ਸਿਆਸਤਖਬਰਾਂਪ੍ਰਵਾਸੀ ਮਸਲੇ

ਸਿੱਖਸ ਆਫ ਅਮੈਰਿਕਾ ਨੇ ਪਿਯੂਸ਼ ਗੋਇਲ ਨਾਲ ਕੀਤੀ ਮੁਲਾਕਾਤ

ਨਿਊਜਰਸੀ-ਭਾਰਤ ਦੇ ਕੇਂਦਰੀ ਮੰਤਰੀ ਕਾਮਰਸ ਐਂਡ ਇੰਡਸਟਰੀ, ਕਨਜ਼ਿਊਮਰ ਅਫ਼ੇਅਰ, ਟੂਲ ਐਂਡ ਡਿਸਟਰੀਬਿਊਸ਼ਨ ਪਿਯੂਸ਼ ਗੋਇਲ ਦੇ ਸਵਾਗਤ ਵਿਚ ਭਾਰਤੀ ਕੌਂਸਲੇਟ ਨਿਊਯਾਰਕ ਵਲੋਂ ਨਿਊ ਜਰਸੀ ਦੇ ਐਡੀਸਨ ਸ਼ਹਿਰ ਵਿਚ ਇਕ ਸਵਾਗਤੀ ਸਮਾਰੋਹ ਅਯੋਜਿਤ ਕੀਤਾ ਗਿਆ। ਇਸ ਮੌਕੇ ਸ਼ੁਰੂਆਤ ਵਿਚ ਭਾਰਤੀ ਸੰਗੀਤ ਤੇ ਨਾਚ ਨਾਲ ਸਬੰਧਿਤ ਸੱਭਿਅਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਉਪਰੰਤ ਭਾਰਤੀ ਕੌਂਸਲ ਜਨਰਲ ਰਨਧੀਰ ਜੈਸ਼ਵਾਲ ਵਲੋਂ ਪਿਯੂਸ਼ ਗੋਇਲ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਸਿੱਖ ਭਾਈਚਾਰੇ ਪ੍ਰਤੀ ਅੰਤਰਰਾਸ਼ਟਰੀ ਪੱਧਰ ’ਤੇ ਕਾਰਜ ਕਰਨ ਵਾਲੀ ਸੰਸਥਾ ਸਿੱਖਸ ਆਫ ਅਮੈਰਿਕਾ ਦੇ ਇਕ ਉੱਚ ਪੱਧਰੀ ਵਫ਼ਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ।
ਸਿੱਖਸ ਆਫ਼ ਅਮੈਰਿਕਾ ਦੇ ਵਫ਼ਦ ਵਿਚ ਜਸਦੀਪ ਸਿੰਘ ਜੱਸੀ ਚੇਅਰਮੈਨ, ਕਮਲਜੀਤ ਸਿੰਘ ਸੋਨੀ ਪ੍ਰਧਾਨ, ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਹਰਦੀਪ ਸਿੰਘ ਗੋਲਡੀ ਪ੍ਰਧਾਨ ਨਿਊ ਜਰਸੀ ਚੈਪਟਰ, ਸੁਖਪਾਲ ਸਿੰਘ ਧਨੋਆ ਮੀਡੀਆ ਡਾਇਰੈਕਟਰ, ਗੁਰਵਿੰਦਰ ਸਿੰਘ ਸੇਠੀ ਡਾਇਰੈਕਟਰ ਅਤੇ ਰਤਨ ਸਿੰਘ ਓ.ਐੱਫ. ਬੀ.ਜੇ.ਪੀ ਸ਼ਾਮਿਲ ਸਨ। ਵਫ਼ਦ ਨੇ ਗੋਇਲ ਨਾਲ ਮੁਲਾਕਾਤ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਧੰਨਵਾਦ ਲਈ ਲਿਖੀ ਚਿੱਠੀ ਭੇਂਟ ਕੀਤੀ, ਜਿਸ ਵਿਚ ਜ਼ਿਕਰ ਕੀਤਾ ਗਿਆ ਕਿ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਭਾਰਤ ਹੀ ਨਹੀਂ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਸਰਕਾਰ ਵਲੋਂ ਮਨਾਇਆ ਗਿਆ, ਜਿਸ ਨਾਲ ਅਸੀਂ ਉਨਾਂ ਦੇ ਬਹੁਤ ਧੰਨਵਾਦੀ ਹਾਂ ਅਤੇ ਆਸ ਕਰਦੇ ਹਾਂ ਕਿ ਮੋਦੀ ਸਿੱਖਾਂ ਦੀਆਂ ਸਭ ਮੰਗਾਂ ‘ਤੇ ਪਹਿਲਾਂ ਦੀ ਤਰ੍ਹਾਂ ਹੀ ਗੌਰ ਕਰਨਗੇ।
ਪਿਯੂਸ਼ ਗੋਇਲ ਨੇ ਇਸ ਪੱਤਰ ਨੂੰ ਹਾਸਲ ਕਰਦਿਆਂ ਮੋਦੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਵਿਦੇਸ਼ਾਂ ਵਿਚ ਤਰੱਕੀ ਕਰ ਰਹੇ ਭਾਰਤੀਆਂ ਨਾਲ ਭਾਰਤ ਦੇਸ਼ ਦਾ ਸਿਰ ਮਾਣ ਨਾਲ ਉੱਚਾ ਹੁੰਦਾ ਹੈ।

Comment here