ਸਿਆਸਤਖਬਰਾਂਚਲੰਤ ਮਾਮਲੇ

ਸਿੱਕਮ ’ਚ ਸੜਕ ਹਾਦਸੇ ’ਚ ਫ਼ੌਜ ਦੇ 16 ਜਵਾਨ ਸ਼ਹੀਦ

ਨਵੀਂ ਦਿੱਲੀ-ਉੱਤਰੀ ਸਿੱਕਮ ’ਚ ਭਿਆਨਕ ਹਾਦਸੇ ਦੀ ਖਬਰ ਹੈ। ਉੱਤਰੀ ਸਿੱਕਮ ਦੇ ਜੇਮਾ ’ਚ ਇਕ ਸੜਕ ਹਾਦਸੇ ’ਚ ਫ਼ੌਜ ਦੇ 16 ਜਵਾਨ ਸ਼ਹੀਦ ਹੋ ਗਏ। ਟਰੱਕ ਤਿੰਨ ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਸਵੇਰੇ ਚਾਟੇਨ ਤੋਂ ਚੱਲਿਆ ਸੀ ਅਤੇ ਥੰਗੂ ਵੱਲ ਜਾ ਰਿਹਾ ਸੀ। ਫ਼ੌਜ ਅਨੁਸਾਰ, ਵਾਹਨ ਜੇਮਾ ’ਚ ਇਕ ਖੜ੍ਹੀ ਢਲਾਨ ’ਤੇ ਫਿਸਲ ਗਿਆ। ਫ਼ੌਜ ਨੇ ਕਿਹਾ, ‘‘ਉੱਤਰੀ ਸਿੱਕਮ ਦੇ ਜੇਮਾ ’ਚ 23 ਦਸੰਬਰ ਨੂੰ ਫ਼ੌਜ ਦੇ ਇਕ ਟਰੱਕ ਨਾਲ ਹੋਏ ਇਕ ਦੁਖ਼ਦ ਸੜਕ ਹਾਦਸੇ ’ਚ ਭਾਰਤੀ ਫ਼ੌਜ ਦੇ 16 ਬਹਾਦਰਾਂ ਦੀ ਜਾਨ ਚੱਲੀ ਗਈ ਹੈ।’’
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਵਾਨਾਂ ਦੀ ਮੌਤ ਨਾਲ ਉਨ੍ਹਾਂ ਨੂੰ ‘ਡੂੰਘਾ ਦੁਖ਼’ ਹੋਇਆ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਸੇਵਾ ਅਤੇ ਵਚਨਬੱਧਤਾ ਲਈ ਬੇਹੱਦ ਧੰਨਵਾਦੀ ਹਾਂ।

Comment here