ਵਾਸ਼ਿੰਗਟਨ:- ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਦੀ ਦੇ ਜਨਮ ਸਥਾਨ ਵਿਖੇ ਨਤਮਸਤਕ ਹੋਣ ਦੀ ਇੱਛਾ ਸੰਗਤਾ ਵਿੱਚ ਹਮੇਸ਼ਾ ਹੀ ਰਹਿੰਦੀ ਹੈ ਇਸਦੇ ਚਲਦਿਆਂ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਦੀ ਸੰਸਥਾ ਵਲੋਂ ਲੁਧਿਆਣਾ ਵਿਚ ਦਫਤਰ ਖੋਲ੍ਹ ਦਿੱਤਾ ਗਿਆ ਹੈ, ਜਿੱਥੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਜਾਣ ਦੀਆਂ ਚਾਹਵਾਨ ਸੰਗਤਾਂ ਦੇ ਫਾਰਮ ਮੁਫ਼ਤ ਭਰੇ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਕਮਲਜੀਤ ਸੋਨੀ ਪ੍ਰਧਾਨ ਬਲਜਿੰਦਰ ਸ਼ੰਮੀ ਸਿੰਘ ਮੀਤ ਪ੍ਰਧਾਨ ਅਤੇ ਗੁਰਵਿੰਦਰ ਸੇਠੀ, ਮਨਿੰਦਰ ਸੇਠੀ, ਗੁਰਚਰਨ ਸਿੰਘ, ਬਖਸ਼ੀਸ਼ ਸਿੰਘ, ਸਰਬਜੀਤ ਸਿੰਘ ਬਖਸ਼ੀ, ਸੁਰਿੰਦਰ ਸਿੰਘ, ਆਰਕੀਟੈਕਟ, ਹਰਬੀਰ ਬਤਰਾ, ਇੰਦਰਜੀਤ ਗੁਜਰਾਲ, ਡਾ. ਦਰਸ਼ਨ ਸਿੰਘ ਸਲੂਜਾ, ਚੱਤਰ ਸਿੰਘ, ਜੌਨੀ ਸੇਠੀ (ਸਾਰੇ ਡਾਇਰੈਕਟਰ) ਵੀ ਨਾਲ ਸਨ। ਉਹਨਾਂ ਕਿਹਾ ਕਿ ਇਸ ਦਫਤਰ ਵਿਚ ਕੰਮ ਕਾਜ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਬਹੁਤ ਹੀ ਲਿਆਕਤ ਵਾਲਾ ਸਟਾਫ ਸੰਗਤਾਂ ਦੀ ਸੇਵਾ ਲਈ ਹਾਜ਼ਰ ਹੋਵੇਗਾ। ਸ੍ਰ. ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਇਹ ਦਫਤਰ ਕਰਮਸਰ ਕਲੋਨੀ, ਗਲੀ ਨੰਬਰ 6, ਨਿਊ ਸੁਭਾਸ਼ ਨਗਰ, ਨੇੜੇ ਗਰੇਵਾਲ ਆਟਾ ਚੱਕੀ ਲੁਧਿਆਣਾ ਵਿਖੇ ਖੋਲ੍ਹਿਆ ਗਿਆ ਹੈ। ਸਿੱਖਸ ਆਫ ਅਮੈਰਿਕਾ ਦੇ ਇੰਡੀਆ ਦੇ ਕੋਆਰਡੀਨੇਟਰ ਤੇ ਅਮੇਜ਼ਿੰਮਗ ਟੀ.ਵੀ. ਦੇ ਸੀ.ਈ.ਓ ਸ੍ਰ. ਵਰਿੰਦਰ ਸਿੰਘ ਵਲੋਂ ਇੰਡੀਆ ਜਾ ਕੇ ਦਫਤਰ ਤਿਆਰ ਕਰਨ ਅਤੇ ਸੇਵਾਵਾਂ ਸ਼ੁਰੂ ਕਰਵਾਉਣ ਦਾ ਕਾਰਜ ਕੀਤਾ ਗਿਆ ਹੈ। ਇੱਥੇ ਦੱਸਣਯੋਗ ਹੈ ਸਿੱਖਸ ਆਫ ਅਮੈਰਿਕਾ ਲੰਮੇ ਸਮੇਂ ਤੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਚੜਦੀ ਕਲਾ ਅਤੇ ਸਮਾਜ ਭਲਾਈ ਦੇ ਕਾਰਜ ਕਰਦੀ ਆ ਰਹੀ ਹੈ। ਕਰਤਾਰਪੁਰ ਸਾਹਿਬ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਮੁਫ਼ਤ ਫਾਰਮ ਭਰਨ ਦੀ ਸਹੂਲਤ ਸ਼ੁਰੂ ਕਰਨ ਦੀ ਭਾਈਚਾਰੇ ਵਿਚ ਖੂਬ ਪ੍ਰਸੰਸਾ ਕੀਤੀ ਜਾ ਰਹੀ ਹੈ।
Comment here