ਅਪਰਾਧਸਿਆਸਤਖਬਰਾਂ

ਸਿੰਧ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਿੰਘ ਸਭਾ ‘ਚ ਲੁੱਟ ਦੀ ਕੋਸ਼ਿਸ਼

ਸਿੰਧ-ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਡੀ ਲੁੱਟ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਸੂਬੇ ਦੇ ਸ਼ਹਿਰ ਜੈਕਬਾਬਾਦ ਜ਼ਿਲ੍ਹੇ ਦੇ ਗੁਰਦੁਆਰਾ ਦਸਮੇਸ਼ ਦਰਬਾਰ ਸਿੰਘ ਸਭਾ ਵਿੱਚ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਕਥਿਤ ਤੌਰ ‘ਤੇ 12 ਅਤੇ 13 ਮਾਰਚ ਦੀ ਦਰਮਿਆਨੀ ਰਾਤ ਨੂੰ ਪੰਜ ਮੁਸਲਿਮ ਆਦਮੀਆਂ ਦਾ ਇੱਕ ਸਮੂਹ ਆਪਣੇ ਮੂੰਹ ਢਕ ਕੇ ਜੈਕਬਾਬਾਦ, ਜ਼ਿਲ੍ਹਾ ਪ੍ਰੀਸ਼ਦ ਰੋਡ, ਜੈਕਬਾਬਾਦ, ਸਿੰਧ, ਪਾਕਿਸਤਾਨ ਵਿਖੇ ਸਥਿਤ ਗੁਰਦੁਆਰੇ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਅਤੇ ਗੋਲਕ (ਦਾਨ ਬਾਕਸ) ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਗੁਰਦੁਆਰੇ ਦੇ ਸੁਰੱਖਿਆ ਗਾਰਡ ਹੈਦਰ ਪੱਤੋ ਵੱਲੋਂ ਰੋਲਾ ਪਾਉਣ ਤੋਂ ਬਾਅਦ ਉਹ ਭੱਜ ਗਏ। ਹਾਲਾਂਕਿ, ਭੱਜਣ ਤੋਂ ਪਹਿਲਾਂ ਸਮੂਹ ਨੇ ਹੈਦਰ ਦੀ ਕੁੱਟਮਾਰ ਕੀਤੀ ਅਤੇ ਉਸਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਥਾਣਾ ਜੈਕਬਾਬਾਦ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ।

Comment here