ਹਨ। ਬਾਵਜੂਦ ਇਸ ਦੇ ਕਿਸਾਨਾਂ ਦੇ ਹਿੱਤਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।

Comment here