ਅਪਰਾਧਸਿਆਸਤਖਬਰਾਂਦੁਨੀਆ

ਸਿੱਖਸ ਫਾਰ ਜਸਟਿਸ ਦਾ ਸਾਊਥ ਹਾਲ ਚ ਤਿੱਖਾ ਵਿਰੋਧ

ਲੰਡਨ– ਖਾਲਿਸਤਾਨੀ ਜਥੇਬੰਦੀ ਸਿੱਖਸ ਫਾਰ ਜਸਟਿਸ ਨੂੰ ਸਿੱਖ ਸੰਗਤ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਗਲੈਂਡ ਦੇ ਸਾਊਥ ਹਾਲ ਦੇ ਗੁਰਦੁਆਰਾ ਪਾਰਕ ਐਵਨਿਊ ’ਚ ਸਿੱਖ ਫਾਰ ਜਸਟਿਸ ਦੇ ਅਹੁਦੇਦਾਰਾਂ ਨੂੰ ਉਸ ਸਮੇਂ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਲੋਕਾਂ ਨੂੰ ਧਾਰਮਿਕ ਸਥਾਨਾਂ ਦੇ ਦੁਰਪ੍ਰਯੋਗ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਇਸ ਮੌਕੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ’ਤੇ ਕਈ ਤਰ੍ਹਾਂ ਦੇ ਦੋਸ਼ ਵੀ ਲਗਾਏ। ਸੂਤਰਾਂ ਅਨੁਸਾਰ ਬੀਤੇ ਦਿਨੀਂ ਇਸ ਗੁਰਦੁਆਰੇ ’ਚ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ’ਚ ਸਿੱਖ ਫਾਰ ਜਸਟਿਸ ਦੇ ਕੁਝ ਲੋਕ ਆ ਗਏ। ਉਨ੍ਹਾਂ ਨੇ ਇਸ ਧਾਰਮਿਕ ਪ੍ਰੋਗਰਾਮ ਵਿਚ ਭਾਸ਼ਣ ਦੇਣ ਦੀ ਕੋਸ਼ਿਸ਼ ਕੀਤੀ ਪਰ ਇਸ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਲੋਕਾਂ ਨੂੰ ਮਾਈਕ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਗੁਰਦੁਆਰੇ ਤੋਂ ਬਾਹਰ ਜਾਣ ਲਈ ਵੀ ਕਹਿ ਦਿੱਤਾ। ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਨ੍ਹਾਂ ਸਿੱਖ ਫਾਰ ਜਸਟਿਸ ਦੇ ਅਹੁਦੇਦਾਰਾਂ ਦੇ ਸਾਹਮਣੇ ਹੀ ਗੁਰਪਤਵੰਤ ਸਿੰਘ ਪੰਨੂੰ ’ਤੇ ਪੈਸੇ ਲੁੱਟਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਪੰਨੂੰ ਸਿੱਖਾਂ ਦੀ ਹਿੱਤਾ ਦੀ ਰਾਖੀ ਕਰਨ ਦੇ ਨਾਮ ’ਤੇ ਸਿੱਖ ਫਿਰਕੇ ਦੇ ਲੋਕਾਂ ਨੂੰ ਲੁੱਟ ਰਿਹਾ ਹੈ। ਯਾਦ ਰਹੇ ਭਾਰਤ ਵਿੱਚ ਦੇਸ਼ ਵਿਰੋਧੀ ਕਾਰਵਾਈਆਂ ਕਰਨ ਦੇ ਦੋਸ਼ ਤਹਿਤ ਇਸ ਜਥੇਬੰਦੀ ਉੱਤੇ ਪਾਬੰਦੀ ਲਾਈ ਹੋਈ ਹੈ।

Comment here